Taekwondo Championship ’ਚ Chandigarh ਦੀ ਲਿਜ਼ਾ ਨੇ ਸੋਨ ਤਗ਼ਮਾ ਜਿੱਤਿਆ
ਇੱਥੋਂ ਦੇ ਸੈਕਟਰ 45 ਦੀ ਰਹਿਣ ਵਾਲੀ ਲਿਜ਼ਾ ਨੇ 12ਵੀਂ ਕੌਮੀ ਓਪਨ ਕਿਓਰੂਗੀ ਅਤੇ ਪੂਮਸੇ ਤਾਇਕਵਾਂਡੋ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤ ਕੇ ਸ਼ਹਿਰ ਦਾ ਨਾਂ ਰੌਸ਼ਨ ਕੀਤਾ ਹੈ। ਲਿਜ਼ਾ ਨੇ ਇਹ ਕਾਮਯਾਬੀ ਲੜਕੀਆਂ ਦੇ ਸਬ-ਜੂਨੀਅਰ ਅੰਡਰ-41 ਕਿਲੋ ਭਾਰ ਵਰਗ ਵਿੱਚ...
Advertisement
ਇੱਥੋਂ ਦੇ ਸੈਕਟਰ 45 ਦੀ ਰਹਿਣ ਵਾਲੀ ਲਿਜ਼ਾ ਨੇ 12ਵੀਂ ਕੌਮੀ ਓਪਨ ਕਿਓਰੂਗੀ ਅਤੇ ਪੂਮਸੇ ਤਾਇਕਵਾਂਡੋ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤ ਕੇ ਸ਼ਹਿਰ ਦਾ ਨਾਂ ਰੌਸ਼ਨ ਕੀਤਾ ਹੈ। ਲਿਜ਼ਾ ਨੇ ਇਹ ਕਾਮਯਾਬੀ ਲੜਕੀਆਂ ਦੇ ਸਬ-ਜੂਨੀਅਰ ਅੰਡਰ-41 ਕਿਲੋ ਭਾਰ ਵਰਗ ਵਿੱਚ ਹਾਸਲ ਕੀਤੀ। ਇਹ ਚੈਂਪੀਅਨਸ਼ਿਪ ਦਿੱਲੀ ਤਾਇਕਵਾਂਡੋ ਐਸੋਸੀਏਸ਼ਨ ਨੇ 13 ਤੋਂ 15 ਮਈ ਤੱਕ ਨਵੀਂ ਦਿੱਲੀ ਦੇ ਤਾਲਕਟੋਰਾ ਇੰਡੋਰ ਸਟੇਡੀਅਮ ਵਿੱਚ ਕਰਵਾਈ ਸੀ। ਮੁਕਾਬਲੇ ਦੌਰਾਨ ਲਿਜ਼ਾ ਨੇ ਸ਼ਾਨਦਾਰ ਖੇਡ ਤਕਨੀਕ ਰਾਹੀਂ ਮੁਕਾਬਲੇਬਾਜ਼ਾਂ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਲਿਜ਼ਾ ਦੇ ਪਿਤਾ ਨੀਰਜ ਸ਼ਰਮਾ ਪੁੱਤਰੀ ਦੀ ਪ੍ਰਾਪਤੀ ਤੋਂ ਖੁਸ਼ ਹਨ।
Advertisement
Advertisement
×

