DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਮੁੱਕੇਬਾਜ਼ੀ ਦੀ ਹਨੇਰੀ, ਜੂਡੋ ਦਾ ਸ਼ਾਨਦਾਰ ਪ੍ਰਦਰਸ਼ਨ

ਭਾਰਤ ਨੇ ਰਾਸ਼ਟਰਮੰਡਲ ਖੇਡਾਂ ’ਚ ਮਜ਼ਬੂਤ ​​ਮੁਹਿੰਮ ਨਾਲ ਸਮਾਪਤੀ ਕੀਤੀ

  • fb
  • twitter
  • whatsapp
  • whatsapp
featured-img featured-img
**PTI's Best Photos of the Wਗਲਾਸਗੋ ਰਾਸ਼ਟਰਮੰਡਲ ਖੇਡਾਂ ’ਚ ਮੁੱਕੇਬਾਜ਼ੀ ਮੁਕਾਬਲਿਆਂ ’ਚ (ਖੱਬੇ) ਚਾਂਦੀ ਦਾ ਤਗ਼ਮਾ ਜੇਤੂ ਲਵਲੀਨਾ ਬੋਰਗੋਹੇਨ, ਸੋਨ ਤਗ਼ਮਾ ਜੇਤੂ ਜੈਸਮੀਨ ਲੈਂਬੋਰੀਆ, ਪ੍ਰਿਆ ਘਣਗਸ, ਪ੍ਰੀਤੀ ਪਵਾਰ, ਸਾਕਸ਼ੀ ਚੌਧਰੀ, ਅਤੇ ਅਰੁੰਧਤੀ ਚੌਧਰੀ। -ਫੋਟੋ: ਪੀਟੀਆਈeek** Glasgow: From left, Indian women boxers silver medallist Lovlina Borgohain (75kg) and gold medallists Jaismine Lamboria (57kg), Priya Ghanghas (60kg), Preeti Pawar (54kg), Sakshi Chaudhary (51kg) and Arundhati Choudhary (70kg) after the boxing events at the 23rd Commonwealth Games (CWG), in Glasgow, Scotland, Saturday, Aug. 1, 2026. (PTI Photo/Ravi Choudhary) (PTI08_02_2026_000059A)(PTI08_02_2026_000369A) *** Local Caption ***
Advertisement

ਭਾਰਤ ਨੇ ਕਈ ਰਵਾਇਤੀ ਤਗ਼ਮਾ ਜੇਤੂ ਖੇਡਾਂ ਦੇ ਗੈਰ-ਹਾਜ਼ਰ ਹੋਣ ਦੇ ਬਾਵਜੂਦ 2026 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਆਸ ਨਾਲੋਂ ਵਧ ਕੇ ਪ੍ਰਦਰਸ਼ਨ ਕੀਤਾ। ਮੁੱਕੇਬਾਜ਼ੀ ਵਿੱਚ ਰਿਕਾਰਡ ਤੋੜ ਮੁਹਿੰਮ, ਜੂਡੋ ਵਿੱਚ ਇਤਿਹਾਸਕ ਪ੍ਰਦਰਸ਼ਨ ਅਤੇ ਪੈਰਾ ਐਥਲੀਟਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਜ਼ੋਰ ’ਤੇ ਭਾਰਤ 39 ਤਗ਼ਮਿਆਂ ਨਾਲ ਚੌਥੇ ਸਥਾਨ ’ਤੇ ਰਿਹਾ।

ਇਨ੍ਹਾਂ ਗੇਮਜ਼ ਵਿੱਚ ਖੇਡਾਂ ਦੀ ਗਿਣਤੀ ਘਟਾ ਕੇ ਸਿਰਫ਼ 10 ਕਰ ਦਿੱਤੇ ਜਾਣ ਕਾਰਨ ਕੁਸ਼ਤੀ, ਨਿਸ਼ਾਨੇਬਾਜ਼ੀ (ਸ਼ੂਟਿੰਗ), ਬੈਡਮਿੰਟਨ ਅਤੇ ਹਾਕੀ ਨੂੰ ਬਾਹਰ ਰੱਖਿਆ ਗਿਆ ਸੀ, ਜਿਸ ਨਾਲ ਖੇਡਾਂ ਸ਼ੁਰੂ ਹੋਣ ਤੋਂ ਪਹਿਲਾਂ ਚੋਟੀ ਦੇ ਪੰਜ ਵਿੱਚ ਭਾਰਤ ਦੇ ਰਹਿਣ ਦੀ ਸੰਭਾਵਨਾ ਘੱਟ ਜਾਪ ਰਹੀ ਸੀ; ਹਾਲਾਂਕਿ 122 ਮੈਂਬਰੀ ਭਾਰਤੀ ਦਲ 13 ਸੋਨੇ, 17 ਚਾਂਦੀ ਅਤੇ 9 ਕਾਂਸੀ ਦੇ ਤਗ਼ਮਿਆਂ ਨਾਲ ਵਾਪਸ ਪਰਤਿਆ, ਜਿਸ ਨੇ ਰਵਾਇਤੀ ਤਾਕਤਾਂ ਤੋਂ ਇਲਾਵਾ ਦੇਸ਼ ਵਿੱਚ ਖੇਡਾਂ ਦੇ ਵਧਦੇ ਦਾਇਰੇ ਨੂੰ ਉਜਾਗਰ ਕੀਤਾ ਹੈ।

