DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Circle Style Kabaddi: ਪਹਿਲੀ ਏਸ਼ਿਆਈ ਪ੍ਰੀਮੀਅਰ ਕਬੱਡੀ ਲੀਗ 25 ਸਤੰਬਰ ਤੋਂ

ਏਸ਼ਿਆਈ ਕਬੱਡੀ ਫੈਡਰੇਸ਼ਨ ਨੇ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ 25 ਸਤੰਬਰ ਤੋਂ ਸਰਕਲ ਸਟਾਈਲ ਕਬੱਡੀ ਦੀ ਪਹਿਲੀ ਏਸ਼ਿਆਈ ਪ੍ਰੀਮੀਅਰ ਲੀਗ ਕਰਵਾਉਣ ਦਾ ਐਲਾਨ ਕੀਤਾ ਹੈ। ਫੈਡਰੇਸ਼ਨ ਦੇ ਚੇਅਰਮੈਨ ਅਤੇ ਲੀਗ ਦੇ ਮੁੱਖ ਪ੍ਰਬੰਧਕ ਗੁਲਾਬ ਸਿੰਘ ਸੈਣੀ ਨੇ ਦੱਸਿਆ ਕਿ ਇਸ...

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement
ਏਸ਼ਿਆਈ ਕਬੱਡੀ ਫੈਡਰੇਸ਼ਨ ਨੇ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ 25 ਸਤੰਬਰ ਤੋਂ ਸਰਕਲ ਸਟਾਈਲ ਕਬੱਡੀ ਦੀ ਪਹਿਲੀ ਏਸ਼ਿਆਈ ਪ੍ਰੀਮੀਅਰ ਲੀਗ ਕਰਵਾਉਣ ਦਾ ਐਲਾਨ ਕੀਤਾ ਹੈ। ਫੈਡਰੇਸ਼ਨ ਦੇ ਚੇਅਰਮੈਨ ਅਤੇ ਲੀਗ ਦੇ ਮੁੱਖ ਪ੍ਰਬੰਧਕ ਗੁਲਾਬ ਸਿੰਘ ਸੈਣੀ ਨੇ ਦੱਸਿਆ ਕਿ ਇਸ ਉੱਦਮ ਦਾ ਮੁੱਖ ਮਕਸਦ ਸਰਕਲ ਸਟਾਈਲ ਕਬੱਡੀ ਨੂੰ ਪੇਸ਼ੇਵਰ ਲੀਹਾਂ ’ਤੇ ਲਿਆਉਣਾ ਹੈ।

ਇਸ ਲੀਗ ਵਿੱਚ ਕੁੱਲ 8 ਟੀਮਾਂ ਹਿੱਸਾ ਲੈਣਗੀਆਂ, ਜਿਨ੍ਹਾਂ ਦੇ ਨਾਵਾਂ ਦਾ ਐਲਾਨ ਜਲਦੀ ਹੀ ਕਰ ਦਿੱਤਾ ਜਾਵੇਗਾ। ਲੀਗ ਦੇ ਮੁਕਾਬਲੇ ਉੱਤਰੀ ਭਾਰਤ ਦੇ ਸੂਬਿਆਂ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਵਿੱਚ ਕਰਵਾਏ ਜਾਣਗੇ। ਪ੍ਰਬੰਧਕਾਂ ਵੱਲੋਂ ਮੈਚ ਰੰਗਦਾਰ ਮੈਟ ’ਤੇ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Advertisement

ਸੈਣੀ ਨੇ ਦੱਸਿਆ ਕਿ ਲੀਗ ਵਿੱਚ ਦੇਸ਼ ਦੇ ਨਾਮਵਰ ਖਿਡਾਰੀਆਂ ਸਮੇਤ ਵਿਦੇਸ਼ੀ ਖਿਡਾਰੀ ਵੀ ਹਿੱਸਾ ਲੈਣਗੇ। ਲੀਗ ਵਾਸਤੇ ਖਿਡਾਰੀਆਂ ਦੀ ਚੋਣ ਲਈ 25 ਅਤੇ 26 ਅਗਸਤ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਪੋਰਟਸ ਕੰਪਲੈਕਸ ਵਿੱਚ ਟਰਾਇਲ ਰੱਖੇ ਗਏ ਹਨ। ਇਨ੍ਹਾਂ ਟਰਾਇਲਾਂ ਦੌਰਾਨ ਬਿਹਤਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਦੀ ਅੰਤਿਮ ਚੋਣ ਕੀਤੀ ਜਾਵੇਗੀ।

Advertisement

ਚੁਣੇ ਗਏ ਖਿਡਾਰੀਆਂ ਨੂੰ ਢੁਕਵਾਂ ਮਿਹਨਤਾਨਾ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਜੇਤੂ ਟੀਮਾਂ ਨੂੰ ਵੱਡੇ ਇਨਾਮਾਂ ਨਾਲ ਨਿਵਾਜਿਆ ਜਾਵੇਗਾ ਅਤੇ ਟੂਰਨਾਮੈਂਟ ਦੇ ਸਰਵੋਤਮ ਧਾਵੀ ਅਤੇ ਜਾਫੀ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਇਸ ਮੌਕੇ ਕੋਚ ਨਰਿੰਦਰ ਰਾਣਾ, ਗੁਰਦੀਪ ਸਿੰਘ ਬਿੱਟੀ ਘੱਗਾ ਅਤੇ ਕੋਚ ਰਾਜੇਸ਼ ਕੈਰੋਂ ਵੀ ਮੌਜੂਦ ਸਨ।

Advertisement
×