DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Arjun Tendulkar ਅਤੇ Sania Chandhok ਦੇ ਵਿਆਹ ਸਮਾਗਮ ’ਚ ਉੱਘੀਆਂ ਹਸਤੀਆਂ ਹੋਈਆਂ ਸ਼ਾਮਲ

Mukesh Ambani, Amitabh Bachchan ਤੋਂ ਇਲਾਵਾ ਕਈ ਬੌਲੀਵੁੱਡ ਅਦਾਕਾਰ ਪੁੱਜੇ

  • fb
  • twitter
  • whatsapp
  • whatsapp
Advertisement

ਭਾਰਤੀ ਕ੍ਰਿਕਟ ਦੇ ਦਿੱਗਜ਼ ਸਚਿਨ ਤੇਂਦੁਲਕਰ ਦੇ ਬੇਟੇ ਤੇ ਕ੍ਰਿਕਟਰ ਅਰਜੁਨ ਤੇਂਦੁਲਕਰ 5 ਮਾਰਚ ਨੂੰ ਮੁੰਬਈ ਵਿੱਚ ਇੱਕ ਸ਼ਾਨਦਾਰ ਸਮਾਰੋਹ ਦੌਰਾਨ ਆਪਣੀ ਪੁਰਾਣੀ ਦੋਸਤ ਅਤੇ ਕਾਰੋਬਾਰੀ ਸਾਨੀਆ ਚੰਢੋਕ ਨਾਲ ਵਿਧਾਨ ਬੰਧਨ ਵਿਚ ਬੱਝ ਗਏ ਹਨ। ਇਸ ਵਿਆਹ ਸਮਾਗਮ ਵਿਚ ਕ੍ਰਿਕਟ, ਕਾਰੋਬਾਰ, ਰਾਜਨੀਤੀ ਅਤੇ ਬੌਲੀਵੁੱਡ ਦੀਆਂ ਕਈ ਵੱਡੀਆਂ ਹਸਤੀਆਂ ਸ਼ਾਮਲ ਹੋਈਆਂ। ਸਾਨੀਆ ਉਘੇ ਉਦਯੋਗਪਤੀ ਰਵੀ ਘਈ ਦੀ ਪੋਤੀ ਹੈ।

Advertisement

ਇਸ ਹਾਈ-ਪ੍ਰੋਫਾਈਲ ਵਿਆਹ ਵਿੱਚ ਕਈ ਹਸਤੀਆਂ ਸ਼ਾਮਲ ਹੋਈਆਂ। ਕਾਰੋਬਾਰੀ ਜਗਤ ਦੇ ਦਿੱਗਜ਼ ਮੁਕੇਸ਼ ਅੰਬਾਨੀ ਆਪਣੀ ਪਤਨੀ ਨੀਤਾ ਅੰਬਾਨੀ, ਬੇਟੇ ਅਕਾਸ਼ ਅੰਬਾਨੀ ਅਤੇ ਨੂੰਹ ਸ਼ਲੋਕਾ ਮਹਿਤਾ ਨਾਲ ਇਸ ਮੌਕੇ ਪਹੁੰਚੇ। ਬੌਲੀਵੁੱਡ ਮੈਗਾਸਟਾਰ ਅਮਿਤਾਭ ਬੱਚਨ ਅਤੇ ਜਯਾ ਬੱਚਨ ਵੀ ਸਫੈਦ ਰੰਗ ਦੇ ਖੂਬਸੂਰਤ ਪਹਿਰਾਵੇ ਵਿੱਚ ਨਜ਼ਰ ਆਏ। ਉਨ੍ਹਾਂ ਤੋਂ ਇਲਾਵਾ ਅਭਿਸ਼ੇਕ ਬੱਚਨ, ਐਸ਼ਵਰਿਆ ਰਾਏ ਬੱਚਨ, ਫਿਲਮ ਨਿਰਮਾਤਾ ਵਿਧੂ ਵਿਨੋਦ ਚੋਪੜਾ, ਆਸ਼ੂਤੋਸ਼ ਗੋਵਾਰੀਕਰ ਅਤੇ ਸੰਗੀਤਕਾਰ ਸ਼ੰਕਰ ਮਹਾਦੇਵਨ ਵੀ ਆਪਣੇ ਪਰਿਵਾਰਾਂ ਸਮੇਤ ਸ਼ਾਮਲ ਹੋਏ। ਅਦਾਕਾਰ ਅਤੇ ਨਿਰਦੇਸ਼ਕ ਫਰਹਾਨ ਅਖਤਰ ਨੇ ਵੀ ਇਕੱਲਿਆਂ ਪਹੁੰਚ ਕੇ ਨਵ-ਵਿਆਹੇ ਜੋੜੇ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

Advertisement

Advertisement
×