DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕ੍ਰਿਕਟ: ਸਕਾਟਲੈਂਡ ਦੀ ਨਜ਼ਰ ਭਾਰਤੀ ਵੀਜ਼ੇ ’ਤੇ

ਸਕਾਟਲੈਂਡ ਕ੍ਰਿਕਟ ਦੀ ਮੁੱਖ ਪ੍ਰਬੰਧਕ ਟਰੂਡੀ ਲਿੰਡਬਲੇਡ ਨੇ ਭਰੋਸਾ ਜਤਾਇਆ ਹੈ ਕਿ ਪਾਕਿਸਤਾਨੀ ਮੂਲ ਦੇ ਤੇਜ਼ ਗੇਂਦਬਾਜ਼ ਸਫ਼ਿਆਨ ਸ਼ਰੀਫ ਸਮੇਤ ਉਨ੍ਹਾਂ ਦੀ ਟੀਮ ਦੇ ਖਿਡਾਰੀਆਂ ਨੂੰ ਟੀ-20 ਵਿਸ਼ਵ ਕੱਪ ਲਈ ਭਾਰਤ ਜਾਣ ਵਾਸਤੇ ਸਮੇਂ ਸਿਰ ਵੀਜ਼ਾ ਮਿਲ ਜਾਵੇਗਾ। ਦੱਸਣਾ ਬਣਦਾ...

  • fb
  • twitter
  • whatsapp
  • whatsapp
Advertisement

ਸਕਾਟਲੈਂਡ ਕ੍ਰਿਕਟ ਦੀ ਮੁੱਖ ਪ੍ਰਬੰਧਕ ਟਰੂਡੀ ਲਿੰਡਬਲੇਡ ਨੇ ਭਰੋਸਾ ਜਤਾਇਆ ਹੈ ਕਿ ਪਾਕਿਸਤਾਨੀ ਮੂਲ ਦੇ ਤੇਜ਼ ਗੇਂਦਬਾਜ਼ ਸਫ਼ਿਆਨ ਸ਼ਰੀਫ ਸਮੇਤ ਉਨ੍ਹਾਂ ਦੀ ਟੀਮ ਦੇ ਖਿਡਾਰੀਆਂ ਨੂੰ ਟੀ-20 ਵਿਸ਼ਵ ਕੱਪ ਲਈ ਭਾਰਤ ਜਾਣ ਵਾਸਤੇ ਸਮੇਂ ਸਿਰ ਵੀਜ਼ਾ ਮਿਲ ਜਾਵੇਗਾ। ਦੱਸਣਾ ਬਣਦਾ ਹੈ ਕਿ ਬੰਗਲਾਦੇਸ਼ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਭਾਰਤ ’ਚ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਮਗਰੋਂ ਉਨ੍ਹਾਂ ਦੀ ਥਾਂ ਸਕਾਟਲੈਂਡ ਨੂੰ ਵਿਸ਼ਵ ਕੱਪ ਵਿੱਚ ਸ਼ਾਮਲ ਕੀਤਾ ਗਿਆ ਹੈ। ਟੀ-20 ਵਸ਼ਵ ਕੱਪ ਵਿੱਚ ਸਕਾਟਲੈਂਡ ਕੋਲਕਾਤਾ ਵਿੱਚ 7 ਫਰਵਰੀ ਨੂੰ ਵੈਸਟਇੰਡੀਜ਼ ਵਿਰੁੱਧ ਆਪਣਾ ਪਹਿਲਾ ਮੈਚ ਖੇਡੇਗਾ। ਲਿੰਡਬਲੇਡ ਨੇ ਕਿਹਾ ਹੈ ਕਿ ਪਿਛਲੇ 48 ਘੰਟਿਆਂ ਤੋਂ ਉਨ੍ਹਾਂ ਦਾ ਸਾਰਾ ਧਿਆਨ ਵੀਜ਼ਾ ਪ੍ਰਕਿਰਿਆ ’ਤੇ ਹੀ ਹੈ ਤਾਂ ਜੋ ਉਨ੍ਹਾਂ ਦੇ ਖਿਡਾਰੀ ਭਾਰਤ ਜਾਣ ਲਈ ਤਿਆਰ ਹੋਣ।

Advertisement
Advertisement
×