DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Commonwealth Games 2026: ਮੀਰਾਬਾਈ ਚਾਨੂ ਨੇ ਭਾਰਤ ਦਾ ਸੋਨ ਤਗ਼ਮਾ ਖਾਤਾ ਖੋਲ੍ਹਿਆ

ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਵਧਾਈ

  • fb
  • twitter
  • whatsapp
  • whatsapp
featured-img featured-img
Glasgow [Scotland], Jul 26 (ANI): Nigeria's Ruth Asuquo Nyong (L), India's Mirabai Chanu (C) and Malaysia's Irene Jane Henry pose for a picture with their Silver, Gold and Bronze medals, respectively, after the women's 48kg weightlifting event at the 2026 Commonwealth Games, in Glasgow on Sunday. (ANI Photo)
Advertisement

ਸਟਾਰ ਵੇਟਲਿਫਟਰ ਸਾਈਖੋਮ ਮੀਰਾਬਾਈ ਚਾਨੂ ਨੇ ਐਤਵਾਰ ਨੂੰ ਇੱਥੇ ਰਾਸ਼ਟਰਮੰਡਲ ਖੇਡਾਂ ਵਿੱਚ ਔਰਤਾਂ ਦੇ 48 ਕਿਲੋਗ੍ਰਾਮ ਵਰਗ ਦਾ ਖ਼ਿਤਾਬ ਜਿੱਤ ਕੇ ਰਿਕਾਰਡ ਕੁੱਲ ਵਜ਼ਨ ਨਾਲ ਭਾਰਤ ਦਾ ਸੋਨ ਤਗ਼ਮੇ ਦਾ ਖਾਤਾ ਖੋਲ੍ਹ ਦਿੱਤਾ।

31 ਸਾਲਾ ਮੀਰਾਬਾਈ ਨੇ ਸਨੈਚ ਵਿੱਚ 85 ਕਿਲੋਗ੍ਰਾਮ ਭਾਰ ਚੁੱਕਿਆ, ਜੋ ਕਿ ਉਸ ਵਰਗ ਵਿੱਚ ਰਾਸ਼ਟਰਮੰਡਲ ਅਤੇ ਖੇਡਾਂ ਦਾ ਇੱਕ ਨਵਾਂ ਰਿਕਾਰਡ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਲੀਨ ਐਂਡ ਜਰਕ ਵਿੱਚ ਖੇਡਾਂ ਦਾ ਰਿਕਾਰਡ ਬਣਾਉਂਦੇ ਹੋਏ 105 ਕਿਲੋਗ੍ਰਾਮ ਭਾਰ ਚੁੱਕਿਆ, ਜਿਸ ਨਾਲ ਉਨ੍ਹਾਂ ਦਾ ਕੁੱਲ ਵਜ਼ਨ 190 ਕਿਲੋਗ੍ਰਾਮ ਹੋ ਗਿਆ। ਰਾਸ਼ਟਰਮੰਡਲ ਖੇਡਾਂ ਵਿੱਚ ਲਗਾਤਾਰ ਉਨ੍ਹਾਂ ਦਾ ਇਹ ਤੀਜਾ ਸੋਨ ਤਗ਼ਮਾ ਹੈ, ਇਸ ਤੋਂ ਪਹਿਲਾਂ ਉਨ੍ਹਾਂ ਨੇ 2018 ਅਤੇ 2022 ਦੇ ਸੰਸਕਰਣਾਂ ਵਿੱਚ ਵੀ ਪੀਲਾ ਤਗ਼ਮਾ (ਸੋਨ ਤਗ਼ਮਾ) ਜਿੱਤਿਆ ਸੀ।ਟੋਕੀਓ ਓਲੰਪਿਕ ਦੀ ਚਾਂਦੀ ਦਾ ਤਗ਼ਮਾ ਜੇਤੂ ਮੀਰਾਬਾਈ ਨੇ ਇੱਥੇ ਹੀ ਆਯੋਜਿਤ 2014 ਦੀਆਂ ਖੇਡਾਂ ਵਿੱਚ ਵੀ ਚਾਂਦੀ ਦਾ ਤਗ਼ਮਾ ਜਿੱਤਿਆ ਸੀ।

Advertisement

ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਮੀਰਾਬਾਈ ਦੀ ਇਸ ਤਾਜ਼ਾ ਜਿੱਤ ਨੂੰ ਭਾਰਤ ਦੇ ਵੇਟਲਿਫਟਿੰਗ ਇਤਿਹਾਸ ਵਿੱਚ ਇੱਕ ਹੋਰ “ਸ਼ਾਨਦਾਰ ਅਧਿਆਏ” ਦੱਸਿਆ ਅਤੇ ਉਨ੍ਹਾਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ।

Advertisement

ਪ੍ਰਧਾਨ ਮੰਤਰੀ ਮੋਦੀ ਨੇ ‘ਐਕਸ’ ਉੱਤੇ ਲਿਖਿਆ, “ਭਾਰਤੀ ਵੇਟਲਿਫਟਿੰਗ ਵਿੱਚ ਇੱਕ ਹੋਰ ਸ਼ਾਨਦਾਰ ਅਧਿਆਏ!”

ਉਨ੍ਹਾਂ ਕਿਹਾ, “ਹੋਣਹਾਰ ਮੀਰਾਬਾਈ ਚਾਨੂ ਨੇ 48 ਕਿਲੋਗ੍ਰਾਮ ਵਰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਅਤੇ ਸੋਨ ਤਗ਼ਮਾ ਜਿੱਤ ਕੇ ਇੱਕ ਵਾਰ ਫਿਰ ਰਾਸ਼ਟਰਮੰਡਲ ਖੇਡਾਂ ਵਿੱਚ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ ਹੈ। ਲਗਾਤਾਰ ਰਾਸ਼ਟਰਮੰਡਲ ਖੇਡਾਂ ਦੇ ਸੋਨ ਤਗ਼ਮੇ ਅਤੇ ਆਪਣੇ ਨਾਮ ਕੁੱਲ ਚੌਥੇ ਰਾਸ਼ਟਰਮੰਡਲ ਖੇਡਾਂ ਦੇ ਤਗ਼ਮੇ ਨਾਲ, ਉਹ ਹਰ ਭਾਰਤੀ ਲਈ ਪ੍ਰੇਰਨਾ ਬਣੀ ਹੋਈ ਹੈ। ਉਨ੍ਹਾਂ ਨੂੰ ਵਧਾਈ! ਆਉਣ ਵਾਲੇ ਯਤਨਾਂ ਲਈ ਸ਼ੁਭਕਾਮਨਾਵਾਂ।”

Advertisement
×