ਰਾਸ਼ਟਰਮੰਡਲ ਖੇਡਾਂ: ਮੁੱਕੇਬਾਜ਼ੀ ’ਚ ਭਾਰਤ ਦੀ ਨੀਤੂ ਤੇ ਅਮਿਤ ਪੰਘਾਲ ਨੇ ਜੜੇ ‘ਸੁਨਹਿਰੀ ਪੰਚ’, ਪੁਰਸ਼ਾਂ ਦੀ ਤੀਹਰੀ ਛਾਲ ’ਚ ਦੇਸ਼ ਨੂੰ ਮਿਲਿਆ ਸੋਨਾ ਤੇ ਚਾਂਦੀ : The Tribune India

ਰਾਸ਼ਟਰਮੰਡਲ ਖੇਡਾਂ: ਮੁੱਕੇਬਾਜ਼ੀ ’ਚ ਭਾਰਤ ਦੀ ਨੀਤੂ ਤੇ ਅਮਿਤ ਪੰਘਾਲ ਨੇ ਜੜੇ ‘ਸੁਨਹਿਰੀ ਪੰਚ’, ਪੁਰਸ਼ਾਂ ਦੀ ਤੀਹਰੀ ਛਾਲ ’ਚ ਦੇਸ਼ ਨੂੰ ਮਿਲਿਆ ਸੋਨਾ ਤੇ ਚਾਂਦੀ

ਮਹਿਲਾ ਜੈਵਲਿਨ ਥਰੋਅ ’ਚ ਅੰਨੂ ਰਾਣੀ ਤੇ ਪੁਰਸ਼ਾਂ ਦੀ 10 ਹਜ਼ਾਰ ਮੀਟਰ ਪੈਦਲ ਚਾਲ ’ਚ ਕਾਂਸੀ ਦੇ ਤਮਗੇ ਜਿੱਤੇ

ਰਾਸ਼ਟਰਮੰਡਲ ਖੇਡਾਂ: ਮੁੱਕੇਬਾਜ਼ੀ ’ਚ ਭਾਰਤ ਦੀ ਨੀਤੂ ਤੇ ਅਮਿਤ ਪੰਘਾਲ ਨੇ ਜੜੇ ‘ਸੁਨਹਿਰੀ ਪੰਚ’, ਪੁਰਸ਼ਾਂ ਦੀ ਤੀਹਰੀ ਛਾਲ ’ਚ ਦੇਸ਼ ਨੂੰ ਮਿਲਿਆ ਸੋਨਾ ਤੇ ਚਾਂਦੀ

ਬਰਮਿੰਘਮ, 7 ਅਗਸਤ

ਭਾਰਤੀ ਮੁੱਕੇਬਾਜ਼ ਨੀਤੂ ਗੰਘਾਸ ਨੇ ਰਾਸ਼ਟਰਮੰਡਲ ਖੇਡਾਂ ਦੇ ਮਹਿਲਾ (45-48 ਕਿਲੋਗ੍ਰਾਮ) ਵਰਗ ਵਿੱਚ ਮੇਜ਼ਬਾਨ ਇੰਗਲੈਂਡ ਦੀ ਮੁੱਕੇਬਾਜ਼ ਨੂੰ ਨੂੰ 5-0 ਨਾਲ ਹਰਾ ਕੇ ਸੋਨ ਤਗ਼ਮਾ ਜਿੱਤਿਆ, ਜਦਕਿ ਨਿਖਤ ਜ਼ਰੀਨ ਨੇ ਵੀ ਸੋਨ ਤਗ਼ਮਾ ਹਾਸਲ ਕੀਤਾ।

ਇਸ ਦੌਰਾਨ ਭਾਰਤੀ ਮੁੱਕੇਬਾਜ਼ ਅਮਿਤ ਪੰਘਾਲ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਪੁਰਸ਼ਾਂ ਦੇ ਫਲਾਈਵੇਟ (48-51 ਕਿਲੋਗ੍ਰਾਮ) ਵਰਗ ਵਿੱਚ ਇੰਗਲੈਂਡ ਦੇ ਮੈਕਡੋਨਲਡ  ਨੂੰ 5-0 ਨਾਲ ਹਰਾ ਕੇ ਸੋਨ ਤਗ਼ਮਾ ਜਿੱਤਿਆ।