Advertisement

ਤਗ਼ਮੇ ਜਿੱਤਣ ਵਿੱਚ ਮੁੱਕੇਬਾਜ਼ੀ ਸਭ ਤੋਂ ਅੱਗੇ ਰਹੀ। ਭਾਰਤੀ ਮੁੱਕੇਬਾਜ਼ਾਂ ਨੇ ਆਪਣੀ ਹੁਣ ਤੱਕ ਦੀ ਸਭ ਤੋਂ ਵਧੀਆ ਰਾਸ਼ਟਰਮੰਡਲ ਖੇਡਾਂ ਦੀ ਮੁਹਿੰਮ ਪੇਸ਼ ਕੀਤੀ, ਜਿਸ ਵਿੱਚ ਉਨ੍ਹਾਂ ਨੇ ਰਿਕਾਰਡ ਸੱਤ ਸੋਨ ਤਗ਼ਮੇ ਅਤੇ ਕੁੱਲ 10 ਤਗ਼ਮੇ ਹਾਸਲ ਕੀਤੇ। ਜੂਡੋ ਇੱਕ ਹੋਰ ਵੱਡਾ ਸਕਾਰਾਤਮਕ ਪੱਖ ਰਿਹਾ। ਲੰਮੇ ਸਮੇਂ ਤੋਂ ਹਾਸ਼ੀਏ ਦੀ ਤਗ਼ਮਾ ਜੇਤੂ ਖੇਡ ਮੰਨੇ ਜਾਣ ਵਾਲੇ ਜੂਡੋ ਨੇ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਰਾਸ਼ਟਰਮੰਡਲ ਖੇਡ ਪ੍ਰਦਰਸ਼ਨ ਦਿੱਤਾ। ਅਸਮਿਤਾ ਡੇਅ ਦਾ ਸੋਨ ਤਗ਼ਮਾ ਜੋ ਉਸ ਨੇ ਆਪਣੇ ਪਿਤਾ ਦੀ ਮੌਤ ਤੋਂ ਕੁਝ ਮਹੀਨਿਆਂ ਬਾਅਦ ਜਿੱਤਿਆ ਅਤੇ ਹਰਸ਼ ਸਿੰਘ ਦਾ ਖਿਤਾਬ, ਉਸ ਸਥਿਰ ਤਰੱਕੀ ਨੂੰ ਦਰਸਾਉਂਦਾ ਹੈ ਜੋ ਇਸ ਖੇਡ ਨੇ ਪਿਛਲੇ ਕੁਝ ਸਾਲਾਂ ਵਿੱਚ ਕੀਤੀ ਹੈ। ਇਸ ਤੋਂ ਇਲਾਵਾ ਪੈਰਾ ਸਪੋਰਟਸ ਦਾ ਉੱਪਰ ਵੱਲ ਸਫ਼ਰ ਜਾਰੀ ਰਿਹਾ। ਪਾਵਰਲਿਫਟਿੰਗ ਤੋਂ ਲੈ ਕੇ ਐਥਲੈਟਿਕਸ ਤੱਕ, ਭਾਰਤੀ ਪੈਰਾ ਐਥਲੀਟਾਂ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਹਾਲ ਹੀ ਦੇ ਪੈਰਾਲੰਪਿਕ ਵਿੱਚ ਉਨ੍ਹਾਂ ਦੀ ਸਫਲਤਾ ਕੋਈ ਤੁੱਕ ਨਹੀਂ ਸੀ। ਦੇਖਿਆ ਜਾਵੇ ਤਾਂ ਐਥਲੈਟਿਕਸ ਨੇ ਰਲਿਆ-ਮਿਲਿਆ ਚਿੱਤਰ ਪੇਸ਼ ਕੀਤਾ।

Advertisement

Advertisement
×