ਰਾਸ਼ਟਰਮੰਡਲ ਖੇਡਾਂ: ਭਾਰਤ ਦੀ ਪ੍ਰਿਯੰਕਾ ਨੇ 10 ਹਜ਼ਾਰ ਮੀਟਰ ਪੈਦਲ ਚਾਲ ਤੇ ਸਾਬਲੇ ਨੇ 3 ਹਜ਼ਾਰ ਮੀਟਰ ਸਟੀਪਲਚੇਜ਼ ’ਚ ਚਾਂਦੀ ਦੇ ਤਮਗੇ ਜਿੱਤੇ

ਮੁੱਕੇਬਾਜ਼ੀ ’ਚ ਅਮਿਤ ਪੰਘਾਲ ਫਾਈਨਲ ’ਚ ਪੁੱਜਿਆ

ਰਾਸ਼ਟਰਮੰਡਲ ਖੇਡਾਂ: ਭਾਰਤ ਦੀ ਪ੍ਰਿਯੰਕਾ ਨੇ 10 ਹਜ਼ਾਰ ਮੀਟਰ ਪੈਦਲ ਚਾਲ ਤੇ ਸਾਬਲੇ ਨੇ 3 ਹਜ਼ਾਰ ਮੀਟਰ ਸਟੀਪਲਚੇਜ਼ ’ਚ ਚਾਂਦੀ ਦੇ ਤਮਗੇ ਜਿੱਤੇ

ਬਰਮਿੰਘਮ, 6 ਅਗਸਤ

ਭਾਰਤ ਦੀ ਪ੍ਰਿਯੰਕਾ ਗੋਸਵਾਮੀ ਨੇ ਰਾਸ਼ਟਰਮੰਡਲ ਖੇਡਾਂ ਦੇ ਮਹਿਲਾ 10000 ਮੀਟਰ ਪੈਦਲ ਚਾਲ(ਵਾਕ) ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਗੋਸਵਾਮੀ ਨੇ 43:38.83 ਸੈਕਿੰਡ ਦਾ ਨਿੱਜੀ ਸਰਵੋਤਮ ਸਮਾਂ ਕੱਢਿਆ ਅਤੇ ਆਸਟਰੇਲੀਆ ਦੀ ਜੇਮਿਮਾ ਮੋਂਟਾਗ (42:34.30) ਤੋਂ ਬਾਅਦ ਦੂਜੇ ਸਥਾਨ 'ਤੇ ਰਹੀ। ਕੀਨੀਆ ਦੀ ਐਮਿਲੀ ਵਾਮੁਸੀ ਨੈਗੀ (43:50.86) ਨੇ ਕਾਂਸੀ ਤਮਗਾ ਜਿੱਤਿਆ।