ਚੰਦਰਿਕਾ ਨੇ ਫਿਊਚਰਜ਼ ਕੱਪ ’ਚ ਸੋਨ ਤਗ਼ਮਾ ਜਿੱਤਿਆ
ਭਾਰਤ ਨੇ ਅੱਜ ਇੱਥੇ ਵਿਸ਼ਵ ਮੁੱਕੇਬਾਜ਼ੀ ਫਿਊਚਰਜ਼ ਕੱਪ ਵਿੱਚ ਇੱਕ ਸੋਨ ਤਗ਼ਮੇ ਸਣੇ ਕੁੱਲ ਪੰਜ ਤਗ਼ਮੇ ਜਿੱਤ ਕੇ ਆਪਣੀ ਮੁਹਿੰਮ ਦੀ ਸਫਲ ਸਮਾਪਤੀ ਕੀਤੀ। ਯੂਥ ਓਲੰਪਿਕ ਭਾਰ ਵਰਗਾਂ ਵਿੱਚ ਮੁਕਾਬਲਾ ਕਰਦਿਆਂ ਭਾਰਤੀ ਅੰਡਰ-19 ਪੁਰਸ਼ ਅਤੇ ਮਹਿਲਾ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ...
Advertisement
ਭਾਰਤ ਨੇ ਅੱਜ ਇੱਥੇ ਵਿਸ਼ਵ ਮੁੱਕੇਬਾਜ਼ੀ ਫਿਊਚਰਜ਼ ਕੱਪ ਵਿੱਚ ਇੱਕ ਸੋਨ ਤਗ਼ਮੇ ਸਣੇ ਕੁੱਲ ਪੰਜ ਤਗ਼ਮੇ ਜਿੱਤ ਕੇ ਆਪਣੀ ਮੁਹਿੰਮ ਦੀ ਸਫਲ ਸਮਾਪਤੀ ਕੀਤੀ। ਯੂਥ ਓਲੰਪਿਕ ਭਾਰ ਵਰਗਾਂ ਵਿੱਚ ਮੁਕਾਬਲਾ ਕਰਦਿਆਂ ਭਾਰਤੀ ਅੰਡਰ-19 ਪੁਰਸ਼ ਅਤੇ ਮਹਿਲਾ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਟੀਮ ਦੀ ਅਗਵਾਈ ਕਰਦਿਆਂ ਚੰਦਰਿਕਾ ਪੁਜਾਰੀ ਨੇ ਮਹਿਲਾਵਾਂ ਦੇ 51 ਕਿਲੋ ਫਾਈਨਲ ਵਿੱਚ ਉਜ਼ਬੇਕਿਸਤਾਨ ਦੀ ਮਾਰਦੋਨੋਵਾ ਨਾਜ਼ੋਕਤ ਨੂੰ ਸਰਬਸੰਮਤੀ ਨਾਲ ਲਏ ਗਏ ਫ਼ੈਸਲੇ ਵਿੱਚ ਹਰਾ ਕੇ ਸੋਨ ਤਗ਼ਮਾ ਜਿੱਤਿਆ ਅਤੇ ਪੋਡੀਅਮ ਵਿੱਚ ਸਭ ਤੋਂ ਉੱਪਰ ਰਹੀ। ਤਿੰਨ ਭਾਰਤੀ ਮੁੱਕੇਬਾਜ਼ਾਂ ਨੇ ਆਪੋ-ਆਪਣੇ ਵਰਗਾਂ ਦੇ ਫਾਈਨਲ ਵਿੱਚ ਪਹੁੰਚ ਕੇ ਚਾਂਦੀ ਦੇ ਤਗ਼ਮੇ ਜਿੱਤੇ। ਗੁੰਜਨ (48 ਕਿਲੋ) ਨੇ ਇੰਗਲੈਂਡ ਦੀ ਖਿਡਾਰਨ ਤੋਂ 5-0 ਨਾਲ ਹਾਰ ਕੇ ਚਾਂਦੀ ਦਾ ਤਗ਼ਮਾ ਜਿੱਤਿਆ। ਜੌਇਸ੍ਰੀ ਦੇਵੀ (54 ਕਿਲੋ) ਨੇ ਸਖ਼ਤ ਟੱਕਰ ਦਿੱਤੀ ਪਰ ਅਮਰੀਕਾ ਦੀ ਮੁੱਕੇਬਾਜ਼ ਤੋਂ 4-1 ਨਾਲ ਹਾਰ ਗਈ।
Advertisement
Advertisement
×

