DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Commonwealth Games: Tajinderpal Singh Toor ਤੇ Samardeep Singh Gill ਸ਼ਾਟਪੁੱਟ ਦੇ Final ’ਚ

ਤੇਜਿੰਦਰਪਾਲ ਸਿੰਘ ਤੂਰ ਅਤੇ ਸਮਰਦੀਪ ਸਿੰਘ ਗਿੱਲ ਨੇ ਅੱਜ ਇੱਥੇ ਰਾਸ਼ਟਰਮੰਡਲ ਖੇਡਾਂ ਵਿੱਚ ਸ਼ਾਟਪੁੱਟ ਫਾਈਨਲ ਵਿੱਚ ਪਹੁੰਚ ਕੇ ਐਥਲੈਟਿਕਸ ਵਿੱਚ ਤਗ਼ਮੇ ਦੀਆਂ ਉਮੀਦਾਂ ਨੂੰ ਕਾਇਮ ਰੱਖਿਆ। ਕੌਮੀ ਰਿਕਾਰਡ ਹਾਸਲ ਕਰਨ ਵਾਲੇ ਤੂਰ ਨੇ ਗਰੁੱਪ ‘ਏ’ ਵਿੱਚ 20 ਮੀਟਰ ਦੇ ਆਟੋਮੈਟਿਕ...

  • fb
  • twitter
  • whatsapp
  • whatsapp
featured-img featured-img
ਰਾਸ਼ਟਰਮੰਡਲ ਖੇਡਾਂ ਦੇ ਸ਼ਾਟਪੁੱਟ ਮੁਕਾਬਲੇ ’ਚ ਹਿੱਸਾ ਲੈਂਦਾ ਹੋਇਆ ਭਾਰਤ ਦਾ ਤੇਜਿੰਦਰ ਪਾਲ ਸਿੰਘ ਤੂਰ। -ਫੋਟੋ: ਰਾਇਟਰਜ਼
Advertisement
ਤੇਜਿੰਦਰਪਾਲ ਸਿੰਘ ਤੂਰ ਅਤੇ ਸਮਰਦੀਪ ਸਿੰਘ ਗਿੱਲ ਨੇ ਅੱਜ ਇੱਥੇ ਰਾਸ਼ਟਰਮੰਡਲ ਖੇਡਾਂ ਵਿੱਚ ਸ਼ਾਟਪੁੱਟ ਫਾਈਨਲ ਵਿੱਚ ਪਹੁੰਚ ਕੇ ਐਥਲੈਟਿਕਸ ਵਿੱਚ ਤਗ਼ਮੇ ਦੀਆਂ ਉਮੀਦਾਂ ਨੂੰ ਕਾਇਮ ਰੱਖਿਆ।

ਕੌਮੀ ਰਿਕਾਰਡ ਹਾਸਲ ਕਰਨ ਵਾਲੇ ਤੂਰ ਨੇ ਗਰੁੱਪ ‘ਏ’ ਵਿੱਚ 20 ਮੀਟਰ ਦੇ ਆਟੋਮੈਟਿਕ ਕੁਆਲੀਫਾਇੰਗ ਅੰਕ ਨੂੰ ਪਾਰ ਕਰਨ ਲਈ ਦੋ ਕੋਸ਼ਿਸ਼ਾਂ ਕੀਤੀਆਂ। ਉਸ ਦਾ ਪਹਿਲਾ ਯਤਨ 19.93 ਮੀਟਰ ਮਾਪਿਆ ਗਿਆ ਜਦਕਿ ਉਸ ਨੇ ਆਪਣੀ ਦੂਜੀ ਥ੍ਰੋਅ ਵਿੱਚ 20.14 ਮੀਟਰ ਪ੍ਰਾਪਤ ਕੀਤਾ। ਕੁਆਲੀਫਾਇੰਗ ਰਾਊਂਡ ਦੇ ਗਰੁੱਪ ‘ਬੀ’ ਵਿੱਚ, ਗਿੱਲ ਦੀ ਦਿਨ ਦੀ ਸਰਬੋਤਮ ਕੋਸ਼ਿਸ਼ 19.95 ਮੀਟਰ ਰਹੀ ਜੋ ਕਿ ਉਸ ਦੀ ਪਹਿਲੀ ਕੋਸ਼ਿਸ਼ ਵਿੱਚ ਆਈ। ਉਸ ਦੀ ਦੂਜੀ ਥ੍ਰੋਅ 19.75 ਮੀਟਰ ਅਤੇ ਤੀਜੀ ਫਾਊਲ ਰਹੀ। ਗਿੱਲ ਦੋਵਾਂ ਗਰੁੱਪਾਂ ਵਿੱਚ ਮੁਕਾਬਲਾ ਕਰਨ ਵਾਲੇ 15 ਖਿਡਾਰੀਆਂ ਵਿੱਚੋਂ ਸਮੁੱਚੇ ਤੌਰ ’ਤੇ ਪੰਜਵੇਂ ਸਥਾਨ ’ਤੇ ਰਿਹਾ।

Advertisement

Advertisement
Advertisement
×