
ਭਾਰਤੀ ਮੁੱਕੇਬਾਜ਼ ਨੀਤੂ ਘਣਗਸ ਅਤੇ (ਸੱਜੇ) ਸਵੀਟੀ ਬੂਰਾ ਆਪੋ ਆਪਣੇ ਮੁਕਾਬਲਿਆਂ ’ਚ ਸੋਨ ਤਗ਼ਮੇ ਜਿੱਤਣ ਦੀ ਖੁਸ਼ੀ ਜ਼ਾਹਿਰ ਕਰਦੀਆਂ ਹੋਈਆਂ। -ਫੋਟੋਆਂ: ਮੁਕੇਸ਼ ਅਗਰਵਾਲ
ਨਵੀਂ ਦਿੱਲੀ, 25 ਮਾਰਚ
ਨੀਤੂ ਘਣਗਸ (48 ਕਿਲੋ) ਤੇ ਸਵੀਟੀ ਬੂਰਾ (81 ਕਿਲੋ) ਨੇ ਮੁੱਕੇਬਾਜ਼ੀ ’ਚ ਵਿਸ਼ਵ ਚੈਂਪੀਅਨ ਖ਼ਿਤਾਬ ਜਿੱਤ ਕੇ ਇਤਿਹਾਸ ਸਿਰਜ ਦਿੱਤਾ ਹੈ। ਇੱਥੇ ਹੋਈ ਵਿਸ਼ਵ ਚੈਂਪੀਅਨਸ਼ਿਪ ਵਿਚ ਰਾਸ਼ਟਰਮੰਡਲ ਖੇਡਾਂ ਦੀ ਸੋਨ ਤਗ਼ਮਾ ਜੇਤੂ ਨੀਤੂ ਨੇ ਅੱਜ ਮੰਗੋਲੀਆ ਦੀ ਮੁੱਕੇਬਾਜ਼ ਨੂੰ 5-0 ਨਾਲ ਹਰਾਇਆ। ਇਸ ਮੌਕੇ ਪੇਈਚਿੰਗ ਉਲੰਪਿਕਸ ’ਚ ਕਾਂਸੀ ਦਾ ਤਗਮਾ ਜੇਤੂ ਤੇ ਨੀਤੂ ਦੇ ਆਦਰਸ਼ ਵਿਜੇਂਦਰ ਸਿੰਘ ਵੀ ਹਾਜ਼ਰ ਸਨ। ਸਵੀਟੀ ਨੇ ਆਪਣੇ ਮੁਕਾਬਲੇ ਵਿਚ ਚੀਨ ਦੀ ਵਾਂਗ ਲੀਨਾ ਨੂੰ ਹਰਾਇਆ। ਦਿਨ ਦੇ ਪਹਿਲੇ ਮੁਕਾਬਲੇ ਵਿਚ ਨੀਤੂ ਨੇ ਹਮਲਾਵਰ ਸ਼ੁਰੂਆਤ ਕੀਤੀ ਤੇ ਅਸਰਦਾਰ ਢੰਗ ਨਾਲ ਆਪਣੇ ਵਿਰੋਧੀ ਨੂੰ ਘੇਰਿਆ। ਭਿਵਾਨੀ ਨਾਲ ਸਬੰਧਤ 22 ਸਾਲ ਮੁੱਕੇਬਾਜ਼ ਨੇ ਪਹਿਲਾ ਗੇੜ 5-0 ਨਾਲ ਆਪਣੇ ਨਾਂ ਕੀਤਾ ਸੀ ਇਨ੍ਹਾਂ ਦੋਵਾਂ ਤੋਂ ਪਹਿਲਾਂ ਮੇਰੀ ਕੋਮ, ਸਰਿਤਾ ਦੇਵੀ, ਜੇਨੀ ਆਰਐਲ, ਲੇਖਾ ਕੇਸੀ ਅਤੇ ਨਿਖਤ ਜ਼ਰੀਨ ਵਿਸ਼ਵ ਚੈਂਪੀਅਨ ਬਣ ਚੁੱਕੀਆਂ ਹਨ। ਨਿਖਤ ਜ਼ਰੀਨ ਤੇ ਲਵਲੀਨਾ ਬੋਰਗੋਹੇਨ ਨੇ ਵੀ ਏਸ਼ਿਆਈ ਖੇਡਾਂ ਲਈ ਕੁਆਲੀਫਾਈ ਕਰ ਲਿਆ ਹੈ। -ਪੀਟੀਆਈ
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