ਚਤਾਮਲੀ ਦੀ ਟੀਮ ਨੇ ਪਪਰਾਲਾ ਨੂੰ ਹਰਾ ਕੇ ਜਿੱਤਿਆ ਫੁਟਬਾਲ ਦਾ ਉਦਘਾਟਨੀ ਮੈਚ : The Tribune India

ਚਤਾਮਲੀ ਦੀ ਟੀਮ ਨੇ ਪਪਰਾਲਾ ਨੂੰ ਹਰਾ ਕੇ ਜਿੱਤਿਆ ਫੁਟਬਾਲ ਦਾ ਉਦਘਾਟਨੀ ਮੈਚ

ਚਤਾਮਲੀ ਦੀ ਟੀਮ ਨੇ ਪਪਰਾਲਾ ਨੂੰ ਹਰਾ ਕੇ ਜਿੱਤਿਆ ਫੁਟਬਾਲ ਦਾ ਉਦਘਾਟਨੀ ਮੈਚ

ਖਿਡਾਰੀਆਂ ਨਾਲ ਤਸਵੀਰ ਖਿਚਵਾਉਂਦੇ ਹੋਏ ਮਹਿਮਾਨ ਤੇ ਪ੍ਰਬੰਧਕ। -ਫੋਟੋ: ਜਗਮੋਹਨ ਸਿੰਘ

ਪੱਤਰ ਪ੍ਰੇਰਕ

ਰੂਪਨਗਰ, 18 ਮਾਰਚ

ਸੋਸ਼ਲ ਵੈੱਲਫੇਅਰ ਕਲੱਬ ਕੋਟਲਾ ਨਿਹੰਗ ਦਾ 10ਵਾਂ ਤਿੰਨ ਰੋਜ਼ਾ ਪੇਂਡੂ ਖੇਡ ਮੇਲਾ ਅੱਜ ਇੱਥੇ ਸ਼ਹੀਦ ਗੁਰਬਚਨ ਸਿੰਘ ਯਾਦਗਾਰੀ ਸਟੇਡੀਅਮ ਕੋਟਲਾ ਨਿਹੰਗ ਖਾਂ ਵਿੱਚ ਸ਼ੁਰੂ ਹੋ ਗਿਆ।

ਕਲੱਬ ਦੇ ਸਰਪ੍ਰਸਤ ਸੁਖਵਿੰਦਰ ਸਿੰਘ ਵਿਸਕੀ ਅਤੇ ਪ੍ਰਧਾਨ ਅਮਰਜੀਤ ਸਿੰਘ ਲਾਡੀ ਦੀ ਦੇਖਰੇਖ ’ਚ ਕਰਵਾਏ ਜਾ ਰਹੇ ਖੇਡ ਮੇਲੇ ਦਾ ਉਦਘਾਟਨ ਐੱਸਡੀਐੱਮ ਰੂਪਨਗਰ ਐੱਸ.ਪੀ. ਰਾਜਪਾਲ ਸਿੰਘ ਹੁੰਦਲ, ਤਹਿਸੀਲਦਾਰ ਜਸਪ੍ਰੀਤ ਸਿੰਘ, ਨਾਇਬ ਤਹਿਸੀਲਦਾਰ ਰਵਿੰਦਰ ਸਿੰਘ, ਬੇਲਾ ਕਾਲਜ ਦੇ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਤੇ ਇੰਸਪੈਕਟਰ ਮਨਪ੍ਰੀਤ ਸਿੰਘ ਕੋਟਲਾ ਨਿਹੰਗ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ। ਟੂਰਨਾਮੈਂਟ ਦੌਰਾਨ ਫੁਟਬਾਲ ਦਾ ਉਦਘਾਟਨੀ ਮੈਚ ਚਤਾਮਲੀ ਦੀ ਟੀਮ ਨੇ ਪਪਰਾਲਾ ਦੀ ਟੀਮ ਨੂੰ ਹਰਾ ਕੇ ਜਿੱਤਿਆ। ਕਲੱਬ ਦੇ ਪ੍ਰਧਾਨ ਅਮਰਜੀਤ ਸਿੰਘ ਲਾਡੀ ਨੇ ਦੱਸਿਆ ਕਿ 18 ਮਾਰਚ ਨੂੰ ਦੁਪਹਿਰ ਤੱਕ ਫੁਟਬਾਲ ਮੈਚ ਕਰਵਾਏ ਜਾਣਗੇ ਅਤੇ ਬਾਅਦ ਦੁਪਹਿਰ ਭਾਰਤੀ ਕੁੱਤਿਆਂ ਦੀਆਂ ਦੌੜਾਂ ਕਰਵਾਈਆਂ ਜਾਣਗੀਆਂ। 19 ਮਾਰਚ ਨੂੰ ਸਵੇਰੇ ਫੁਟਬਾਲ ਦੇ ਸੈਮੀ ਫਾਈਨਲ ਅਤੇ ਫਾਈਨਲ ਮੁਕਾਬਲਿਆਂ ਤੋਂ ਇਲਾਵਾ ਵਾਲੀਬਾਲ ਦੇ ਸ਼ੂਟਿੰਗ ਮੁਕਾਬਲੇ ਕਰਵਾਏ ਜਾਣਗੇ ਅਤੇ ਬਾਅਦ ਦੁਪਹਿਰ ਬੱਚਿਆਂ ਦੇ 32 ਕਿੱਲੋ ਕਬੱਡੀ ਮੈਚ ਅਤੇ ਲੜਕੀਆਂ ਤੇ ਲੜਕਿਆਂ ਦੇ ਕਬੱਡੀ ਮੁਕਾਬਲੇ ਵੀ ਕਰਵਾਏ ਜਾਣਗੇ।

ਇਸੇ ਦਿਨ ਸੀਨੀਅਰ ਸਿਟੀਜ਼ਨਜ਼ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਅੱਖਾਂ ਦਾ ਜਾਂਚ ਕੈਂਪ ਵੀ ਲਗਾਇਆ ਜਾਵੇਗਾ, ਜਿਸ ਵਿੱਚ ਐਨਕਾਂ ਅਤੇ ਦਵਾਈਆਂ ਮੁਫਤ ਦਿੱਤੀਆਂ ਜਾਣਗੀਆਂ। ਇਸ ਮੌਕੇ ਰਮਨਦੀਪ ਸਿੰਘ, ਬਿਕਰਮ ਵਿੱਕੀ, ਰਿੰਕੂ ਪਹਿਲਵਾਨ, ਗੁਰਬਚਨ ਸਿੰਘ ਸੋਢੀ, ਮਾਸਟਰ ਮੇਹਰ ਸਿੰਘ ਆਦਿ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All