
ਨਿਖਤ ਜ਼ਰੀਨ ਅਤੇ ਲਵਲੀਨਾ (ਸੱਜੇ) ਸੋਨੇ ਦਾ ਤਗਮਾ ਜਿੱਤਣ ਮਗਰੋਂ ਖੁਸ਼ੀ ਦਾ ਇਜ਼ਹਾਰ ਕਰਦੀਆਂ ਹੋਈਆਂ। -ਫੋਟੋ: ਪੀਟੀਆਈ
ਨਵੀਂ ਦਿੱਲੀ, 26 ਮਾਰਚ
ਭਾਰਤ ਦੀ ਨਿਖਤ ਜ਼ਰੀਨ ਤੇ ਲਵਲੀਨਾ ਬੋਰਗੋਹੇਨ ਨੇ ਇੱਥੇ ਮੁੱਕੇਬਾਜ਼ੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮੇ ਜਿੱਤੇ ਹਨ। ਇੱਥੇ ਕੇ.ਡੀ. ਜਾਧਵ ਇੰਡੋਰ ਹਾਲ ਵਿੱਚ ਨਿਖਤ ਜ਼ਰੀਨ ਨੇ 50 ਕਿੱਲੋ ਭਾਰ ਵਰਗ ਦੇ ਫਾਈਨਲ ਵਿੱਚ ਉਲਟਫੇਰ ਕਰਦਿਆਂ ਏਸ਼ਿਆਈ ਚੈਂਪੀਅਨ ਵੀਅਤਨਾਮ ਦੀ ਗੁਏਨ ਥੀ ਤਾਮ ਨੂੰ 5-0 ਨਾਲ ਹਰਾ ਕੇ ਲਾਈਟਫਲਾਈਵੇਟ ਖ਼ਿਤਾਬ ਜਿੱਤਿਆ। ਦੂੁਜੇ ਪਾਸੇ ਦੋ ਵਾਰ ਕਾਂਸੀ ਦਾ ਤਗ਼ਮਾ ਜੇਤੂ ਲਵਲੀਨਾ ਬੋਰਗੋਹੇਨ ਨੇ 75 ਕਿੱਲੋ ਭਾਰ ਵਰਗ ਵਿੱਚ ਆਸਟਰੇਲੀਆ ਦੀ ਕੈਟਲਿਨ ਪਾਰਕਰ ਨੂੰ 5-2 ਨਾਲ ਮਾਤ ਦਿੰਦਿਆਂ ਆਪਣਾ ਪਹਿਲਾ ਵਿਸ਼ਵ ਖ਼ਿਤਾਬ ਜਿੱਤਿਆ ਜਦਕਿ ਮਹਿਲਾ ਮੁੱਕੇਬਾਜ਼ ਨਿਖਤ ਜ਼ਰੀਨ ਦਾ ਇਹ ਦੂਜਾ ਵਿਸ਼ਵ ਖ਼ਿਤਾਬ ਹੈ। ਐੱਮ.ਸੀ. ਮੇਰੀ ਕੋਮ ਤੋਂ ਬਾਅਦ ਨਿਖਤ ਜ਼ਰੀਨ ਦੋ ਵਾਰ ਇਹ ਵੱਕਾਰੀ ਖ਼ਿਤਾਬ ਜਿੱਤਣ ਵਾਲੀ ਦੂਜੀ ਭਾਰਤੀ ਮੁੱਕੇਬਾਜ਼ ਬਣ ਗਈ ਹੈ। -ਪੀਟੀਆਈ
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