DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

COMEBACK: ਅਲਕਰਾਜ਼ US Open ਖੇਡਣ ਲਈ ਤਿਆਰ

ਸੱਟ ਮਗਰੋਂ ਮੁੜ ਦਮਖ਼ਮ ਦਿਖਾਉਣ ਉਤਰੇਗਾ ਟੈਨਿਸ ਦਾ ਸਟਾਰ ਖਿਡਾਰੀ

  • fb
  • twitter
  • whatsapp
  • whatsapp
Advertisement

ਟੈਨਿਸ ਦਾ ਸਟਾਰ ਖਿਡਾਰੀ ਕਾਰਲੋਸ ਅਲਕਰਾਜ਼ ਸੱਜੇ ਗੁੱਟ ਦੀ ਸੱਟ ਕਾਰਨ 4 ਮਹੀਨਿਆਂ ਤੋਂ ਵੱਧ ਸਮਾਂ ਬਾਹਰ ਰਹਿਣ ਮਗਰੋਂ ਯੂ ਐੱਸ ਓਪਨ ਵਿੱਚ ਵਾਪਸੀ ਕਰ ਰਿਹਾ ਹੈ। ਸੱਟ ਕਾਰਨ ਉਹ ਫਰੈਂਚ ਓਪਨ ਅਤੇ ਵਿੰਬਲਡਨ ਵੀ ਨਹੀਂ ਖੇਡ ਸਕਿਆ ਸੀ। ਸਪੇਨ ਦੇ 23 ਸਾਲਾ ਖਿਡਾਰੀ ਨੇ ਦਾਅਵਾ ਕੀਤਾ ਹੈ ਕਿ ਪ੍ਰਸ਼ੰਸਕ ਉਸ ਨੂੰ ਪਹਿਲਾਂ ਵਾਲੇ ਅੰਦਾਜ਼ ਵਿੱਚ ਹੀ ਖੇਡਦਿਆਂ ਵੇਖਣਗੇ। ਅੱਧ ਅਪਰੈਲ ਤੋਂ ਬਾਅਦ ਉਹ ਸੋਮਵਾਰ ਨੂੰ ਆਪਣਾ ਪਹਿਲਾ ਸਿੰਗਲਜ਼ ਮੈਚ ਖੇਡੇਗਾ।

ਮੌਜੂਦਾ ਚੈਂਪੀਅਨ ਅਲਕਰਾਜ਼ ਨੇ ਪਿਛਲੇ ਸਾਲ ਜਾਨਿਕ ਸਿਨਰ ਨੂੰ ਹਰਾ ਕੇ ਨੰਬਰ 1 ਰੈਂਕਿੰਗ ਹਾਸਲ ਕੀਤੀ ਸੀ ਪਰ ਇਸ ਵਾਰ ਸਿਨਰ ਗੋਡੇ ਦੀ ਸੱਟ ਕਾਰਨ ਬਾਹਰ ਹੈ। ਉਸ ਦੀ ਗ਼ੈਰ-ਹਾਜ਼ਰੀ ਵਿੱਚ ਅਲੈਗਜ਼ੈਂਡਰ ਜ਼ਵੇਰੇਵ ਨੂੰ ਸਿਖਰਲੀ ਸੀਡ ਮਿਲੀ ਹੈ ਪਰ ਨਜ਼ਰਾਂ ਅਲਕਰਾਜ਼ ’ਤੇ ਹਨ। ਉਸ ਨੇ ਇਸੇ ਸਾਲ ਆਸਟਰੇਲੀਆ ਓਪਨ ਫਾਈਨਲ ਵਿੱਚ ਨੋਵਾਕ ਜੋਕੋਵਿਚ ਨੂੰ ਹਰਾ ਕੇ 7ਵਾਂ ਗਰੈਂਡ ਸਲੈਮ ਜਿੱਤਿਆ ਸੀ। ਅਲਕਰਾਜ਼ ਆਪਣਾ ਪਹਿਲਾ ਮੁਕਾਬਲਾ ਰੋਮਨ ਸਫਿਊਲਿਨ ਖ਼ਿਲਾਫ਼ ਖੇਡੇਗਾ। ਅਮਰੀਕੀ ਖਿਡਾਰੀ ਫਰਾਂਸਿਸ ਟਿਆਫੋ ਮੁਤਾਬਕ ਜੇ ਅਲਕਰਾਜ਼ ਆਪਣੀ ਪੁਰਾਣੀ ਲੈਅ ਵਿੱਚ ਪਰਤਦਾ ਹੈ, ਤਾਂ ਉਸ ਨੂੰ ਹਰਾਉਣਾ ਔਖਾ ਹੋਵੇਗਾ। ਅਲਕਰਾਜ਼ ਨੇ ਕਿਹਾ ਕਿ ਵਾਪਸੀ ਚੁਣੌਤੀਪੂਰਨ ਹੈ ਪਰ ਉਹ ਬਿਨਾਂ ਦਬਾਅ ਆਪਣੀ ਖੇਡ ਦਾ ਆਨੰਦ ਲੈਣਾ ਚਾਹੁੰਦਾ ਹੈ। ਉਸ ਦਾ ਟੀਚਾ 100 ਫ਼ੀਸਦੀ ਫਿੱਟ ਰਹਿ ਕੇ ਟੂਰਨਾਮੈਂਟ ਪੂਰਾ ਕਰਨਾ ਹੈ।

