DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸ਼ਤਰੰਜ: ਅਬਦੁਸਤੋਰੋਵ ਨੇ ਗੁਕੇਸ਼ ਨੂੰ ਹਰਾਇਆ

ਅਰਜੁਨ ਦੀ ਬਾਜ਼ੀ ਡਰਾਅ; ਪ੍ਰਗਨਾਨੰਦਾ ਹਾਲੇ ਵੀ ਪਹਿਲੀ ਜਿੱਤ ਦੀ ਭਾਲ ’ਚ

  • fb
  • twitter
  • whatsapp
  • whatsapp
Advertisement

ਟਾਟਾ ਸਟੀਲ ਸ਼ਤਰੰਜ ਟੂਰਨਾਮੈਂਟ ਦੇ ਛੇਵੇਂ ਗੇੜ ਵਿੱਚ ਭਾਰਤ ਦੇ ਵਿਸ਼ਵ ਚੈਂਪੀਅਨ ਗਰੈਂਡਮਾਸਟਰ ਡੀ. ਗੁਕੇਸ਼ ਨੂੰ ਵੱਡੀ ਗਲਤੀ ਕਾਰਨ ਉਜ਼ਬੇਕਿਸਤਾਨ ਦੇ ਨੋਦਿਰਬੇਕ ਅਬਦੁਸਤੋਰੋਵ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਅੱਜ ਹੋਏ ਇਸ ਮੁਕਾਬਲੇ ਵਿੱਚ ਗੁਕੇਸ਼ ਇੱਕ ਮੌਕੇ ਅਜਿਹੀ ਸਥਿਤੀ ਵਿੱਚ ਸੀ ਜਿੱਥੇ ਉਹ ਆਸਾਨੀ ਨਾਲ ਬਾਜ਼ੀ ਡਰਾਅ ਕਰਵਾ ਸਕਦੀ ਸੀ, ਪਰ ਅਚਾਨਕ ਉਸ ਨੇ ਗਲਤੀ ਕਰ ਦਿੱਤੀ, ਜਿਸ ਕਾਰਨ ਉਸ ਨੂੰ ਤੁਰੰਤ ਹਾਰ ਮੰਨਣੀ ਪਈ।

ਦੂਜੇ ਪਾਸੇ, ਭਾਰਤ ਦੇ ਸਿਖਰਲਾ ਦਰਜਾ ਪ੍ਰਾਪਤ ਖਿਡਾਰੀ ਅਰਜੁਨ ਐਰੀਗੈਸੀ ਲਈ ਕਿਸਮਤ ਮਿਹਰਬਾਨ ਰਹੀ। ਜਰਮਨੀ ਦੇ ਮੈਥਿਆਸ ਬਲੂਬਾਮ ਖਿਲਾਫ਼ ਅਰਜੁਨ ਪੂਰੀ ਤਰ੍ਹਾਂ ਹਾਰਨ ਦੀ ਕਗਾਰ ’ਤੇ ਸੀ, ਪਰ ਬਲੂਬਾਮ ਨੇ ਵੀ ਗੁਕੇਸ਼ ਵਾਂਗ ਆਸਾਨ ਜੇਤੂ ਚਾਲ ਨਹੀਂ ਦੇਖੀ, ਜਿਸ ਦਾ ਫਾਇਦਾ ਉਠਾਉਂਦਿਆਂ ਅਰਜੁਨ ਨੇ ਮੈਚ ਡਰਾਅ ਕਰਵਾ ਕੇ ਅੱਧਾ ਅੰਕ ਬਚਾ ਲਿਆ। ਬਲੂਬਾਮ ਨੇ ਹਾਲ ਹੀ ਵਿੱਚ ਕੈਂਡੀਡੇਟਸ ਟੂਰਨਾਮੈਂਟ ਲਈ ਕੁਆਲੀਫਾਈ ਕਰ ਕੇ ਸਭ ਨੂੰ ਹੈਰਾਨ ਕੀਤਾ ਸੀ, ਪਰ ਇੱਥੇ ਉਹ ਜਿੱਤ ਤੋਂ ਖੁੰਝ ਗਿਆ।

Advertisement

ਭਾਰਤ ਦੇ ਨੌਜਵਾਨ ਸਟਾਰ ਆਰ ਪ੍ਰਗਨਾਨੰਦਾ ਦੀ ਜਿੱਤ ਦੀ ਉਡੀਕ ਹਾਲੇ ਵੀ ਖਤਮ ਨਹੀਂ ਹੋਈ। ਸਲੋਵੇਨੀਆ ਦੇ ਵਲਾਦੀਮੀਰ ਫੈਡੋਸੀਵ ਖਿਲਾਫ਼ ਖੇਡਿਆ ਗਿਆ ਉਸ ਦਾ ਮੈਚ ਵੀ ਡਰਾਅ ਰਿਹਾ। ਟੂਰਨਾਮੈਂਟ ਤਕਰੀਬਨ ਅੱਧਾ ਖਤਮ ਹੋ ਚੁੱਕਾ ਹੈ ਪਰ ਪ੍ਰਗਨਾਨੰਦਾ ਨੂੰ ਹਾਲੇ ਤੱਕ ਪਹਿਲੀ ਜਿੱਤ ਨਸੀਬ ਨਹੀਂ ਹੋਈ। ਇਸੇ ਤਰ੍ਹਾਂ ਭਾਰਤ ਦੇ ਅਰਵਿੰਦ ਚਿਤੰਬਰਮ ਨੇ ਵਿਸ਼ਵ ਕੱਪ ਜੇਤੂ ਉਜ਼ਬੇਕਿਸਤਾਨ ਦੇ ਜਾਵੋਖਿਰ ਸਿੰਦਾਰੋਵ ਨੂੰ ਬਰਾਬਰੀ ’ਤੇ ਰੋਕ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ।

Advertisement

ਛੇ ਗੇੜਾਂ ਤੋਂ ਬਾਅਦ ਅਬਦੁਸੱਤੋਰੋਵ 4.5 ਅੰਕਾਂ ਨਾਲ ਸਿਖਰ ’ਤੇ ਹੈ; ਸਿੰਦਾਰੋਵ 4 ਅੰਕਾਂ ਨਾਲ ਦੂਜੇ ਸਥਾਨ ’ਤੇ ਹੈ। ਅਮਰੀਕਾ ਦਾ ਹਾਂਸ ਮੋਕ ਨੀਮਨ ਅਤੇ ਜਰਮਨੀ ਦੇ ਵਿਨਸੈਂਟ ਕੀਮਰ 3.5 ਅੰਕਾਂ ਨਾਲ ਸਾਂਝੇ ਤੌਰ ’ਤੇ ਤੀਜੇ ਸਥਾਨ ’ਤੇ ਹਨ। ਗੁਕੇਸ਼ ਅਤੇ ਅਰਜੁਨ ਉਨ੍ਹਾਂ ਤੋਂ ਪਿੱਛੇ ਹਨ। ਟੂਰਨਾਮੈਂਟ ਦੇ ਹਾਲੇ ਸੱਤ ਗੇੜ ਬਾਕੀ ਹਨ, ਜਿਸ ਵਿੱਚ ਖਿਡਾਰੀਆਂ ਕੋਲ ਵਾਪਸੀ ਦਾ ਮੌਕਾ ਹੈ।

Advertisement
×