ਕ੍ਰੋਏਸ਼ੀਆ ਨੇ ਪੈਨਲਟੀ ਸ਼ੂਟਆਊਟ ’ਚ ਜਾਪਾਨ ਨੂੰ ਹਰਾਇਆ : The Tribune India

ਕ੍ਰੋਏਸ਼ੀਆ ਨੇ ਪੈਨਲਟੀ ਸ਼ੂਟਆਊਟ ’ਚ ਜਾਪਾਨ ਨੂੰ ਹਰਾਇਆ

ਕ੍ਰੋਏਸ਼ੀਆ ਨੇ ਪੈਨਲਟੀ ਸ਼ੂਟਆਊਟ ’ਚ ਜਾਪਾਨ ਨੂੰ ਹਰਾਇਆ

ਅਲ ਵਕਰਾਹ ਵਿੱਚ ਸੋਮਵਾਰ ਨੂੰ ਜਾਪਾਨ ਨਾਲ ਮੁਕਾਬਲੇ ਦੌਰਾਨ ਗੋਲ ਕਰਨ ਦੀ ਕੋਸ਼ਿਸ਼ ਕਰਦਾ ਹੋਇਆ ਕ੍ਰੋਏਸ਼ੀਆ ਦਾ ਖਿਡਾਰੀ।

ਅਲ ਵਕਰਾਹ, 5 ਦਸੰਬਰ

ਕ੍ਰੋਏਸ਼ੀਆ ਅੱਜ ਇੱਥੇ ਜਾਪਾਨ ਨੂੰ ਪੈਨਲਟੀ ਸ਼ੂਟਆਊਟ ਵਿੱਚ 3-1 ਰਾਹੀਂ ਹਰਾ ਕੇ ਕੁਆਰਟਰ ਫਾਈਨਲ ਵਿੱਚ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ ਡੈਜ਼ਨ ਮਾਇਦਾ ਨੇ ਪਹਿਲੇ ਹਾਫ ਤੋਂ ਠੀਕ ਪਹਿਲਾਂ ਸ਼ਾਰਟ ਕਾਰਨਰ ਤੋਂ ਗੋਲ ਕਰ ਕੇ ਜਾਪਾਨ ਨੂੰ ਲੀਡ ਦਿਵਾਈ। ਥੋੜ੍ਹਾਂ ਸਮਾਂ ਬਾਅਦ ਹੀ ਇਵਾਨ ਪੈਰਿਸਿਚ ਨੇ ਗੋਲ ਕਰ ਕੇ ਸਕੋਰ ਬਰਾਬਰ ਕਰ ਦਿੱਤਾ। ਨਿਰਧਾਰਤ 90 ਮਿੰਟ ਮਗਰੋਂ ਦੋ ਵਾਰ ਵਾਧੂ ਸਮੇਂ ’ਚ ਵੀ ਦੋਵੇਂ ਟੀਮਾਂ ਕੋਈ ਗੋਲ ਨਾ ਕਰ ਸਕੀਆਂ। ਇਸ ਮਗਰੋਂ ਪੈਨਲਟੀ ਸ਼ੂਟਆਊਟ ਰਾਹੀਂ ਮੈਚ ਦਾ ਫ਼ੈਸਲਾ ਹੋਇਆ।

ਪੈਨਲਟੀ ਸ਼ੂਟਆਊਟ ’ਚ ਮੈਚ ਜਿੱਤਣ ਮਗਰੋਂ ਜਸ਼ਨ ਮਨਾਉਂਦੇ ਹੋਏ ਕ੍ਰੋਏਸ਼ੀਆ ਦੇ ਖਿਡਾਰੀ। -ਫੋਟੋਆਂ: ਰਾਇਟਰਜ਼

ਇਸ ਤੋਂ ਪਹਿਲਾਂ ਜਾਪਾਨ ਦੀ ਟੀਮ ਗਰੁੱਪ ‘ਈ’ ਵਿੱਚ ਇੱਕ ਹਾਰ ਅਤੇ ਦੋ ਮੁਕਾਬਲੇ ਜਿੱਤ ਕੇ ਕੁੱਲ ਛੇ ਅੰਕਾਂ ਨਾਲ ਪਹਿਲੇ ਸਥਾਨ ’ਤੇ ਜਦਕਿ ਕ੍ਰੋਏਸ਼ੀਆ ਗਰੁੱਪ ‘ਐੱਫ’ ਵਿੱਚ ਪੰਜ ਅੰਕਾਂ ਨਾਲ ਦੂਜੇ ਸਥਾਨ ’ਤੇ ਰਹਿ ਕੇ ਪ੍ਰੀ-ਕੁਆਰਟਰ ਫਾਈਨਲ ਵਿੱਚ ਪਹੁੰਚੀ ਸੀ। ਕੁਆਰਟਰ ਫਾਈਨਲ ਵਿੱਚ ਕ੍ਰੋਏਸ਼ੀਆ ਦਾ ਮੁਕਾਬਲਾ ਬ੍ਰਾਜ਼ੀਲ ਤੇ ਦੱਖਣੀ ਕੋਰੀਆ ਵਿਚਾਲੇ ਖੇਡੇ ਜਾਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All