DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Commonwealth Games Gold: ਜੂਡੋ ਵਿੱਚ ਅਸਮਿਤਾ ਡੇ ਨੇ ਜਿੱਤਿਆ ਭਾਰਤ ਲਈ ਪਹਿਲਾ ਗੋਲਡ ਮੈਡਲ

Asmita Dey Gold: ਕੈਨੇਡਾ ਦੀ ਖਿਡਾਰਨ ਨੂੰ ਹਰਾ ਕੇ ਇਤਿਹਾਸਕ ਜਿੱਤ ਹਾਸਲ ਕੀਤੀ

  • fb
  • twitter
  • whatsapp
  • whatsapp
featured-img featured-img
Glasgow: India's Asmita Dey, in white, celebrates after winning a women's 48kg semifinal judo match against Scotland's Summer Shaw at the 23rd Commonwealth Games, in Glasgow, Scotland, Friday, July 31, 2026. Dey stormed into the finals and will face Canada's Heidi Quach. (PTI Photo/Ravi Choudhary) (PTI07_31_2026_000398B) *** Local Caption ***
Advertisement

India Judo Gold: ਕਾਮਨਵੈਲਥ ਗੇਮਜ਼ ਵਿੱਚ ਭਾਰਤ ਨੂੰ ਜੂਡੋ ਦਾ ਪਹਿਲਾ ਗੋਲਡ ਮੈਡਲ ਮਿਲ ਗਿਆ ਹੈ। ਅਸਮਿਤਾ ਡੇ ਨੇ ਸ਼ੁੱਕਰਵਾਰ ਨੂੰ ਮਹਿਲਾਵਾਂ ਦੇ 48 ਕਿਲੋਗ੍ਰਾਮ ਭਾਰ ਵਰਗ ਦੇ ਫਾਈਨਲ ਵਿੱਚ ਕੈਨੇਡਾ ਦੀ ਖਿਡਾਰਨ ਨੂੰ ਹਰਾ ਕੇ ਇਤਿਹਾਸਕ ਜਿੱਤ ਹਾਸਲ ਕੀਤੀ। ਨਿਰਧਾਰਤ ਸਮੇਂ ਤੱਕ ਇਹ ਮੁਕਾਬਲਾ 1-1 ਦੀ ਬਰਾਬਰੀ 'ਤੇ ਸੀ, ਜਿਸ ਤੋਂ ਬਾਅਦ ਜੇਤੂ ਦਾ ਫ਼ੈਸਲਾ 'ਗੋਲਡਨ ਸਕੋਰ' ਰਾਹੀਂ ਹੋਇਆ।

ਇਸ ਗੋਲਡ ਮੈਡਲ ਤੋਂ ਬਾਅਦ ਭਾਰਤ ਮੈਡਲ ਸੂਚੀ ਵਿੱਚ 4 ਗੋਲਡ ਮੈਡਲਾਂ ਨਾਲ ਨੌਵੇਂ ਨੰਬਰ 'ਤੇ ਪਹੁੰਚ ਗਿਆ ਹੈ, ਜਿਸ ਕੋਲ ਹੁਣ ਕੁੱਲ 18 ਮੈਡਲ (10 ਚਾਂਦੀ ਅਤੇ 4 ਕਾਂਸੀ ) ਹਨ। ਇਸ ਤੋਂ ਇਲਾਵਾ ਹਰਸ਼ ਅਤੇ ਯਾਮਿਨੀ ਦੇ ਵੀ ਗੋਲਡ ਮੈਡਲ ਮੁਕਾਬਲੇ ਹੋਣੇ ਹਨ।

Advertisement

ਪੰਜ ਭਾਰਤੀ ਮੁੱਕੇਬਾਜ਼ਾਂ ਨੇ ਫਾਈਨਲ ਵਿੱਚ ਪਹੁੰਚ ਕੇ ਘੱਟੋ-ਘੱਟ ਸਿਲਵਰ ਮੈਡਲ ਪੱਕੇ ਕਰ ਲਏ ਹਨ ਅਤੇ ਇਨ੍ਹਾਂ ਤੋਂ ਗੋਲਡ ਮੈਡਲ ਦੀ ਵੀ ਪੂਰੀ ਉਮੀਦ ਹੈ। ਜਾਦੂਮਨੀ ਸਿੰਘ ਨੇ ਪੁਰਸ਼ਾਂ ਦੀ 55 ਕਿਲੋਗ੍ਰਾਮ ਭਾਰ ਵਰਗ ਵਿੱਚ ਨਾਮੀਬੀਆ ਦੇ ਖਿਡਾਰੀ ਫਿਲਿਪ ਹਾਉਸੇਬ ਨੂੰ ਹਰਾਇਆ। ਉਨ੍ਹਾਂ ਤੋਂ ਪਹਿਲਾਂ ਅੰਕੁਸ਼ ਪੰਘਾਲ, ਅਰੁੰਧਤੀ ਚੌਧਰੀ, ਜੈਸਮੀਨ ਲੰਬੋਰੀਆ ਅਤੇ ਪ੍ਰੀਤੀ ਪਵਾਰ ਨੇ ਵੀ ਗੋਲਡ ਮੈਡਲ ਮੈਚ ਵਿੱਚ ਆਪਣੀ ਜਗ੍ਹਾ ਬਣਾਈ।

