DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Commonwealth Games: ਸ੍ਰੀਸ਼ੰਕਰ ਲੰਮੀ ਛਾਲ ਫਾਈਨਲ ’ਚ

ਗਰੁੱਪ ‘ਏ’ ਤੋਂ ਸਿੱਧੀ ਯੋਗਤਾ ਹਾਸਲ ਕਰਨ ਲਈ 8.01 ਮੀਟਰ ਲੰਮੀ ਛਾਲ ਮਾਰੀ

  • fb
  • twitter
  • whatsapp
  • whatsapp
featured-img featured-img
ਗਲਾਸਗੋ ਵਿੱਚ ਰਾਸ਼ਟਰਮੰਡਲ ਖੇਡਾਂ ਦੌਰਾਨ ਪੁਰਸ਼ਾਂ ਦੇ ਲੰਬੀ ਛਾਲ ਗਰੁੱਪ ‘ਏ’ ਮੁਕਾਬਲੇ ਵਿੱਚ ਹਿੱਸਾ ਲੈਂਦਾ ਹੋਇਆ। -ਫੋਟੋ: ਰਾਇਟਰਜ਼
Advertisement
ਭਾਰਤ ਦਾ ਲੰਮੀ ਛਾਲ ਲਾਉਣ ਵਾਲਾ ਖਿਡਾਰੀ ਐੱਮ ਸ੍ਰੀਸ਼ੰਕਰ ਅੱਜ ਇੱਥੇ ਆਪਣੀ ਪਹਿਲੀ ਹੀ ਕੋਸ਼ਿਸ਼ ਵਿੱਚ ਕੁਆਲੀਫਾਇੰਗ ਮਾਪਦੰਡ ਨੂੰ ਪਾਰ ਕਰ ਕੇ ਰਾਸ਼ਟਰਮੰਡਲ ਖੇਡਾਂ ਦੇ ਫਾਈਨਲ ਵਿੱਚ ਪਹੁੰਚ ਗਿਆ। ਸ੍ਰੀਸ਼ੰਕਰ ਜਿਸ ਦਾ ਇਸ ਸੀਜ਼ਨ ਦਾ ਸਰਬੋਤਮ ਪ੍ਰਦਰਸ਼ਨ 8.38 ਮੀਟਰ ਹੈ, ਨੇ ਗਰੁੱਪ ‘ਏ’ ਤੋਂ ਸਿੱਧੀ ਯੋਗਤਾ ਹਾਸਲ ਕਰਨ ਲਈ ਇੱਥੇ 8.01 ਮੀਟਰ ਲੰਮੀ ਛਾਲ ਮਾਰੀ। ਕੁਆਲੀਫਾਇੰਗ ਮਾਪਦੰਡ 8 ਮੀਟਰ ਜਾਂ ਘੱਟੋ-ਘੱਟ 12 ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਲਈ ਰੱਖਿਆ ਗਿਆ ਹੈ।

27 ਸਾਲਾ ਇਹ ਖਿਡਾਰੀ ਖੇਡਾਂ ਦੇ 2022 ਵਾਲੇ ਐਡੀਸ਼ਨ ਵਿੱਚ ਜਿੱਤੇ ਚਾਂਦੀ ਦੇ ਤਗ਼ਮੇ ਵਿੱਚ ਸੁਧਾਰ ਕਰਨ ਦੀ ਆਸ ਕਰ ਰਿਹਾ ਹੈ। ਅਪਰੈਲ 2024 ਵਿੱਚ ਗੋਡੇ ਦੀ ਗੰਭੀਰ ਸੱਟ ਤੋਂ ਉੱਭਰਨ ਮਗਰੋਂ ਉਹ ਵਾਪਸੀ ਦੀ ਰਾਹ ’ਤੇ ਹੈ, ਜਿਸ ਲਈ ਉਸ ਦੀ ਸਰਜਰੀ ਵੀ ਹੋਈ ਸੀ। ਇਸ ਸੱਟ ਕਾਰਨ ਉਹ ਪੈਰਿਸ ਓਲੰਪਿਕ ਵਿੱਚ ਆਪਣਾ ਪਹਿਲਾ ਪ੍ਰਦਰਸ਼ਨ ਨਹੀਂ ਦੇ ਸਕਿਆ ਸੀ। ਉਸ ਨੇ ਪਿਛਲੇ ਮਹੀਨੇ ਹੀ ਭੁਬਨੇਸ਼ਵਰ ਵਿੱਚ ਕੌਮੀ ਇੰਟਰ-ਸਟੇਟ ਸੀਨੀਅਰ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਆਪਣੇ ਸੀਜ਼ਨ ਦਾ ਸਰਬੋਤਮ ਪ੍ਰਦਰਸ਼ਨ ਦਰਜ ਕੀਤਾ ਸੀ। ਲੋਕੇਸ਼ ਸੱਤਿਆਨਾਥਨ ਇਸ ਚੱਲ ਰਹੇ ਮੁਕਾਬਲੇ ਵਿੱਚ ਦੂਜਾ ਭਾਰਤੀ ਖਿਡਾਰੀ ਹੈ। ਫਾਈਨਲ 29 ਜੁਲਾਈ ਨੂੰ ਖੇਡਿਆ ਜਾਵੇਗਾ।

Advertisement

Advertisement
Advertisement
×