ਦੋਸਤਾਂ ਦੀ ਮਦਦ ਨਾਲ ਚੱਲ ਰਿਹਾ ਹੈ ਗੁਜ਼ਾਰਾ
ਨਵੀਂ ਦਿੱਲੀ, 4 ਜੂਨ
ਆਟੋ ਚਲਾ ਕੇ ਗੁਜ਼ਾਰਾ ਕਰਨ ਵਾਲੇ ਕੈਰਮ ਚੈਂਪੀਅਨ ਇਰਸ਼ਾਦ ਅਹਿਮਦ ਨੂੰ ਕੋਵਿਡ-19 ਕਾਰਨ ਲੌਕਡਾਊਨ ਦੇ ਚੱਲਦੇ ਪਰਿਵਾਰ ਲਈ ਦੋ ਡੰਗ ਦੀ ਰੋਟੀ ਦਾ ਜੁਗਾੜ ਕਰਨਾ ਔਖਾ ਹੋ ਗਿਆ ਹੈ। ਮਾਰਚ ਤੋਂ ਬਾਅਦ ਉਸ ਕੋਲ ਕਮਾਈ ਦਾ ਕੋਈ ਸਾਧਨ ਨਹੀਂ ਰਿਹਾ। ਇਰਸ਼ਾਦ ਨੇ ਪੁਣੇ ਵਿੱਚ 2019 ਦਸੰਬਰ ਵਿੱਚ ਕੌਮਾਂਤਰੀ ਕੈਰਮ ਫੈਡਰੇਸ਼ਨ ਕੱਪ ਜਿੱਤਿਆ ਸੀ। ਇਸ ਚੈਂਪੀਅਨਸ਼ਿਪ ਵਿੱਚ 16 ਮੁਲਕਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ ਸੀ। ਇਸ ਨੂੰ ਮਿਨੀ ਵਿਸ਼ਵ ਕੱਪ ਮੰਨਿਆ ਜਾਂਦਾ ਹੈ। ਉਸ ਨੇ ਦੋ ਵਾਰ ਦੇ ਵਿਸ਼ਵ ਚੈਂਪੀਅਨ ਮੁੰਬਈ ਦੇ ਪ੍ਰਸ਼ਾਂਤ ਮੋਰੇ ਨੂੰ ਹਰਾਇਆ ਸੀ।