ਨਵੀਂ ਦਿੱਲੀ, 31 ਅਗਸਤ
ਵਾਇਕਾਮ 18 ਨੇ ਟੀਵੀ ਚੈਨਲ ਸਟਾਰ ਇੰਡੀਆ ਤੇ ਸੋਨੀ ਨੂੰ ਪਿੱਛੇ ਛੱਡਦੇ ਹੋਏ ਲਗਭਗ 6 ਹਜ਼ਾਰ ਕਰੋੜ ਰੁਪਏ ਦੀ ਬੋਲੀ ਲਗਾ ਕੇ ਅਗਲੇ ਪੰਜ ਸਾਲਾਂ ਲਈ ਰਾਸ਼ਟਰੀ ਕ੍ਰਿਕਟ ਟੀਮ ਦੀਆਂ ਘਰੇਲੂ ਲੜੀਆਂ ਦੇ ਟੀਵੀ ਤੇ ਡਿਜੀਟਲ ਪ੍ਰਸਾਰਣ ਸਬੰਧੀ ਅਧਿਕਾਰ ਹਾਸਲ ਕਰ ਲਏ ਹਨ। ਇਸ ਤਰ੍ਹਾਂ ਵਾਇਕਾਮ 18 ਨੇ ਭਾਰਤੀ ਕ੍ਰਿਕਟ ਪ੍ਰਸਾਰਣ ਖੇਤਰ ਵਿੱਚ ਇਕ ਤਰ੍ਹਾਂ ਨਾਲ ਆਪਣਾ ਏਕਾਧਿਕਾਰ ਸਥਾਪਤ ਕਰ ਲਿਆ ਹੈ। ਕਾਬਿਲੇਗੌਰ ਹੈ ਕਿ ਬੀਸੀਸੀਆਈ ਨੇ ਬਿਹਤਰ ਨਤੀਜੇ ਹਾਸਲ ਕਰਨ ਲਈ ਟੀਵੀ ਤੇ ਡਿਜੀਟਲ ਖੇਤਰਾਂ ਲਈ ਵੱਖ ਵੱਖ ਈ-ਬੋਲੀਆਂ ਸੱਦੀਆਂ ਸਨ। ਵਾਇਕਾਮ 18 ਨੇ ਡਿਜੀਟਲ ਮੀਡੀਆ ਲਈ ਲਗਭਗ 3101 ਕਰੋੜ ਰੁਪਏ ਤੇ ਟੀਵੀ ਪ੍ਰਸਾਰਣ ਲਈ ਲਗਭਗ 2862 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ। -ਪੀਟੀਆਈ