Cricket: ਇਸ਼ਾਨ ਸੂਦ ਅਤੇ ਅਰਜੁਨ ਰਾਜਪੂਤ ਦੀ ਭਾਰਤੀ ਅੰਡਰ-19 ਟੀਮ ਲਈ ਚੋਣ
ਪੰਜਾਬ ਦੇ ਦੋ ਹੋਣਹਾਰ ਨੌਜਵਾਨ ਕ੍ਰਿਕਟਰਾਂ ਇਸ਼ਾਨ ਸੂਦ ਅਤੇ ਅਰਜੁਨ ਰਾਜਪੂਤ ਦੀ ਆਗਾਮੀ ਅੰਡਰ-19 ਏਸ਼ੀਆ ਕੱਪ ਲਈ ਭਾਰਤੀ ਟੀਮ ਵਿੱਚ ਚੋਣ ਹੋਈ ਹੈ। ਇਹ ਟੂਰਨਾਮੈਂਟ 5 ਤੋਂ 14 ਨਵੰਬਰ ਤੱਕ ਓਮਾਨ ਵਿੱਚ ਖੇਡਿਆ ਜਾਵੇਗਾ। ਅਰਜੁਨ ਰਾਜਪੂਤ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ...
Advertisement
ਪੰਜਾਬ ਦੇ ਦੋ ਹੋਣਹਾਰ ਨੌਜਵਾਨ ਕ੍ਰਿਕਟਰਾਂ ਇਸ਼ਾਨ ਸੂਦ ਅਤੇ ਅਰਜੁਨ ਰਾਜਪੂਤ ਦੀ ਆਗਾਮੀ ਅੰਡਰ-19 ਏਸ਼ੀਆ ਕੱਪ ਲਈ ਭਾਰਤੀ ਟੀਮ ਵਿੱਚ ਚੋਣ ਹੋਈ ਹੈ। ਇਹ ਟੂਰਨਾਮੈਂਟ 5 ਤੋਂ 14 ਨਵੰਬਰ ਤੱਕ ਓਮਾਨ ਵਿੱਚ ਖੇਡਿਆ ਜਾਵੇਗਾ।
ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਆਨਰੇਰੀ ਸਕੱਤਰ ਗੁਰਮੀਤ ਸਿੰਘ ਮੀਤ ਹੇਅਰ ਨੇ ਦੋਵਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਲਈ ਇਹ ਮਾਣ ਵਾਲੀ ਗੱਲ ਹੈ ਕਿ ਇਸ਼ਾਨ ਸੂਦ ਅਤੇ ਅਰਜੁਨ ਰਾਜਪੂਤ ਭਾਰਤੀ ਟੀਮ ਵਿੱਚ ਜਗ੍ਹਾ ਬਣਾਉਣ ’ਚ ਕਾਮਯਾਬ ਹੋਏ ਹਨ। ਇਹ ਉਨ੍ਹਾਂ ਦੀ ਸਖ਼ਤ ਮਿਹਨਤ, ਸਮਰਪਣ ਅਤੇ ਲਗਾਤਾਰ ਚੰਗੇ ਪ੍ਰਦਰਸ਼ਨ ਦਾ ਨਤੀਜਾ ਹੈ ਅਤੇ ਉਹ ਕੌਮਾਂਤਰੀ ਮੰਚ ’ਤੇ ਪੰਜਾਬ ਅਤੇ ਭਾਰਤ ਦਾ ਨਾਮ ਰੌਸ਼ਨ ਕਰਨਗੇ।
Advertisement
Advertisement
Advertisement
×