ਇਸ ਦੌਰਾਨ ਪੁਰਸ਼ਾਂ ਦੀ ਤੀਹਰੀ ਛਾਲ ਮੁਕਾਬਲੇ ਵਿੱਚ ਭਾਰਤ ਦੇ ਅਲਡੋਸ ਪਾਲ ਅਬਦੁੱਲਾ ਅਬੂਬਕਰ ਨੇ ਕ੍ਰਮਵਾਰ ਸੋਨ ਤੇ ਚਾਂਦੀ ਦੇ ਤਮਗੇ ਜਿੱਤੇ।

ਭਾਰਤ ਦੀ ਅੰਨੂ ਰਾਣੀ ਨੇ ਰਾਸ਼ਟਰਮੰਡਲ ਖੇਡਾਂ ਦੇ ਮਹਿਲਾ ਜੈਵਲਿਨ ਥਰੋਅ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਭਾਰਤ ਦੇ ਹੀ ਸੰਦੀਪ ਕੁਮਾਰ ਨੇ ਪੁਰਸ਼ਾਂ ਦੀ 10,000 ਮੀਟਰ ਪੈਦਲ ਚਾਲ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ।

 

ਉਧਰ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਅੱਜ ਇਥੇ ਰਾਸ਼ਟਰਮੰਡਲ ਖੇਡਾਂ ਵਿੱਚ ਲਗਾਤਾਰ ਦੂਜੀ ਵਾਰ ਮਹਿਲਾ ਸਿੰਗਲਜ਼ ਦੇ ਫਾਈਨਲ ਵਿੱਚ ਪੁੱਜ ਗਈ। 27 ਸਾਲਾ ਭਾਰਤੀ ਖਿਡਾਰਨ ਨੇ 49 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ ਸਿੰਗਾਪੁਰ ਦੀ ਯੇਓ ਜੀਆ ਮਿਨ ਨੂੰ 21-19, 21-17 ਨਾਲ ਹਰਾਇਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਸਰਕਾਰ ਨੇ 10 ਯੂ-ਟਿਊਬ ਚੈਨਲਾਂ ’ਤੇ ਪਈਆਂ 45 ਵੀਡੀਓਜ਼ ਬਲਾਕ ਕੀਤੀਆਂ: ਠਾਕੁਰ

ਸਰਕਾਰ ਨੇ 10 ਯੂ-ਟਿਊਬ ਚੈਨਲਾਂ ’ਤੇ ਪਈਆਂ 45 ਵੀਡੀਓਜ਼ ਬਲਾਕ ਕੀਤੀਆਂ: ਠਾਕੁਰ

ਵੀਡੀਓਜ਼ ਵਿੱਚ ਸੀ ਵੱਖ-ਵੱਖ ਧਰਮਾਂ ਦੇ ਫਿਰਕਿਆਂ ਵਿਚਾਲੇ ਨਫ਼ਰਤ ਫੈਲਾਉਣ...

ਸੀਯੂਈਟੀ-ਪੀਜੀ ਦਾ ਨਤੀਜਾ ਐਲਾਨਿਆ

ਸੀਯੂਈਟੀ-ਪੀਜੀ ਦਾ ਨਤੀਜਾ ਐਲਾਨਿਆ

ਕੌਮੀ ਟੈਸਟਿੰਗ ਏਜੰਸੀ ਨੇ ਪ੍ਰੀਖਿਆ ਦੇ ਵਿਸ਼ਾ ਵਾਰ ਟੌਪਰਾਂ ਦਾ ਐਲਾਨ ਕੀਤ...

ਸੁਪਰੀਮ ਕੋਰਟ ਨੇ ਚੋਣ ਨਿਸ਼ਾਨ ਅਲਾਟ ਕਰਨ ਦੇ ਮੁੱਦੇ ਬਾਰੇ ਪਟੀਸ਼ਨ ਖਾਰਜ ਕੀਤੀ

ਸੁਪਰੀਮ ਕੋਰਟ ਨੇ ਚੋਣ ਨਿਸ਼ਾਨ ਅਲਾਟ ਕਰਨ ਦੇ ਮੁੱਦੇ ਬਾਰੇ ਪਟੀਸ਼ਨ ਖਾਰਜ ਕੀਤੀ

ਸਿਖਰਲੀ ਅਦਾਲਤ ਵੱਲੋਂ ਪਟੀਸ਼ਨ ਚੋਣ ਅਮਲ ’ਚ ਅੜਿੱਕਾ ਕਰਾਰ

ਸ਼ਹਿਰ

View All