DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵਾਨਖੇੜੇ ’ਚ ਚੇਨਈ ਦਾ 'ਸੁਪਰ' ਧਮਾਕਾ; ਮੁੰਬਈ ਨੂੰ ਆਪਣੇ ਹੀ ਘਰ ’ਚ ਮਿਲੀ ਸ਼ਰਮਨਾਕ ਹਾਰ

Sanju Samson ਦੇ ਤੂਫ਼ਾਨੀ ਸੈਂਕੜੇ ਅੱਗੇ ਬੇਵੱਸ ਨਜ਼ਰ ਆਏ ਮੁੰਬਈ ਦੇ ਗੇਂਦਬਾਜ਼

  • fb
  • twitter
  • whatsapp
  • whatsapp
featured-img featured-img
ਮੈਚ ਜਿੱਤਣ ਤੋਂ ਬਾਅਦ, ਮੁੰਬਈ ਇੰਡੀਅਨਜ਼ ਦੇ ਕਪਤਾਨ ਹਾਰਦਿਕ ਪੰਡਯਾ ਅਤੇ ਹੋਰ ਖਿਡਾਰੀ ਚੇਨਈ ਸੁਪਰ ਕਿੰਗਜ਼ ਦੇ ਖਿਡਾਰੀਆਂ ਨਾਲ ਹੱਥ ਮਿਲਾਉਂਦੇ ਹੋਏ।
Advertisement

ਵਾਨਖੇੜੇ ਸਟੇਡੀਅਮ ਦੀ ਬੱਲੇਬਾਜ਼ੀ ਪੱਖੀ ਪਿੱਚ 'ਤੇ ਅੱਜ ਚੇਨਈ ਸੁਪਰ ਕਿੰਗਜ਼ ਨੇ ਮੁਕਾਬਲੇ ਵਿੱਚ ਮੁੰਬਈ ਇੰਡੀਅਨਜ਼ ਨੂੰ ਚਾਰੇ ਖਾਨੇ ਚਿੱਤ ਕਰ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਚੇਨਈ ਨੇ ਨਿਰਧਾਰਿਤ 20 ਓਵਰਾਂ ਵਿੱਚ 207 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ, ਜਿਸ ਦੇ ਜਵਾਬ ਵਿੱਚ ਮੁੰਬਈ ਦੀ ਪੂਰੀ ਟੀਮ 19 ਓਵਰਾਂ ਵਿੱਚ ਮਹਿਜ਼ 104 ਦੌੜਾਂ 'ਤੇ ਸਿਮਟ ਗਈ।

ਚੇਨਈ ਦੀ ਪਾਰੀ ਦਾ ਖਿੱਚ ਦਾ ਕੇਂਦਰ ਸੰਜੂ ਸੈਮਸਨ ਰਿਹਾ, ਜਿਸ ਨੇ ਮਹਿਜ਼ 54 ਗੇਂਦਾਂ ਵਿੱਚ 101 ਦੌੜਾਂ ਦੀ ਨਾਬਾਦ ਤੇ ਧਮਾਕੇਦਾਰ ਪਾਰੀ ਖੇਡੀ। ਸੈਮਸਨ ਨੇ ਆਪਣੀ ਪਾਰੀ ਦੌਰਾਨ 10 ਚੌਕੇ ਅਤੇ 6 ਸ਼ਾਨਦਾਰ ਛੱਕੇ ਮਾਰੇ। ਮੁੰਬਈ ਦੇ ਗੇਂਦਬਾਜ਼ਾਂ ਵਿੱਚੋਂ ਅੱਲ੍ਹਾ ਗ਼ਜ਼ਨਫ਼ਰ ਨੇ ਦੋ ਵਿਕਟਾਂ ਲਈਆਂ, ਪਰ ਉਹ ਦੌੜਾਂ ਦੀ ਰਫ਼ਤਾਰ ਨੂੰ ਰੋਕਣ ਵਿੱਚ ਨਾਕਾਮ ਰਿਹਾ।

Advertisement

ਟੀਚੇ ਦਾ ਪਿੱਛਾ ਕਰਨ ਉਤਰੀ ਮੁੰਬਈ ਦੀ ਟੀਮ ਸ਼ੁਰੂ ਤੋਂ ਹੀ ਦਬਾਅ ਹੇਠ ਨਜ਼ਰ ਆਈ। ਅਕੀਲ ਹੁਸੈਨ ਨੇ ਮਾਰੂ ਗੇਂਦਬਾਜ਼ੀ ਕਰਦਿਆਂ 4 ਓਵਰਾਂ ਵਿੱਚ ਸਿਰਫ਼ 17 ਦੌੜਾਂ ਦੇ ਕੇ 4 ਅਹਿਮ ਵਿਕਟਾਂ ਝਟਕਾਈਆਂ ਅਤੇ ਮੁੰਬਈ ਦੇ ਮੱਧਕ੍ਰਮ ਦਾ ਲੱਤ ਤੋੜ ਦਿੱਤਾ।

Advertisement

ਸੂਰਿਆਕੁਮਾਰ ਯਾਦਵ (36) ਅਤੇ ਤਿਲਕ ਵਰਮਾ (37) ਨੇ 50 ਦੌੜਾਂ ਦੀ ਸਾਂਝੇਦਾਰੀ ਕਰਕੇ ਉਮੀਦ ਜਗਾਈ ਸੀ, ਪਰ ਅਕੀਲ ਨੇ ਇਨ੍ਹਾਂ ਦੋਵਾਂ ਨੂੰ ਪੈਵੇਲੀਅਨ ਭੇਜ ਕੇ ਮੁੰਬਈ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ। ਨੂਰ ਅਹਿਮਦ ਨੇ ਵੀ ਦੋ ਵਿਕਟਾਂ ਲੈ ਕੇ ਚੇਨਈ ਦੀ ਜਿੱਤ ‘ਤੇ ਮੋਹਰ ਲਗਾ ਦਿੱਤੀ।

ਇਸ ਸ਼ਾਨਦਾਰ ਜਿੱਤ ਦੇ ਨਾਲ ਚੇਨਈ ਨੇ ਅੰਕ ਸੂਚੀ ਵਿੱਚ ਆਪਣੀ ਸਥਿਤੀ ਵਿੱਚ ਸੁਧਾਰ ਕੀਤਾ ਹੈ, ਜਦਕਿ ਮੁੰਬਈ ਲਈ ਰਾਹ ਹੋਰ ਮੁਸ਼ਕਲ ਹੋ ਗਿਆ ਹੈ।

Advertisement
×