Chess Olympiad: ਪੁਰਸ਼ਾਂ ਨੇ ਚਾਂਦੀ ਅਤੇ ਮਹਿਲਾਵਾਂ ਨੇ ਕਾਂਸੇ ਦਾ ਤਗ਼ਮਾ ਜਿੱਤਿਆ
ਸ਼ਤਰੰਜ ਓਲੰਪਿਆਡ ਵਿੱਚ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋ ਟੀਮ ਤਗ਼ਮੇ ਆਪਣੇ ਨਾਂ ਕੀਤੇ ਹਨ। ਅੱਜ ਖ਼ਤਮ ਹੋਏ ਮੁਕਾਬਲਿਆਂ ਵਿੱਚ ਭਾਰਤੀ ਪੁਰਸ਼ ਟੀਮ ਨੇ ਹੰਗਰੀ ਨਾਲ ਆਖਰੀ ਮੈਚ ਡਰਾਅ ਖੇਡਿਆ ਅਤੇ ਬਿਹਤਰ ਟਾਈ-ਬ੍ਰੇਕ ਸਕੋਰ ਦੇ ਆਧਾਰ ’ਤੇ ਚਾਂਦੀ ਦਾ...
Advertisement
ਸ਼ਤਰੰਜ ਓਲੰਪਿਆਡ ਵਿੱਚ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋ ਟੀਮ ਤਗ਼ਮੇ ਆਪਣੇ ਨਾਂ ਕੀਤੇ ਹਨ। ਅੱਜ ਖ਼ਤਮ ਹੋਏ ਮੁਕਾਬਲਿਆਂ ਵਿੱਚ ਭਾਰਤੀ ਪੁਰਸ਼ ਟੀਮ ਨੇ ਹੰਗਰੀ ਨਾਲ ਆਖਰੀ ਮੈਚ ਡਰਾਅ ਖੇਡਿਆ ਅਤੇ ਬਿਹਤਰ ਟਾਈ-ਬ੍ਰੇਕ ਸਕੋਰ ਦੇ ਆਧਾਰ ’ਤੇ ਚਾਂਦੀ ਦਾ ਤਗ਼ਮਾ ਜਿੱਤਿਆ। ਇਸ ਵਰਗ ਵਿੱਚ ਉਜ਼ਬੇਕਿਸਤਾਨ ਨੇ ਸੋਨੇ ਦਾ ਤਗ਼ਮਾ ਆਪਣੇ ਨਾਂ ਕੀਤਾ। ਦੂਜੇ ਪਾਸੇ ਭਾਰਤੀ ਮਹਿਲਾ ਟੀਮ ਨੇ ਸਖ਼ਤ ਮੁਕਾਬਲੇ ਵਿੱਚ ਜੌਰਜੀਆ ਨਾਲ ਡਰਾਅ ਖੇਡ ਕੇ ਕਾਂਸੇ ਦਾ ਤਗ਼ਮਾ ਜਿੱਤਿਆ। ਇਸ ਵਰਗ ਵਿੱਚ ਸੋਨੇ ਦਾ ਤਗ਼ਮਾ ਚੀਨ ਨੇ ਹਾਸਲ ਕੀਤਾ।
ਵਿਅਕਤੀਗਤ ਪ੍ਰਦਰਸ਼ਨ ਦੇ ਆਧਾਰ ’ਤੇ ਸਵਿਤਾ ਸ੍ਰੀ ਨੇ ਸੋਨੇ ਦਾ ਤਗ਼ਮਾ ਜਿੱਤਿਆ। ਇਸੇ ਤਰ੍ਹਾਂ ਦਿਵਿਆ ਦੇਸ਼ਮੁਖ ਨੂੰ ਚਾਂਦੀ; ਕੋਨੇਰੂ ਹੰਪੀ, ਵੰਤਿਕਾ ਅਗਰਵਾਲ ਅਤੇ ਆਰ ਪ੍ਰਗਨਾਨੰਦਾ ਨੂੰ ਕਾਂਸੇ ਦਾ ਤਗ਼ਮਾ ਮਿਲਿਆ। ਡੀ ਗੁਕੇਸ਼ ਆਖਰੀ ਗੇੜ ਦੀ ਹਾਰ ਕਾਰਨ ਸੋਨ ਤਗ਼ਮੇ ਤੋਂ ਮਾਮੂਲੀ ਫ਼ਰਕ ਨਾਲ ਖੁੰਝ ਗਿਆ।
Advertisement
Advertisement
Advertisement
×

