DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Commonwealth Games: ਤੇਜਸ ਸ਼ਿਰਸੇ ਸੱਟ ਦੇ ਬਾਵਜੂਦ 110m Hurdles ’ਚ ਦੌੜਿਆ

ਪੁਰਸ਼ਾਂ ਦੀ 110 ਮੀਟਰ ਅਡ਼ਿੱਕਾ ਦੌਡ਼ ’ਚ ਆਖ਼ਰੀ ਸਥਾਨ ’ਤੇ ਰਿਹਾ

  • fb
  • twitter
  • whatsapp
  • whatsapp
Advertisement

ਕੌਮੀ ਰਿਕਾਰਡਧਾਰੀ ਤੇਜਸ ਸ਼ਿਰਸੇ ਦਾ ਰਾਸ਼ਟਰਮੰਡਲ ਖੇਡਾਂ ਵਿੱਚ ਪੁਰਸ਼ਾਂ ਦੀ 110 ਮੀਟਰ ਅੜਿੱਕਾ ਦੌੜ ਦੇ ਫਾਈਨਲ ਵਿੱਚ ਇਤਿਹਾਸਕ ਦਾਖ਼ਲਾ, ਦਰਦ ਤੇ ਨਿਰਾਸ਼ਾ ਨਾਲ ਖ਼ਤਮ ਹੋਇਆ, ਪਰ ਉਸ ਨੇ ਆਪਣੇ ਖੱਬੇ ਪੈਰ ਵਿੱਚ ਸਟ੍ਰੈੱਸ ਫ੍ਰੈਕਚਰ (ਹੱਡੀ ਦੀ ਸੱਟ) ਹੋਣ ਦੇ ਬਾਵਜੂਦ ਦੌੜ ਪੂਰੀ ਕਰ ਕੇ ਆਪਣੇ ਜਜ਼ਬੇ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਦੌੜ ਵਿੱਚ ਅੱਠਵੇਂ ਤੇ ਆਖ਼ਰੀ ਸਥਾਨ ’ਤੇ ਰਿਹਾ। 24 ਸਾਲਾ ਖਿਡਾਰੀ ਨੇ ਹੀਟਸ ਵਿੱਚ 13.76 ਸਕਿੰਟ ਦਾ ਸਮਾਂ ਲਿਆ ਅਤੇ ਮੁਕਾਬਲੇ ਦੇ ਫਾਈਨਲ ਵਿੱਚ ਪਹੁੰਚਣ ਵਾਲਾ ਪਹਿਲਾ ਭਾਰਤੀ ਬਣਿਆ ਪਰ ਉਸ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਦੀਆਂ ਉਸ ਦੀਆਂ ਆਸਾਂ ਨੂੰ ਕੁਝ ਘੰਟਿਆਂ ਬਾਅਦ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਫਾਈਨਲ ਦੇ ਵਾਰਮ-ਅੱਪ ਦੌਰਾਨ ਉਸ ਦੇ ਖੱਬੇ ਪੈਰ ਵਿੱਚ ਨੈਵੀਕੁਲਰ ਸਟ੍ਰੈੱਸ ਫ੍ਰੈਕਚਰ ਹੋ ਗਿਆ। ਪਿੱਛੇ ਹਟਣ ਦੀ ਬਜਾਏ, ਸ਼ਿਰਸੇ ਨੇ ਭਾਰੀ ਟੇਪ ਬੰਨ੍ਹ ਕੇ ਦੌੜ ਵਿੱਚ ਹਿੱਸਾ ਲਿਆ। ਉਸ ਨੇ ਦਰਦ ਕਰ ਕੇ ਟਰੈਕ ਤੋਂ ਲੰਗੜਾਉਂਦੇ ਹੋਏ ਬਾਹਰ ਨਿਕਲਣ ਤੋਂ ਪਹਿਲਾਂ, ਅੱਠ ਖਿਡਾਰੀਆਂ ਦੇ ਮੁਕਾਬਲੇ ਵਿੱਚ 15.39 ਸਕਿੰਟ ਦਾ ਸਮਾਂ ਲੈ ਕੇ ਆਖ਼ਰੀ ਸਥਾਨ ਹਾਸਲ ਕੀਤਾ।

ਨਿਰੁਪਮਾ ਦੀਆਂ ਤਿੰਨੋਂ ਕੋਸ਼ਿਸ਼ਾਂ ਅਸਫਲ

Advertisement

ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦੀ ਨਿਰੁਪਮਾ ਦੇਵੀ ਲਈ ਮਹਿਲਾਵਾਂ ਦੇ 63 ਕਿਲੋ ਵੇਟਲਿਫਟਿੰਗ ਮੁਕਾਬਲੇ ਵਿੱਚ ਅੱਜ ਉਸ ਸਮੇਂ ਦਿਲ ਤੋੜਨ ਵਾਲਾ ਪਲ ਆਇਆ ਜਦੋਂ ਉਹ ਕਲੀਨ ਐਂਡ ਜਰਕ ਦੀਆਂ ਆਪਣੀਆਂ ਤਿੰਨੋਂ ਕੋਸ਼ਿਸ਼ਾਂ ਵਿੱਚ ਅਸਫਲ ਰਹੀ, ਜਿਸ ਕਾਰਨ ਉਹ ਮੁਕਾਬਲੇ ਨੂੰ ਪੂਰਾ ਨਹੀਂ ਕਰ ਸਕੀ।

Advertisement

Advertisement
×