DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Boxing: ਲਵਲੀਨਾ, ਪਰਵੀਨ, ਅੰਕੁਸ਼ ਨੇ ਸੋਨ ਤਗ਼ਮੇ ਜਿੱਤੇ

ਪ੍ਰਿਆ ਘਣਗਸ, ਕਪਿਲ ਪੋਖਰੀਆ ਅਤੇ ਨਰੇਂਦਰ ਬਰਵਾਲ ਨੇ ਕਾਂਸੀ ਦੇ ਤਗ਼ਮਿਆਂ ਨਾਲ ਖ਼ਤਮ ਕੀਤੀ ਚੁਣੌਤੀ

  • fb
  • twitter
  • whatsapp
  • whatsapp
featured-img featured-img
ਭਾਰਤੀ ਓਲੰਪਿਕ ਐਸੋਸੀਏਸ਼ਨ ਦੀ ਪ੍ਰਧਾਨ ਪੀ ਟੀ ਉਸ਼ਾ ਨਾਲ ਮੁੱਕੇਬਾਜ਼ ਅਮਿਤ ਪੰਘਾਲ, ਜੈਸਮੀਨ ਲੰਬੋਰੀਆ ਤੇ ਲਵਲੀਨਾ ਬੋਰਗੋਹੇਨ। -ਫੋਟੋ: ਪੀਟੀਆਈ
Advertisement

ਭਾਰਤੀ ਮੁੱਕੇਬਾਜ਼ਾਂ ਨੇ ਅੱਜ ਇੱਥੇ ਏਸ਼ਿਆਈ ਖੇਡਾਂ ਦੌਰਾਨ ਆਪੋ-ਆਪਣੇ ਫਾਈਨਲ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਿੰਨ ਸੋਨ ਤਗ਼ਮਿਆਂ ਦੀ ਹੈਟ੍ਰਿਕ ਮਾਰੀ। ਲਵਲੀਨਾ ਬੋਰਗੋਹੇਨ (75 ਕਿਲੋ), ਪਰਵੀਨ ਹੁੱਡਾ (65 ਕਿਲੋ) ਅਤੇ ਅੰਕੁਸ਼ ਪੰਘਾਲ (80 ਕਿਲੋ) ਨੇ ਵੱਖੋ-ਵੱਖਰੇ ਪਰ ਸ਼ਾਨਦਾਰ ਮੁਕਾਬਲੇ ਜਿੱਤੇ। ਲਵਲੀਨਾ ਅਤੇ ਪਰਵੀਨ ਨੇ 12 ਸਾਲਾਂ ਦਾ ਲੰਮਾ ਇੰਤਜ਼ਾਰ ਖ਼ਤਮ ਕਰਦਿਆਂ ਮਹਾਨ ਮੁੱਕੇਬਾਜ਼ ਐੱਮ ਸੀ ਮੈਰੀਕੌਮ ਦੇ ਨਾਲ ਉਨ੍ਹਾਂ ਭਾਰਤੀ ਮਹਿਲਾ ਮੁੱਕੇਬਾਜ਼ਾਂ ਦੇ ਖ਼ਾਸ ਗਰੁੱਪ ਵਿੱਚ ਆਪਣਾ ਨਾਂ ਸ਼ਾਮਲ ਕਰ ਲਿਆ ਹੈ, ਜਿਨ੍ਹਾਂ ਨੇ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਿਆ ਹੈ। ਮਨੀਪੁਰ ਦੀ ਮੈਰੀਕੌਮ ਨੇ 2014 ਵਿੱਚ ਇੰਚੀਓਨ ਖੇਡਾਂ ਦੌਰਾਨ ਫਲਾਈਵੇਟ (51 ਕਿਲੋ) ਦਾ ਖ਼ਿਤਾਬ ਜਿੱਤਿਆ ਸੀ।

ਨਾਗੋਆ ਵਿੱਚ ਮੁੱਕੇਬਾਜ਼ੀ ਦੇ ਮਹਿਲਾਵਾਂ ਦੇ 65 ਕਿਲੋ ਭਾਰ ਵਰਗ ’ਚ ਸੋਨ ਤਗ਼ਮਾ ਜਿੱਤਣ ਵਾਲੀ ਭਾਰਤ ਦੀ ਮੁੱਕੇਬਾਜ਼ ਪਰਵੀਨ। -ਫੋਟੋ: ਰਾਇਟਰਜ਼
ਨਾਗੋਆ ਵਿੱਚ ਮੁੱਕੇਬਾਜ਼ੀ ਦੇ ਮਹਿਲਾਵਾਂ ਦੇ 65 ਕਿਲੋ ਭਾਰ ਵਰਗ ’ਚ ਸੋਨ ਤਗ਼ਮਾ ਜਿੱਤਣ ਵਾਲੀ ਭਾਰਤ ਦੀ ਮੁੱਕੇਬਾਜ਼ ਪਰਵੀਨ। -ਫੋਟੋ: ਰਾਇਟਰਜ਼

