DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਰਾਸ਼ਟਰਮੰਡਲ ਖੇਡਾਂ: ਲਾਅਨ ਬਾਊਲਜ਼ ’ਚ ਸੋਨੋਵਾਲ ਨੇ ਵਿਸ਼ਵ ਚੈਂਪੀਅਨ ਨੂੰ ਹਰਾਇਆ

ਰੂਪਾ ਰਾਣੀ ਟਿਰਕੀ ਅਤੇ ਪਿੰਕੀ ਸਿੰਘ ਨੇ ਮਾਲਟਾ ਖ਼ਿਲਾਫ਼ ਮੈਚ ਜਿੱਤਿਆ

  • fb
  • twitter
  • whatsapp
  • whatsapp
featured-img featured-img
ਗਲਾਸਗੋ ਵਿੱਚ ਮਹਿਲਾਵਾਂ ਦੇ ਮੁਕਾਬਲੇ ਦੌਰਾਨ ਭਾਰਤ ਦੀ ਰੂਪਾ ਰਾਣੀ ਟਿਰਕੀ।
Advertisement

ਲਾਅਨ ਬਾਊਲਜ਼ ਪੁਰਸ਼ ਸਿੰਗਲਜ਼ ਮੁਕਾਬਲੇ ਵਿੱਚ ਪੁਤੁਲ ਸੋਨੋਵਾਲ ਨੇ ਕੈਨੇਡਾ ਦੇ 2023 ਦੇ ਵਿਸ਼ਵ ਚੈਂਪੀਅਨ ਰਿਆਨ ਬੈਸਟਰ ਨੂੰ ਟਾਈ-ਬ੍ਰੇਕ ਵਿੱਚ ਹਰਾ ਕੇ ਵੱਡਾ ਉਲਟਫੇਰ ਕੀਤਾ ਹੈ, ਜਿਸ ਨਾਲ ਭਾਰਤ ਨੇ ਅੱਜ ਇੱਥੇ ਗਲਾਸਗੋ ਰਾਸ਼ਟਰਮੰਡਲ ਖੇਡਾਂ ਵਿੱਚ ਆਪਣੀ ਸ਼ੁਰੂਆਤ ਪੂਰੇ ਆਤਮ-ਵਿਸ਼ਵਾਸ ਨਾਲ ਕੀਤੀ। ਲਾਅਨ ਬਾਊਲਜ਼ ਮੁਕਾਬਲਿਆਂ ਦੀ ਸ਼ੁਰੂਆਤ ਨਾਲ ਹੀ ਰੂਪਾ ਰਾਣੀ ਟਿਰਕੀ ਅਤੇ ਪਿੰਕੀ ਸਿੰਘ ਨੇ ਮਹਿਲਾ ਪੇਅਰਜ਼ ਦੇ ਆਪਣੇ ਪਹਿਲੇ ਮੈਚ ਵਿੱਚ ਮਾਲਟਾ ਵਿਰੁੱਧ ਟਾਈ-ਬ੍ਰੇਕ ’ਚ ਜਿੱਤ ਦਰਜ ਕੀਤੀ।

ਆਪਣੀਆਂ ਪਹਿਲੀਆਂ ਰਾਸ਼ਟਰਮੰਡਲ ਖੇਡਾਂ ਖੇਡ ਰਹੇ ਸੋਨੋਵਾਲ ਨੇ ਪਹਿਲਾ ਸੈੱਟ 5-4 ਨਾਲ ਆਪਣੇ ਨਾਮ ਕੀਤਾ, ਜਿਸ ਮਗਰੋਂ ਰਾਸ਼ਟਰਮੰਡਲ ਖੇਡਾਂ ਵਿੱਚ ਕਈ ਤਗ਼ਮੇ ਜਿੱਤ ਚੁੱਕੇ ਬੈਸਟਰ ਨੇ ਸ਼ਾਨਦਾਰ ਵਾਪਸੀ ਕਰਦਿਆਂ 7-3 ਨਾਲ ਜਿੱਤ ਦਰਜ ਕਰ ਕੇ ਮੁਕਾਬਲੇ ਨੂੰ ਟਾਈ-ਬ੍ਰੇਕ ਵਿੱਚ ਪਹੁੰਚਾ ਦਿੱਤਾ। ਮੌਜੂਦਾ ਏਸ਼ਿਆਈ ਚੈਂਪੀਅਨ ਅਸਾਮ ਦੇ ਇਸ ਖਿਡਾਰੀ ਨੇ ਧੀਰਜ ਬਣਾਈ ਰੱਖਿਆ ਅਤੇ ਸੈਕਸ਼ਨ ‘ਡੀ’ ਵਿੱਚ ਆਪਣੇ ਉਦਘਾਟਨੀ ਮੈਚ ’ਚ ਸ਼ਾਨਦਾਰ ਜਿੱਤ ਦਰਜ ਕਰਨ ਲਈ ਟਾਈ-ਬ੍ਰੇਕ ਆਪਣੇ ਨਾਮ ਕਰ ਲਿਆ। ਉਸ ਦੇ ਇਸ ਪ੍ਰਦਰਸ਼ਨ ਨਾਲ ਭਾਰਤ ਨੂੰ ਲਾਅਨ ਬਾਊਲਜ਼ ਪੁਰਸ਼ ਸਿੰਗਲਜ਼ ਮੁਕਾਬਲੇ ਵਿੱਚ ਤਗਮੇ ਦੀ ਆਸ ਬੱਝ ਗਈ ਹੈ।

Advertisement

Advertisement
Advertisement
×