DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Boxing: ਸ਼ਰਤੀਆ Medals ਦੀ tally 9 ਹੋਈ

ਪ੍ਰੀਤੀ, ਜਾਦੂਮਣੀ, ਪ੍ਰਿਆ, ਸਾਕਸ਼ੀ, ਸਚਿਨ, ਅਰੁੰਧਤੀ ਅਤੇ ਨਰਿੰਦਰ ਨੇ ਵੀ ਕਾਂਸੀ ਤਗ਼ਮੇ ਪੱਕੇ ਕੀਤੇ

  • fb
  • twitter
  • whatsapp
  • whatsapp
featured-img featured-img
ਗਲਾਸਗੋ ਵਿੱਚ ਰਾਸ਼ਟਰਮੰਡਲ ਖੇਡਾਂ ਦੌਰਾਨ ਮੁੱਕੇਬਾਜ਼ੀ ਦੇ ਇਕ ਕੁਆਰਟਰ ਫਾਈਨਲ ਮੁਕਾਬਲੇ ’ਚ ਜ਼ਾਂਬੀਆ ਦੇ ਮਵੈਂਗੋ ਮਵਾਲੇ ਦੇ ਮੁੱਕਾ ਮਾਰਦਾ ਹੋਇਆ ਭਾਰਤੀ ਮੁੱਕੇਬਾਜ਼ ਜਾਦੂਮਣੀ ਸਿੰਘ। -ਫੋਟੋ: ਪੀਟੀਆਈ
Advertisement

ਇੱਥੇ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਦੌਰਾਨ ