DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Meenakshi ਅਤੇ Jasmine Asian Boxing Championship ਦੇ Semi-Finals 'ਚ

ਸਾਰੀਆਂ ਮਹਿਲਾ ਮੁੱਕੇਬਾਜ਼ਾਂ ਦੇ ਤਗ਼ਮੇ ਪੱਕੇ; ਲੋਕੇਸ਼, ਆਕਾਸ਼ ਤੇ ਹਰਸ਼ ਵੀ ਆਖ਼ਰੀ ਚਹੁੰਆਂ ’ਚ

  • fb
  • twitter
  • whatsapp
  • whatsapp
featured-img featured-img
ਮੀਨਾਕਸ਼ੀ ਹੁੱਡਾ
Advertisement

ਏਸ਼ਿਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਭਾਰਤੀ ਮਹਿਲਾ ਮੁੱਕੇਬਾਜ਼ਾਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਮੌਜੂਦਾ ਵਿਸ਼ਵ ਚੈਂਪੀਅਨ ਮੀਨਾਕਸ਼ੀ ਹੂਡਾ ਅਤੇ ਜੈਸਮੀਨ ਲਾਂਬੋਰੀਆ ਨੇ ਅੱਜ ਸੈਮੀ ਫਾਈਨਲ ਵਿੱਚ ਪਹੁੰਚ ਕੇ ਆਪਣੇ ਤਗ਼ਮੇ ਪੱਕੇ ਕਰ ਲਏ ਹਨ। ਇਨ੍ਹਾਂ ਦੀ ਜਿੱਤ ਨਾਲ ਮਹਿਲਾ ਵਰਗ ਵਿੱਚ ਭਾਰਤ ਦੀਆਂ ਸਾਰੀਆਂ ਮੁੱਕੇਬਾਜ਼ਾਂ ਦੇ ਤਗ਼ਮੇ ਯਕੀਨੀ ਹੋ ਗਏ ਹਨ।

ਮੀਨਾਕਸ਼ੀ (48 ਕਿਲੋ) ਨੇ ਜਪਾਨ ਦੀ ਯੂਕਾ ਸਦਾਮਾਤਸੂ ਨੂੰ ਸਰਬਸੰਮਤੀ ਵਾਲੇ ਫ਼ੈਸਲੇ ਤਹਿਤ 5-0 ਨਾਲ ਹਰਾਇਆ। ਜੈਸਮੀਨ (57 ਕਿਲੋ) ਨੇ ਵੀ ਲੈਅ ਬਰਕਰਾਰ ਰੱਖਦਿਆਂ ਚੀਨ ਦੀ ਜ਼ੀਯੀ ਚੇਨ ’ਤੇ 5-0 ਦੀ ਇਕਪਾਸੜ ਜਿੱਤ ਦਰਜ ਕੀਤੀ।

Advertisement

ਪੁਰਸ਼ ਵਰਗ ਵਿੱਚ ਵੀ ਭਾਰਤੀ ਮੁੱਕੇਬਾਜ਼ਾਂ ਨੇ ਦਬਦਬਾ ਬਣਾਈ ਰੱਖਿਆ। ਲੋਕੇਸ਼ (85 ਕਿਲੋ) ਨੇ ਕੋਰੀਆ ਦੇ ਗਿਚਾਏ ਕਿਮ ਅਤੇ ਆਕਾਸ਼ (75 ਕਿਲੋ) ਨੇ ਤੁਰਕਮੇਨਿਸਤਾਨ ਦੇ ਯਹਲਾਸ ਬਾਗਤਯਾਰੋਵ ਨੂੰ 5-0 ਨਾਲ ਮਾਤ ਦਿੱਤੀ। ਇਸੇ ਤਰ੍ਹਾਂ ਹਰਸ਼ ਚੌਧਰੀ (90 ਕਿਲੋ) ਨੇ ਕਿਰਗਿਜ਼ ਗਣਰਾਜ ਦੇ ਤਿਨਿਸਤਾਨ ਅਲੀਬਾਏਵ ਨੂੰ ਹਰਾ ਕੇ ਸੈਮੀ ਫਾਈਨਲ ਵਿੱਚ ਥਾਂ ਬਣਾਈ। ਹੁਣ ਭਾਰਤ ਦੇ ਕੁੱਲ ਛੇ ਮੁੱਕੇਬਾਜ਼ ਪੁਰਸ਼ ਵਰਗ ਦੇ ਸੈਮੀ ਫਾਈਨਲ ਵਿੱਚ ਪਹੁੰਚ ਗਏ ਹਨ; ਹਾਲਾਂਕਿ ਅੰਕੁਸ਼ (80 ਕਿਲੋ) ਨੂੰ ਜੌਰਡਨ ਦੇ ਹੁਸੈਨ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ।

Advertisement

Advertisement
×