DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Khelo India ਲਈ 36,441 ਕਰੋੜ ਰੁਪਏ ਦਾ ਬਜਟ

ਸਾਈ ਦੇ ਰੀਜਨਲ ਡਾਇਰੈਕਟਰ ਵੱਲੋਂ ਯੋਜਨਾ ਦਾ ਵਿਸਥਾਰ ਕਰਨ ਦਾ ਦਾਅਵਾ

  • fb
  • twitter
  • whatsapp
  • whatsapp
featured-img featured-img
ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸਾਈ ਦੇ ਰੀਜਨਲ ਡਾਇਰੈਕਟਰ ਸ਼ੈਲੇਂਦਰ ਕੁਮਾਰ। -ਫੋਟੋ: ਰੂਬਲ
Advertisement

ਕੇਂਦਰ ਸਰਕਾਰ ਨੇ ਦੇਸ਼ ਵਿੱਚ ਖੇਡਾਂ ਨੂੰ ਹੇਠਲੇ ਪੱਧਰ ਤੋਂ ਲੈ ਕੇ ਕੌਮਾਂਤਰੀ ਮੰਚ ਤੱਕ ਮਜ਼ਬੂਤ ਕਰਨ ਲਈ ‘ਖੇਲੋ ਇੰਡੀਆ’ ਯੋਜਨਾ ਦਾ ਵਿਸਥਾਰ ਕਰਦਿਆਂ ਸਾਲ 2026-27 ਤੋਂ 2030-31 ਤੱਕ ਦੀ ਮਿਆਦ ਲਈ 36,441 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ, ਜੋ ਪਿਛਲੀ ਯੋਜਨਾ ਦੇ ਮੁਕਾਬਲੇ ਕਰੀਬ ਅੱਠ ਗੁਣਾ ਵੱਧ ਹੈ। ਇਸ ਦੇ ਨਾਲ ਹੀ ਵਿੱਤੀ ਮਦਦ ਲੈਣ ਵਾਲੇ ਖਿਡਾਰੀਆਂ ਦੀ ਗਿਣਤੀ ਵੀ ਦਸ ਗੁਣਾ ਵਧਾਉਣ ਦਾ ਟੀਚਾ ਮਿੱਥਿਆ ਗਿਆ ਹੈ।

ਸਪੋਰਟਸ ਅਥਾਰਟੀ ਆਫ ਇੰਡੀਆ ਦੇ ਰੀਜਨਲ ਡਾਇਰੈਕਟਰ (ਇੰਚਾਰਜ) ਸ਼ੈਲੇਂਦਰ ਕੁਮਾਰ ਨੇ ਅੱਜ ਪਿੰਡ ਨਾਭਾ ਸਾਹਿਬ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਨਵੀਂ ਯੋਜਨਾ ਨੂੰ ‘ਖੇਲੋ ਭਾਰਤ ਨੀਤੀ-2025’ ਅਤੇ ਲੰਮੀ ਮਿਆਦ ਦੀ ਓਲੰਪਿਕ ਤਿਆਰੀ ਨਾਲ ਜੋੜਿਆ ਗਿਆ ਹੈ। ਇਸ ਦਾ ਮੁੱਖ ਉਦੇਸ਼ ਪਿੰਡਾਂ ਅਤੇ ਛੋਟੇ ਸ਼ਹਿਰਾਂ ’ਚੋਂ ਪ੍ਰਤਿਭਾ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਵਿਗਿਆਨਕ ਸਿਖਲਾਈ ਅਤੇ ਉੱਚ ਪੱਧਰੀ ਕੋਚਿੰਗ ਦੇਣਾ ਹੈ।

Advertisement

ਯੋਜਨਾ ਤਹਿਤ 9,000 ‘ਖੇਲੋ ਇੰਡੀਆ ਐਥਲੀਟ’ ਅਤੇ 18,000 ‘ਐਮਰਜਿੰਗ ਖੇਲੋ ਇੰਡੀਆ ਐਥਲੀਟ’ ਤਿਆਰ ਕੀਤੇ ਜਾਣਗੇ, ਜਿਨ੍ਹਾਂ ਨੂੰ ਰਹਿਣ-ਸਹਿਣ, ਖੁਰਾਕ ਅਤੇ ਹੋਰ ਸਹੂਲਤਾਂ ਦਿੱਤੀਆਂ ਜਾਣਗੀਆਂ। ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਤਿੰਨ ਪੜਾਵਾਂ ਵਿੱਚ ਵਿਕਸਤ ਕੀਤਾ ਜਾਵੇਗਾ ਅਤੇ ਸੂਬਿਆਂ ਨੂੰ ਆਪਣੀਆਂ ਲੋੜਾਂ ਅਨੁਸਾਰ ਢਾਂਚਾ ਉਸਾਰਨ ਦੀ ਖੁੱਲ੍ਹ ਹੋਵੇਗੀ। ਇਸੇ ਤਰ੍ਹਾਂ ਸਕੂਲਾਂ ਅਤੇ ਯੂਨੀਵਰਸਿਟੀਆਂ ਨੂੰ ਵੀ ਖੇਡ ਪ੍ਰਣਾਲੀ ਨਾਲ ਜੋੜਿਆ ਜਾਵੇਗਾ।

Advertisement

Advertisement
×