DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Chess: Divya Deshmukh ਸਾਂਝੇ ਸਿਖਰ ’ਤੇ

ਭਾਰਤੀ ਸ਼ਤਰੰਜ ਦੀ ਨਵੀਂ ਸਟਾਰ ਦਿਵਿਆ ਦੇਸ਼ਮੁਖ ਨੇ ਸ਼ਾਨਦਾਰ ਵਾਪਸੀ ਕਰਦਿਆਂ ਅਜਿਹੀ ਬਾਜ਼ੀ ਨੂੰ ਜਿੱਤ ਵਿੱਚ ਬਦਲ ਦਿੱਤਾ, ਜੋ ਡਰਾਅ ਵੱਲ ਵਧ ਰਹੀ ਸੀ। ਇਸ ਜਿੱਤ ਨਾਲ ਉਸ ਨੇ ਕੈਂਡੀਡੇਟਸ ਟੂਰਨਾਮੈਂਟ ਦੇ ਮਹਿਲਾ ਵਰਗ ਵਿੱਚ ਸਾਂਝੀ ਲੀਡ ਹਾਸਲ ਕਰ ਲਈ...

  • fb
  • twitter
  • whatsapp
  • whatsapp
featured-img featured-img
ਦਿਵਿਆ ਦੇਸ਼ਮੁਖ
Advertisement

ਭਾਰਤੀ ਸ਼ਤਰੰਜ ਦੀ ਨਵੀਂ ਸਟਾਰ ਦਿਵਿਆ ਦੇਸ਼ਮੁਖ ਨੇ ਸ਼ਾਨਦਾਰ ਵਾਪਸੀ ਕਰਦਿਆਂ ਅਜਿਹੀ ਬਾਜ਼ੀ ਨੂੰ ਜਿੱਤ ਵਿੱਚ ਬਦਲ ਦਿੱਤਾ, ਜੋ ਡਰਾਅ ਵੱਲ ਵਧ ਰਹੀ ਸੀ। ਇਸ ਜਿੱਤ ਨਾਲ ਉਸ ਨੇ ਕੈਂਡੀਡੇਟਸ ਟੂਰਨਾਮੈਂਟ ਦੇ ਮਹਿਲਾ ਵਰਗ ਵਿੱਚ ਸਾਂਝੀ ਲੀਡ ਹਾਸਲ ਕਰ ਲਈ ਹੈ। ਦੂਜੇ ਪਾਸੇ, ਓਪਨ ਵਰਗ ਵਿੱਚ ਖੇਡ ਰਿਹਾ ਆਰ ਪ੍ਰਗਿਆਨੰਦਾ ਅੱਠਵੇਂ ਗੇੜ ਵਿੱਚ ਨੈਦਰਲੈਂਡਜ਼ ਦੇ ਗਰੈਂਡਮਾਸਟਰ ਅਨੀਸ਼ ਗਿਰੀ ਤੋਂ ਹਾਰ ਕੇ ਖ਼ਿਤਾਬ ਦੀ ਦੌੜ ਤੋਂ ਲਗਪਗ ਬਾਹਰ ਹੋ ਗਿਆ ਹੈ। ਦਿਵਿਆ ਨੇ ਯੂਕਰੇਨ ਦੀ ਅੰਨਾ ਮੁਜ਼ਿਚੁਕ ਨੂੰ ਹਰਾਇਆ। ਆਰ ਵੈਸ਼ਾਲੀ ਨੇ ਕਜ਼ਾਖ਼ਿਸਤਾਨ ਦੀ ਬਿਬੀਸਾਰਾ ਅਸੌਬਾਯੇਵਾ ਨਾਲ ਬਾਜ਼ੀ ਡਰਾਅ ਖੇਡੀ। ਅੱਠ ਬਾਜ਼ੀਆਂ ਤੋਂ ਬਾਅਦ ਵੈਸ਼ਾਲੀ ਵੀ 4.5 ਅੰਕਾਂ ਨਾਲ ਦਿਵਿਆ, ਯੂਕਰੇਨ ਦੀ ਕਟੇਰੀਨਾ ਲਾਗਨੋ ਅਤੇ ਚੀਨ ਦੀ ਜ਼ੂ ਜਿਨਰ ਨਾਲ ਸਾਂਝੇ ਤੌਰ ’ਤੇ ਪਹਿਲੇ ਸਥਾਨ ’ਤੇ ਹੈ।

Advertisement
Advertisement
×