Advertisement

Breaking: India Double Gold: ਭਾਰਤ ਨੇ ਕਾਮਨਵੈਲਥ ਗੇਮਜ਼ ਵਿੱਚ 15 ਮਿੰਟਾਂ ਵਿੱਚ ਜਿੱਤੇ 2 ਗੋਲਡ ਮੈਡਲ

ਪ੍ਰੀਤੀ ਪਵਾਰ ਨੇ ਸੈਮੀਫਾਈਨਲ ਵਿੱਚ ਜ਼ਾਂਬੀਆ ਦੀ ਕੈਥਰੀਨ ਨੂੰ 5-0 ਨਾਲ ਹਰਾਇਆ, ਜਦਕਿ ਜੈਸਮੀਨ ਨੇ ਲੇਸੋਤੋ ਦੀ ਰੈਪਲੈਂਗ ਮਸੇਲਾ ਨੂੰ ਹਰਾ ਕੇ ਫਾਈਨਲ ਵਿੱਚ ਦਾਖਲਾ ਹਾਸਲ ਕੀਤਾ। ਪੁਰਸ਼ਾਂ ਦੇ 80 ਕਿਲੋਗ੍ਰਾਮ ਵਰਗ ਵਿੱਚ ਅੰਕੁਸ਼ ਪੰਘਾਲ ਨੇ ਕੈਨੇਡਾ ਦੇ ਜੋਸ਼ੁਆ ਓਫੋਰੀ ਨੂੰ 5-0 ਨਾਲ ਮਾਤ ਦਿੱਤੀ।

ਜੈਵਲਿਨ ਥਰੋਅ ਵਿੱਚ ਨੀਰਜ ਚੋਪੜਾ ’ਤੇ ਨਜ਼ਰ

ਜੂਡੋ ਦੇ ਪੁਰਸ਼ 60 ਕਿਲੋਗ੍ਰਾਮ ਵਰਗ ਦੇ ਸੈਮੀਫਾਈਨਲ ਵਿੱਚ ਹਰਸ਼ ਸਿੰਘ ਨੇ ਆਸਟ੍ਰੇਲੀਆ ਦੇ ਪੇਡ੍ਰੋ ਕਾਰਲੋਸ ਨੂੰ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾਈ ਅਤੇ ਭਾਰਤ ਲਈ ਜੂਡੋ ਵਿੱਚ ਦੂਜਾ ਤਮਗਾ ਪੱਕਾ ਕੀਤਾ। ਮਹਿਲਾ 48 ਕਿਲੋਗ੍ਰਾਮ ਵਰਗ ਵਿੱਚ ਅਸਮਿਤਾ ਡੇ ਨੇ ਸਕੌਟਲੈਂਡ ਦੀ ਸਮਰ ਸ਼ੌ ਨੂੰ ਗੋਲਡਨ ਸਕੋਰ ਵਿੱਚ ਹਰਾ ਕੇ ਫਾਈਨਲ ਵਿੱਚ ਦਾਖਲਾ ਹਾਸਲ ਕੀਤਾ ਸੀ। ਦੂਜੇ ਪਾਸੇ, ਜੈਵਲਿਨ ਥਰੋਅ ਫਾਈਨਲ ਵਿੱਚ ਭਾਰਤ ਦੇ ਸਟਾਰ ਖਿਡਾਰੀ ਨੀਰਜ ਚੋਪੜਾ ਦੇ ਸਾਹਮਣੇ ਪਾਕਿਸਤਾਨ ਦੇ ਓਲੰਪਿਕ ਚੈਂਪੀਅਨ ਅਰਸ਼ਦ ਨਦੀਮ ਅਤੇ ਸ਼੍ਰੀਲੰਕਾ ਦੇ ਰੁਮੇਸ਼ ਪਾਥਿਰਾਜੇ ਦੀ ਚੁਣੌਤੀ ਹੋਵੇਗੀ। ਰੁਮੇਸ਼ ਨੇ ਕੁਆਲੀਫਿਕੇਸ਼ਨ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਸੀ, ਜਦੋਂ ਕਿ ਨੀਰਜ ਪੰਜਵੇਂ ਸਥਾਨ 'ਤੇ ਰਹੇ ਸਨ।

Advertisement
×