DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਛੱਤੀਸਗੜ੍ਹ ਠਾਕੁਰ-ਮੁਲਾਨੀ ਜੋੜੀ ਅੱਗੇ ਬੇਵੱਸ

ਮੁਲਾਨੀ ਨੇ 31 ਦੌਡ਼ਾਂ ਦੇ ਕੇ ਪੰਜ ਵਿਕਟਾਂ ਲੲੀਆਂ; ਸ਼ਰਦੁਲ ਨੇ ਵੀ ਝਟਕੇ ਦਿੱਤੇ

  • fb
  • twitter
  • whatsapp
  • whatsapp
featured-img featured-img
ਸ਼ਰਦੁਲ ਠਾਕੁਰ ਸ਼ਮਸ ਮੁਲਾਨੀ
Advertisement

ਕਪਤਾਨ ਸ਼ਰਦੁਲ ਠਾਕੁਰ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਮੁੰਬਈ ਨੇ ਵਿਜੈ ਹਜ਼ਾਰੇ ਇੱਕ ਰੋਜ਼ਾ ਟਰਾਫੀ ਦੇ ਗਰੁੱਪ ‘ਸੀ’ ਮੈਚ ਵਿੱਚ ਅੱਜ ਇੱਥੇ ਛੱਤੀਸਗੜ੍ਹ ਨੂੰ ਨੌਂ ਵਿਕਟਾਂ ਨਾਲ ਹਰਾ ਕੇ ਆਪਣੀ ਜਿੱਤ ਦੀ ਹੈਟ੍ਰਿਕ ਪੂਰੀ ਕੀਤੀ। ਸ਼ਰਦੁਲ ਨੇ ਤੇਜ਼ ਗੇਂਦਬਾਜ਼ਾਂ ਪੱਖੀ ਹਾਲਾਤ ਦਾ ਪੂਰਾ ਫ਼ਾਇਦਾ ਉਠਾਉਂਦਿਆਂ ਪੰਜ ਓਵਰਾਂ ਵਿੱਚ ਛੱਤੀਸਗੜ੍ਹ ਦੀਆਂ ਦਸ ਦੌੜਾਂ ’ਤੇ ਚਾਰ ਵਿਕਟਾਂ ਲੈ ਲਈਆਂ। ਕਪਤਾਨ ਅਮਨਦੀਪ ਖਰੇ (63) ਅਤੇ ਅਜੈ ਮੰਡਲ (46 ਦੌੜਾਂ) ਦਰਮਿਆਨ ਪੰਜਵੀਂ ਵਿਕਟ ਲਈ 105 ਦੌੜਾਂ ਦੀ ਸਾਂਝੇਦਾਰੀ ਦੇ ਬਾਵਜੂਦ ਛੱਤੀਸਗੜ੍ਹ ਦੀ ਟੀਮ 38.1 ਓਵਰਾਂ ਵਿੱਚ 142 ਦੌੜਾਂ ’ਤੇ ਆਊਟ ਹੋ ਗਈ। ਸਪਿੰਨਰ ਸ਼ਮਸ ਮੁਲਾਨੀ ਨੇ 31 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ। ਇਸ ਤਰ੍ਹਾਂ ਛੱਤੀਸਗੜ੍ਹ ਨੇ ਆਪਣੀਆਂ ਆਖ਼ਰੀ ਛੇ ਵਿਕਟਾਂ 27 ਦੌੜਾਂ ਦੇ ਅੰਦਰ ਗੁਆ ਲਈਆਂ। ਮੁੰਬਈ ਨੇ 24 ਓਵਰਾਂ ਵਿੱਚ ਨੌਂ ਵਿਕਟਾਂ ਨਾਲ ਇਕਪਾਸੜ ਜਿੱਤ ਦਰਜ ਕੀਤੀ।

Advertisement
Advertisement
×