DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜਿਨਸੀ ਸ਼ੋਸ਼ਣ ਦੇ ਦੋਸ਼ ਹੇਠ ਕੌਮੀ ਨਿਸ਼ਾਨੇਬਾਜ਼ੀ ਕੋਚ ਖ਼ਿਲਾਫ਼ ਕੇਸ ਦਰਜ

ਕੌਮੀ ਰਾੲੀਫਲ ਐਸੋਸੀਏਸ਼ਨ ਨੇ ਮੁਅੱਤਲ ਕੀਤਾ

  • fb
  • twitter
  • whatsapp
  • whatsapp
Advertisement

ਭਾਰਤ ਦੇ ਨਿਸ਼ਾਨੇਬਾਜ਼ੀ ਕੋਚਿੰਗ ਸਟਾਫ ਦੇ ਪ੍ਰਮੁੱਖ ਮੈਂਬਰ ਅੰਕੁਸ਼ ਭਾਰਦਵਾਜ ਨੂੰ ਕੌਮੀ ਫੈਡਰੇਸ਼ਨ ਵੱਲੋਂ ਮੁਅੱਤਲ ਕਰ ਦਿੱਤਾ ਹੈ। ਇਹ ਕਾਰਵਾਈ ਨਾਬਾਲਗ ਨਿਸ਼ਾਨੇਬਾਜ਼ ਵੱਲੋਂ ਉਸ ’ਤੇ ਪਿਛਲੇ ਮਹੀਨੇ ਕੌਮੀ ਚੈਂਪੀਅਨਸ਼ਿਪ ਦੌਰਾਨ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਲਗਾਏ ਜਾਣ ਤੋਂ ਬਾਅਦ ਕੀਤੀ ਗਈ ਹੈ। ਕੌਮੀ ਰਾਈਫਲ ਐਸੋਸੀਏਸ਼ਨ (ਐੱਨ ਆਰ ਏ ਆਈ) ਨੇ ਪੁਸ਼ਟੀ ਕੀਤੀ ਹੈ ਕਿ ਭਾਰਦਵਾਜ ਖ਼ਿਲਾਫ਼ ਫ਼ਰੀਦਾਬਾਦ ਵਿੱਚ ਐੱਫ ਆਈ ਆਰ ਦਰਜ ਕੀਤੀ ਗਈ ਹੈ। ਮੁਹਾਲੀ ਦੇ ਰਹਿਣ ਵਾਲੇ ਭਾਰਦਵਾਜ ਵਿਰੁੱਧ ਪੋਕਸੋ ਐਕਟ ਦੀ ਧਾਰਾ 6 (ਗੰਭੀਰ ਜਿਨਸੀ ਹਮਲਾ) ਅਤੇ ਭਾਰਤੀ ਨਿਆਂ ਸੰਹਿਤਾ ਦੀ ਧਾਰਾ 351 (2) (ਅਪਰਾਧਿਕ ਧਮਕੀ) ਤਹਿਤ ਕੇਸ ਦਰਜ ਕੀਤਾ ਗਿਆ ਹੈ। ਐੱਨ ਆਰ ਏ ਆਈ ਦੇ ਸਕੱਤਰ ਰਾਜੀਵ ਭਾਟੀਆ ਨੇ ਦੱਸਿਆ, ‘‘ਐੱਨ ਆਰ ਏ ਆਈ ਨੇ ਉਸ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਅਸੀਂ ਉਸ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ ਕਰਾਂਗੇ। ਉਸ ਨੂੰ ਨੈਤਿਕ ਆਧਾਰ ’ਤੇ ਮੁਅੱਤਲ ਕੀਤਾ ਗਿਆ ਹੈ। ਹੁਣ ਉਸ ਨੂੰ ਆਪਣੇ ਆਪ ਨੂੰ ਨਿਰਦੋਸ਼ ਸਾਬਿਤ ਕਰਨਾ ਹੋਵੇਗਾ, ਜਦੋਂ ਤੱਕ ਜਾਂਚ ਪੂਰੀ ਨਹੀਂ ਹੋ ਜਾਂਦੀ, ਉਹ ਕਿਸੇ ਵੀ ਕੋਚਿੰਗ ਗਤੀਵਿਧੀ ਨਾਲ ਨਹੀਂ ਜੁੜੇਗਾ।’’

Advertisement
Advertisement
×