DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Commonwealth Games: ਪ੍ਰੀਤੀ ਤੇ ਅੰਕੁਸ਼ ਸੋਨ ਤਗ਼ਮਿਆਂ ਤੋਂ ਇੱਕ ਕਦਮ ਦੂਰ

ਰਾਸ਼ਟਰਮੰਡਲ ਖੇਡਾਂ ਵਿੱਚ boxing ’ਚ ਭਾਰਤ ਦੇ ਦੋ ਤਗ਼ਮੇ ਪੱਕੇ; ਰਾਸ਼ਟਰਪਤੀ ਵੱਲੋਂ ਤਗ਼ਮਾ ਜੇਤੂਆਂ ਨੂੰ ਵਧਾਈ

  • fb
  • twitter
  • whatsapp
  • whatsapp
featured-img featured-img
ਅੰਕੁਸ਼ ਪੰਘਾਲ।
Advertisement
ਭਾਰਤੀ ਮੁੱਕੇਬਾਜ਼ ਪ੍ਰੀਤੀ ਪਵਾਰ (54 ਕਿਲੋ) ਅਤੇ ਅੰਕੁਸ਼ ਪੰਘਾਲ ਨੇ ਅੱਜ ਆਪੋ-ਆਪਣੇ ਸੈਮੀ ਫਾਈਨਲ ਇੱਕਪਾਸੜ ਢੰਗ ਨਾਲ ਜਿੱਤ ਕੇ ਰਾਸ਼ਟਰਮੰਡਲ ਖੇਡਾਂ ਦੇ ਫਾਈਨਲ ’ਚ ਥਾਂ ਬਣਾ ਲਈ ਹੈ। ਭਿਵਾਨੀ ਦੀ ਏਸ਼ਿਆਈ ਖੇਡਾਂ ’ਚ ਕਾਂਸੀ ਤਗ਼ਮਾ ਜੇਤੂ 22 ਸਾਲਾ ਪ੍ਰੀਤੀ ਨੇ ਮੁਕਾਬਲੇ ਦੌਰਾਨ ਸ਼ੁਰੂ ਤੋਂ ਅੰਤ ਤੱਕ ਦਬਦਬਾ ਬਣਾਈ ਰੱਖਿਆ। ਉਸ ਨੇ ਆਪਣੇ ਜਵਾਬੀ ਹਮਲਿਆਂ ਦੇ ਦਮ ’ਤੇ ਜ਼ਾਂਬੀਆ ਦੀ ਮੁੱਕੇਬਾਜ਼ ਮਵਾਪੇ ’ਤੇ ਲਗਾਤਾਰ ਦਬਾਅ ਬਣਾਈ ਰੱਖਿਆ।

ਪ੍ਰੀਤੀ ਪਵਾਰ।
ਪ੍ਰੀਤੀ ਪਵਾਰ।

ਫਾਈਨਲ ’ਚ ਪ੍ਰੀਤੀ ਸਾਹਮਣੇ ਸਕਾਰਲੈਟ ਡੈਲਗਾਡੋ ਦੀ ਚੁਣੌਤੀ ਹੋਵੇਗੀ। ਕੈਨੇਡਾ ਦੀ ਇਸ ਮੁੱਕੇਬਾਜ਼ ਨੇ ਸੈਮੀ ਫਾਈਨਲ ਵਿੱਚ ਇੰਗਲੈਂਡ ਦੀ ਲੌਰੇਨ ਮੈਕੀ ਨੂੰ 4-1 ਨਾਲ ਹਰਾਇਆ। ਜਿੱਤ ਤੋਂ ਬਾਅਦ ਪ੍ਰੀਤੀ ਨੇ ਕਿਹਾ, ‘‘ਮੈਂ ਬਹੁਤ ਖ਼ੁਸ਼ ਹਾਂ ਕਿ ਜਿਸ ਤਰ੍ਹਾਂ ਤਿਆਰੀ ਕੀਤੀ ਸੀ, ਉਸ ਤਰ੍ਹਾਂ ਦਾ ਪ੍ਰਦਰਸ਼ਨ ਕਰਨ ’ਚ ਕਾਮਯਾਬ ਰਹੀ। ਹੁਣ ਮੇਰਾ ਧਿਆਨ ਸੋਨ ਤਗ਼ਮਾ ਜਿੱਤਣ ਵੱਲ ਹੈ ਅਤੇ ਮੈਂ ਆਪਣਾ ਸਰਵੋਤਮ ਪ੍ਰਦਰਸ਼ਨ ਕਰਾਂਗੀ।’’ ਦੂਜੇ ਪਾਸੇ ਅੰਕੁਸ਼ ਨੇ ਵੀ ਸੈਮੀ ਫਾਈਨਲ ’ਚ ਕੈਨੇਡਾ ਦੇ ਜੋਸ਼ੁਆ ਓਫੋਰੀ ਨੂੰ 5-0 ਨਾਲ ਹਰਾ ਕੇ ਫਾਈਨਲ ’ਚ ਥਾਂ ਬਣਾਈ। ਦੋ ਗੇੜ ਦੇ ਮੁਕਾਬਲੇ ’ਚ ਵਿਰੋਧੀ ਖਿਡਾਰੀ ਕੋਲ ਪੰਘਾਲ ਦੇ ਹਮਲਿਆਂ ਦਾ ਕੋਈ ਜਵਾਬ ਨਹੀਂ ਸੀ।

