ਨਵੀਂ ਦਿੱਲੀ: ਪੋਲੈਂਡ ਦੇ ਕਿਲਸੇ ਵਿਚ ਚੱਲ ਰਹੀ ਯੁਵਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਭਾਰਤ ਦੇ ਦੋ ਮੁੱਕੇਬਾਜ਼ਾਂ ਪੂਨਮ (57 ਕਿਲੋ) ਅਤੇ ਵਿੰਕਾ (60) ਨੇ ਆਪਣੇ ਪਹਿਲੇ ਦੌਰ ਦੇ ਮੁਕਾਬਲਿਆਂ ਵਿਚ ਜਿੱਤ ਦਰਜ ਕਰਕੇ ਪ੍ਰੀ-ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾਈ ਹੈ। ਪੂਨਮ ਨੇ ਮੰਗਲਵਾਰ ਨੂੰ ਕੋਲੰਬੀਆ ਦੀ ਵਾਲੇਰੀਆ ਮੇਂਦੋਜ਼ਾ ਨੂੰ 5-0 ਨਾਲ ਹਰਾਇਆ ਅਤੇ ਵਿੰਕਾ ਨੇ ਰੂਸ ਦੀ ਦਾਰੀਆ ਪੇਂਟੇਲੀਵਾ ਨੂੰ 3-2 ਨਾਲ ਮਾਤ ਦਿੱਤੀ। ਪੂਨਮ ਦਾ ਅਗਲਾ ਮੁਕਾਬਲਾ ਹੰਗਰੀ ਦੀ ਬੀਏਟਾ ਵਾਰਗਾ ਅਤੇ ਵਿੰਕਾ ਦਾ ਸਾਹਮਣਾ ਕਜ਼ਾਖਸਤਾਨ ਦੀ ਜ਼ੁਲਦਿਜ਼ ਸ਼ਾਇਆਖਮੇਤੋਵਾ ਨਾਲ ਹੋਵੇਗਾ। ਭਾਰਤ ਇਸ ਟੂਰਨਾਮੈਂਟ ਵਿੱਚ 20 ਮੈਂਬਰੀ ਟੀਮ ਨਾਲ ਖੇਡ ਰਿਹਾ ਹੈ, ਜਿਨ੍ਹਾਂ ਵਿੱਚ 10 ਪੁਰਸ਼ ਤੇ 10 ਔਰਤਾਂ ਹਨ। -ਪੀਟੀਆਈ