ਮੁਹਾਲੀ ਦੇ ਸਵਾੜਾ ਵਿੱਚ ਖੇਡੇ ਕ੍ਰਿਕਟ ਮੈਚ ਦੀ ਧਮਕ ਸ੍ਰੀਲੰਕਾ ਤੱਕ

ਪਿੰਡ ਵਿੱਚ ਖੇਡੇ ਟੀ-20 ਮੈਚ ਨੂੰ ਆਨਲਾਈਨ ਸਟ੍ਰੀਮਿੰਗ ਰਾਹੀਂ ਸ੍ਰੀਲੰਕਾ ਵਿੱਚ ਹੋਇਆ ਦਿਖਾਇਆ; ਬੀਸੀਸੀਆਈ ਦੇ ਹੋਸ਼ ਉੱਡੇ

ਮੁਹਾਲੀ ਦੇ ਸਵਾੜਾ ਵਿੱਚ ਖੇਡੇ ਕ੍ਰਿਕਟ ਮੈਚ ਦੀ ਧਮਕ ਸ੍ਰੀਲੰਕਾ ਤੱਕ

ਨਵੀਂ ਦਿੱਲੀ, 3 ਜੁਲਾਈ

ਚੰਡੀਗੜ੍ਹ ਵਿਚ ਖੇਡਿਆ ਗਿਆ ਟੀ-20 ਮੈਚ ਦੀ ਆਨਲਾਈਨ ਸਟ੍ਰੀਮਿੰਗ ਇਸ ਤਰ੍ਹਾਂ ਕੀਤੀ ਗਈ ਸੀ ਜਿਵੇਂ ਇਹ ਮੈਚ ਸ੍ਰੀਲੰਕਾ ਵਿਚ ਖੇਡਿਆ ਹੋਵੇ ਅਤੇ ਬੀਸੀਸੀਆਈ ਐਂਟੀ ਕੁਰੱਪਸ਼ਨ ਯੂਨਿਟ (ਏਸੀਯੂ), ਪੰਜਾਬ ਪੁਲੀਸ ਅਤੇ ਸ੍ਰੀਲੰਕਾ ਕ੍ਰਿਕਟ ਐਸੋਸੀਏਸ਼ਨ ਇਸ ਦੀ ਜਾਂਚ ਵਿੱਚ ਜੁਟ ਗਏ ਹਨ। ਇਕ ਅਖ਼ਬਾਰ ਦੀ ਰਿਪੋਰਟ ਮੁਤਾਬਕ ਦਿੱਤੀ ਕਿ ਇਹ ਮੈਚ 29 ਜੂਨ ਨੂੰ ਚੰਡੀਗੜ੍ਹ ਤੋਂ 16 ਕਿਲੋਮੀਟਰ ਦੂਰ ਸਾਵੜਾ ਪਿੰਡ ਵਿੱਚ ਖੇਡਿਆ ਗਿਆ ਸੀ ਪਰ ਸ੍ਰੀਲੰਕਾ ਦੇ ਬਾਦੁਲਾ ਸ਼ਹਿਰ ਵਿੱਚ ‘ਯੂਥ ਟੀ-20 ਲੀਗ’ ਮੈਚ ਵਜੋਂ ਸਟਰੀਮ ਕੀਤਾ ਗਿਆ। ਬਾਦੁਲਾ ਸ਼ਹਿਰ ਯੂਥ ਸਟੇਟ ਕ੍ਰਿਕਟ ਐਸੋਸੀਏਸ਼ਨ ਦਾ ਘਰੇਲੂ ਮੈਦਾਨ ਹੈ। ਪੰਜਾਬ ਪੁਲੀਸ ਦੇ ਅਧਿਕਾਰੀਆਂ ਨੇ ਕਿਹਾ ਕਿ ਇਹ ਯਕੀਨੀ ਬਣਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਕਿ ਸੱਟੇਬਾਜ਼ੀ ਗਰੋਹ ਇਸ ਵਿਚ ਸ਼ਾਮਲ ਸੀ ਜਾਂ ਨਹੀਂ। ਬੀਸੀਸੀਆਈ ਵੀ ਆਪਣੀ ਇਸ ਬਾਰੇ ਮਿਲਣ ਵਾਲੀ ਜਾਣਕਾਰੀ ’ਤੇ ਨਜ਼ਰ ਰੱਖ ਰਿਹਾ ਹੈ। ਬੀਸੀਸੀਆਈ ਦੀ ਭ੍ਰਿਸ਼ਟਾਚਾਰ ਰੋਕੂ ਇਕਾਈ ਦੇ ਮੁਖੀ ਅਜੀਤ ਸਿੰਘ ਨੇ ਦੱਸਿਆ, “ਸਾਡੀ ਜਾਂਚ ਜਾਰੀ ਹੈ। ਜਦੋਂ ਅਸੀਂ ਇਸ ਵਿੱਚ ਸ਼ਾਮਲ ਲੋਕਾਂ ਬਾਰੇ ਜਾਣ ਲਵਾਂਗੇ ਤਾਂ ਅਸੀਂ ਆਪਣਾ ਡੇਟਾਬੇਸ ਅੱਪਡੇਟ ਕਰਾਂਗੇ। ਅਸੀਂ ਜਾਣਨਾ ਚਾਹੁੰਦੇ ਹਾਂ ਕਿ ਇਸ ਵਿਚ ਕੌਣ ਸ਼ਾਮਲ ਸੀ. ਹਾਲਾਂਕਿ, ਸਿਰਫ ਪੁਲੀਸ ਇਸ 'ਤੇ ਕਾਰਵਾਈ ਕਰ ਸਕਦੀ ਹੈ। ਇਹ ਬੀਸੀਸੀਆਈ ਦੀ ਏਜੰਸੀ ਵਜੋਂ ਸਾਡੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ। ਜੇ ਇਹ ਬੀਸੀਸੀਆਈ ਦੁਆਰਾ ਮਾਨਤਾ ਪ੍ਰਾਪਤ ਲੀਗ ਹੁੰਦੀ ਜਾਂ ਇਸ ਵਿਚ ਖਿਡਾਰੀਆਂ ਦੀ ਸ਼ਮੂਲੀਅਤ ਹੁੰਦੀ ਤਾਂ ਅਸੀਂ ਉਨ੍ਹਾਂ ਵਿਰੁੱਧ ਕਾਰਵਾਈ ਕਰ ਸਕਦੇ ਸੀ। ਜੇ ਇਹ ਸੱਟੇਬਾਜ਼ੀ ਦੇ ਮਕਸਦ ਨਾਲ ਕੀਤਾ ਗਿਆ ਹੈ ਤਾਂ ਇਹ ਜੁਰਮ ਹੈ ਅਤੇ ਇਹ ਪੁਲੀਸ ਦੇ ਅਧਿਕਾਰ ਖੇਤਰ ਵਿਚ ਆਉਂਦਾ ਹੈ, ਅਸੀਂ ਕੁਝ ਨਹੀਂ ਕਰ ਸਕਦੇ।'' ਸ੍ਰੀਲੰਕਾ ਵਿਚ ਯੂਥ ਸੂਬਾਈ ਕ੍ਰਿਕਟ ਐਸੋਸੀਏਸ਼ਨ ਦੇ ਸਹਾਇਕ ਸੱਕਤਰ ਭਾਗੀਰਾਧਨ ਬਾਲਚੰਦਰਨ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਇੰਨੀ ਸਰਗਰਮ ਨਹੀਂ ਹੈ ਅਤੇ ਕਿਸੇ ਨੇ ਬਹੁਤ ਘੋਖ ਕਰਨ ਤੋਂ ਬਾਅਦ ਅਜਿਹਾ ਕੀਤਾ ਹੈ। ਉਨ੍ਹਾਂ ਕਿਹਾ, “ਸਾਡੀ ਐਸੋਸੀਏਸ਼ਨ ਨੇ ਇਸ ਤਰ੍ਹਾਂ ਦੇ ਕਿਸੇ ਟੂਰਨਾਮੈਂਟ ਨੂੰ ਮਨਜੂਰੀ ਨਹੀਂ ਦਿੱਤੀ ਤੇ ਨਾ ਹੀ ਇਹ ਕਰਵਾਇਆ ਹੈ। ਅਸੀਂ ਇਸ ਮਾਮਲੇ ਦੀ ਜਾਂਚ ਅਤੇ ਸ੍ਰੀਲੰਕਾ ਕ੍ਰਿਕਟ ਨਾਲ ਵਿਚਾਰ ਵਟਾਂਦਰੇ ਕਰ ਰਹੇ ਹਾਂ। ਮੁਹਾਲੀ ਦੇ ਸੀਨੀਅਰ ਪੁਲੀਸ ਕਪਤਾਨ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਜਾਂਚ ਜਾਰੀ ਹੈ। ਪੁਲੀਸ ਮੁਤਾਬਕ ਮੈਚ ਬਾਰੇ ਆਨਲਾਈਨ ਸ਼ਿਕਾਇਤ ਮਿਲੀ ਸੀ। ਵੀਰਵਾਰ ਰਾਤ ਨੂੰ ਦੋ ਵਿਅਕਤੀਆਂ ਪੰਕਜ ਜੈਨ ਅਤੇ ਰਾਜੂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਵਿਸ਼ੇਸ਼ ਦਰਜਾ ਖ਼ਤਮ ਕਰਨ ਦੀ ਪਹਿਲੀ ਵਰ੍ਹੇਗੰਢ ਤੋਂ ਪਹਿਲਾਂ ਕਸ਼ਮੀਰ ਵਾਦੀ ’ਚ ਪਾਬੰਦੀਆਂ ਆਇਦ, ਬਾਜ਼ਾਰ ਬੰਦ

