Controversial China Open Match: ਜਿੱਤ ਮਗਰੋਂ ਕੋਕੋ ਗੌਫ ਖ਼ਿਲਾਫ਼ ਨਸਲੀ ਟਿੱਪਣੀਆਂ ਦੀ ਝੜੀ
ਅਮਰੀਕਾ ਦੀ ਟੈਨਿਸ ਸਟਾਰ ਕੋਕੋ ਗੌਫ ਨੂੰ ਚਾਈਨਾ ਓਪਨ ਵਿੱਚ ਚੀਨੀ ਖਿਡਾਰਨ ਸਨ ਜ਼ਿਨਰਾਨ ਖ਼ਿਲਾਫ਼ ਮੈਚ ਦੌਰਾਨ ਵਿਵਾਦਿਤ ਅੰਕ ਮਿਲਣ ਮਗਰੋਂ ਸੋਸ਼ਲ ਮੀਡੀਆ ’ਤੇ ਨਸਲੀ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ। ਇਸ ’ਤੇ ਗੌਫ ਨੇ ਕਿਹਾ, ‘‘ਤੁਸੀਂ ਮੈਨੂੰ ਨਾਪਸੰਦ ਕਰ ਸਕਦੇ...
ਅਮਰੀਕਾ ਦੀ ਟੈਨਿਸ ਸਟਾਰ ਕੋਕੋ ਗੌਫ ਨੂੰ ਚਾਈਨਾ ਓਪਨ ਵਿੱਚ ਚੀਨੀ ਖਿਡਾਰਨ ਸਨ ਜ਼ਿਨਰਾਨ ਖ਼ਿਲਾਫ਼ ਮੈਚ ਦੌਰਾਨ ਵਿਵਾਦਿਤ ਅੰਕ ਮਿਲਣ ਮਗਰੋਂ ਸੋਸ਼ਲ ਮੀਡੀਆ ’ਤੇ ਨਸਲੀ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ। ਇਸ ’ਤੇ ਗੌਫ ਨੇ ਕਿਹਾ, ‘‘ਤੁਸੀਂ ਮੈਨੂੰ ਨਾਪਸੰਦ ਕਰ ਸਕਦੇ ਹੋ, ਪਰ ਨਸਲੀ ਟਿੱਪਣੀ ਨਹੀਂ...’’ ਗੌਫ ਨੇ ਯੂ ਐੱਸ ਓਪਨ ਜੂਨੀਅਰ ਖ਼ਿਤਾਬ ਜੇਤੂ ਸਨ (16) ਖ਼ਿਲਾਫ਼ ਤੀਜੇ ਗੇੜ ਵਿੱਚ 7-5, 6-1 ਨਾਲ ਜਿੱਤ ਦੇ ਪਹਿਲੇ ਸੈੱਟ ਦੇ ਅਖ਼ੀਰ ਵਿੱਚ ਇੱਕ ਪੁਆਇੰਟ ਦੌਰਾਨ ਕੋਰਟ ’ਤੇ ਲੱਗੇ ਇਲੈਕਟ੍ਰਿਕ ਇਸ਼ਤਿਹਾਰਬਾਜ਼ੀ ਬੋਰਡ ਦੇ ਚਮਕਣ ਕਾਰਨ ਖੇਡ ਰੋਕ ਦਿੱਤੀ ਸੀ। ਇਸ ਘਟਨਾ ਤੋਂ ਭੜਕੇ ਯੂਜ਼ਰਜ਼ ਨੇ ਗੌਫ ਖ਼ਿਲਾਫ਼ ਸੋਸ਼ਲ ਮੀਡੀਆ ’ਤੇ ਨਸਲੀ ਟਿੱਪਣੀਆਂ ਦੀ ਝੜੀ ਲਾ ਦਿੱਤੀ। ਇਸ ਦਾ ਕਰਾਰਾ ਜਵਾਬ ਦਿੰਦਿਆਂ ਗੌਫ ਨੇ ਕਿਹਾ ਕਿ ਲੋਕਾਂ ਨੂੰ ਉਨ੍ਹਾਂ ਦੇ ਫ਼ੈਸਲੇ ਨਾਲ ਅਸਹਿਮਤੀ ਦਾ ਹੱਕ ਹੈ, ਪਰ ਨਸਲੀ ਅਪਸ਼ਬਦ ਬਹੁਤ ਗ਼ਲਤ ਹੈ। ਉਸਨੇ ਸਪੱਸ਼ਟ ਕੀਤਾ ਕਿ ਉਹ ਕੋਈ ਧੋਖੇਬਾਜ਼ ਨਹੀਂ ਹੈ। ਮੈਚ ਮਗਰੋਂ ਗੌਫ ਨੇ ਵਿਰੋਧੀ ਖਿਡਾਰਨ ਸਨ ਦੀ ਪ੍ਰਸ਼ੰਸਾ ਕਰਦਿਆਂ ਉਸਦੀ ਹੌਸਲਾ-ਅਫ਼ਜ਼ਾਈ ਵੀ ਕੀਤੀ।