Advertisement

ਲੈਅ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੇਗੀ ਐਲੇਕਸ ਈਲਾ

Advertisement

ਫਿਲਪੀਨਜ਼ ਦੀ 21 ਸਾਲਾ ਟੈਨਿਸ ਖਿਡਾਰਨ ਐਲੈਕਸ ਈਲਾ ਯੂ ਐੱਸ ਓਪਨ ਵਿੱਚ ਉਤਰਨ ਲਈ ਤਿਆਰ ਹੈ। ਪਿਛਲੇ ਸਾਲ ਇਸੇ ਟੂਰਨਾਮੈਂਟ ਵਿੱਚ ਉਸ ਨੇ ਕਲਾਰਾ ਟੌਸਨ ਖ਼ਿਲਾਫ਼ 5-1 ਨਾਲ ਪਛੜਨ ਮਗਰੋਂ ਸ਼ਾਨਦਾਰ ਵਾਪਸੀ ਕਰ ਕੇ ਸਭ ਦਾ ਧਿਆਨ ਖਿੱਚਿਆ ਸੀ। ਉਸ ਵੇਲੇ 8000 ਤੋਂ ਵੱਧ ਦਰਸ਼ਕਾਂ ਨੇ ਫਿਲਪੀਨਜ਼ ਦੇ ਝੰਡੇ ਲਹਿਰਾ ਕੇ ਉਸ ਦੀ ਜਿੱਤ ਦਾ ਜਸ਼ਨ ਮਨਾਇਆ ਸੀ। ਆਪਣੀ ਸਰਵੋਤਮ 18ਵੀਂ ਰੈਂਕਿੰਗ ਉੱਤੇ ਪਹੁੰਚੀ ਈਲਾ ਹੁਣ ਉੱਭਰਦੇ ਸਿਤਾਰਿਆਂ ਵਿੱਚ ਸ਼ੁਮਾਰ ਹੈ। ਪਹਿਲੇ ਗੇੜ ’ਚ ਉਹ ਅਮਰੀਕੀ ਖਿਡਾਰਨ ਮੈਰੀ ਸਟੋਇਆਨਾ ਖ਼ਿਲਾਫ਼ ਖੇਡੇਗੀ। ਹਾਲ ਹੀ ਵਿੱਚ ਵਾਸ਼ਿੰਗਟਨ ਵਿੱਚ ਡਬਲਿਊ ਟੀ ਏ ਖ਼ਿਤਾਬ ਜਿੱਤ ਕੇ ਉਹ ਅਜਿਹਾ ਕਰਨ ਵਾਲੀ ਫਿਲਪੀਨਜ਼ ਦੀ ਪਹਿਲੀ ਖਿਡਾਰਨ ਬਣੀ ਹੈ। ਉਸ ਨੇ ਆਪਣੀ ਕਾਮਯਾਬੀ ਦਾ ਸਿਹਰਾ ਪ੍ਰਸ਼ੰਸਕਾਂ ਅਤੇ ਵੀਨਸ ਵਿਲੀਅਮਜ਼ ਨਾਲ ਖੇਡਣ ਦੇ ਤਜਰਬੇ ਨੂੰ ਦਿੱਤਾ ਹੈ। -ਏਪੀ

Advertisement
×