Advertisement

ਇਸੇ ਦੌਰਾਨ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਵੇਟਲਿਫਟਿੰਗ ’ਚ ਲਵਪ੍ਰੀਤ ਸਿੰਘ ਨੂੰ ਚਾਂਦੀ ਦਾ ਤਗ਼ਮਾ ਜਿੱਤਣ ਅਤੇ ਡਿਸਕਸ ਥਰੋਅ ’ਚ ਸੀਮਾ ਕਾਲੀਰਮਨ ਨੂੰ ਕਾਂਸੀ ਤਗ਼ਮਾ ਜਿੱਤਣ ’ਤੇ ਵਧਾਈ ਦਿੱਤੀ ਹੈ।

Advertisement

ਸੀਮਾ ਕਾਲੀਰਮਨ ਦੀ ਸ਼ਾਨਦਾਰ ਵਾਪਸੀ

ਸੀਮਾ ਕਾਲੀਰਮਨ
ਸੀਮਾ ਕਾਲੀਰਮਨ

ਭਾਰਤ ਦੀ ਸੀਮਾ ਕਾਲੀਰਮਨ ਨੂੰ ਗਰਭ ਧਾਰਨ ਮਗਰੋਂ ਗਠੀਆ ਹੋ ਗਿਆ ਸੀ ਪਰ ਉਸ ਨੇ ਇਸ ਉੱਤੇ ਕਾਬੂ ਪਾਇਆ ਅਤੇ ਪਿਛਲੇ ਸਾਲ ਵਾਪਸੀ ਮਗਰੋਂ ਰਾਸ਼ਟਰਮੰਡਲ ਖੇਡਾਂ ਵਿੱਚ ਬੀਤੇ ਮਹਿਲਾ ਡਿਸਕਸ ਥਰੋਅ ਮੁਕਾਬਲੇ ਵਿੱਚ ਕਾਂਸੀ ਤਗ਼ਮਾ ਜਿੱਤਿਆ ਪਰ ਉਹ ਆਪਣੇ ਨਿੱਜੀ ਸਰਵੋਤਮ ਪ੍ਰਦਰਸ਼ਨ (59.73 ਮੀਟਰ) ਤੋਂ ਮਾਮੂਲੀ ਜਿਹੇ ਫ਼ਰਕ ਨਾਲ ਖੁੰਝ ਗਈ। ਉਸ ਦੀ ਸਾਥੀ ਖਿਡਾਰਨ ਨਿਧੀ ਰਾਣੀ ਇਸੇ ਮੁਕਾਬਲੇ ਵਿੱਚ ਚੌਥੇ ਸਥਾਨ ’ਤੇ ਰਹੀ। ਸੀਮਾ ਨੇ 58.65 ਮੀਟਰ ਦੇ ਆਪਣੇ ਸਰਵੋਤਮ ਯਤਨ ਨਾਲ ਤੀਜਾ ਸਥਾਨ ਹਾਸਲ ਕੀਤਾ।

Advertisement
×