ਵਿਸ਼ੇਸ਼ ਦਰਜਾ ਖ਼ਤਮ ਕਰਨ ਦੀ ਪਹਿਲੀ ਵਰ੍ਹੇਗੰਢ ਤੋਂ ਪਹਿਲਾਂ ਕਸ਼ਮੀਰ ਵਾਦੀ ’ਚ ਪਾਬੰਦੀਆਂ ਆਇਦ, ਬਾਜ਼ਾਰ ਬੰਦ

ਅਧਿਕਾਰੀਆਂ ਨੇ ਪਾਬੰਦੀਆਂ ਨੂੰ ਕਰੋਨਾ ਦੇ ਫੈਲਾਅ ਨੂੰ ਠੱਲ੍ਹਣ ਲਈ ਕੀਤੇ ...

ਸੁਸ਼ਾਂਤ ਨੂੰ ਬਾਈਪੋਲਰ ਡਿਸਆਡਰ ਸੀ: ਮੁੰਬਈ ਪੁਲੀਸ

ਸੁਸ਼ਾਂਤ ਨੂੰ ਬਾਈਪੋਲਰ ਡਿਸਆਡਰ ਸੀ: ਮੁੰਬਈ ਪੁਲੀਸ

ਬਿਹਾਰ ਦੇ ਨੇਤਾਵਾਂ ਨੇ ਸੀਬੀਆਈ ਜਾਂਚ ਮੰਗੀ

ਸ਼ਹਿਰ

View All