ਇਸ ਤਰ੍ਹਾਂ ਭਾਰਤ ਮੁੱਕੇਬਾਜ਼ੀ ਤਗ਼ਮਾ ਸੂਚੀ ਵਿੱਚ ਸਿਖਰ ਉੱਤੇ ਰਿਹਾ ਅਤੇ ਕੁੱਲ ਛੇ ਤਗ਼ਮਿਆਂ (ਜਿਨ੍ਹਾਂ ਵਿੱਚ ਤਿੰਨ ਸੋਨ ਤਗ਼ਮੇ ਸ਼ਾਮਲ ਹਨ) ਨਾਲ ਆਪਣੀ ਚੁਣੌਤੀ ਖ਼ਤਮ ਕੀਤੀ। ਸੋਨ ਤਗ਼ਮਿਆਂ ਦੇ ਮਾਮਲੇ ਵਿੱਚ ਇਹ ਏਸ਼ਿਆਈ ਖੇਡਾਂ ਵਿੱਚ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ। ਸੋਨ ਤਗ਼ਮਿਆਂ ਤੋਂ ਇਲਾਵਾ ਪ੍ਰਿਆ ਘਣਗਸ (60 ਕਿਲੋ), ਕਪਿਲ ਪੋਖਰੀਆ (90 ਕਿਲੋ) ਅਤੇ ਨਰੇਂਦਰ ਬਰਵਾਲ (+90 ਕਿਲੋ) ਨੇ ਕਾਂਸੀ ਦੇ ਤਗ਼ਮੇ ਜਿੱਤੇ। ਦੇਸ਼ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਕੁੱਲ ਤਗ਼ਮਾ ਹਾਸਲ ਕਰਨ ਦਾ ਸਿਲਸਿਲਾ 2010 ਦੇ ਗੁਆਂਗਜ਼ੂ ਸੰਸਕਰਨ ਵਿੱਚ ਰਿਹਾ ਸੀ, ਜਿੱਥੇ ਭਾਰਤੀ ਦਲ ਨੇ ਨੌਂ ਤਗ਼ਮੇ (ਦੋ ਸੋਨੇ, ਤਿੰਨ ਚਾਂਦੀ ਅਤੇ ਚਾਰ ਕਾਂਸੀ) ਜਿੱਤੇ ਸਨ। ਲਵਲੀਨਾ ਨੇ ਚੀਨ ਦੀ ਜ਼ਿਯੀ ਬਾਓ ਨੂੰ 5-0 ਨਾਲ ਹਰਾ ਕੇ ਪਿਛਲੇ ਸੰਸਕਰਨ ਵਿੱਚ ਜਿੱਤੇ ਚਾਂਦੀ ਦੇ ਤਗ਼ਮੇ ਨੂੰ ਸੋਨੇ ਵਿੱਚ ਅੱਪਗਰੇਡ ਕੀਤਾ। ਪਰਵੀਨ ਨੇ ਚੀਨੀ ਤੈਪਈ ਦੀ ਚੇਨ ਨੀਨ-ਚਿਨ ਨੂੰ 3-2 ਦੇ ਫ਼ੈਸਲੇ ਨਾਲ ਹਰਾ ਕੇ ਸੋਨ ਤਗ਼ਮਾ ਜਿੱਤਿਆ।

Advertisement

ਲਵਲੀਨਾ ਨੇ ਖ਼ੁਦ ਨੂੰ ਜਨਮ ਦਿਨ ਦਾ ਤੋਹਫ਼ਾ ਦਿੱਤਾ

Advertisement

ਖ਼ਿਤਾਬੀ ਮੁਕਾਬਲਾ ਜਿੱਤਣ ਤੋਂ ਬਾਅਦ ਭਾਰਤੀ ਮੁੱਕੇਬਾਜ਼ ਲਵਲੀਨਾ ਨੇ ਕਿਹਾ, ‘‘ਅੱਜ ਮਰਾ ਜਨਮ ਦਿਨ ਹੈ। ਇਹ ਬਹੁਤ ਹੀ ਖ਼ਾਸ ਜਨਮ ਦਿਨ ਹੈ। ਮੈਂ ਸੋਚਿਆ ਸੀ ਕਿ ਮੈਨੂੰ ਖ਼ੁਦ ਨੂੰ ਆਪਣੇ ਜਨਮ ਦਿਨ ’ਤੇ ਸੋਨ ਤਗ਼ਮੇ ਦਾ ਤੋਹਫ਼ਾ ਦੇਣਾ ਚਾਹੀਦਾ ਹੈ। ਇਹ ਪਹਿਲਾ ਮੌਕਾ ਹੈ ਜਦੋਂ ਮੈਂ ਆਪਣੇ ਲਈ ਕੋਈ ਤੋਹਫ਼ਾ ਲਿਆਂਦਾ ਹੈ। ਮੈਂ ਆਪਣੀ ਪੂਰੀ ਜਾਨ ਲਗਾ ਦਿੱਤੀ। ਮੈਂ ਇੱਕ ਸਕਿੰਟ ਲਈ ਵੀ ਨਹੀਂ ਸੋਚਿਆ ਕਿ ਮੈਂ ਹਾਰ ਜਾਵਾਂਗੀ।’’

Advertisement
×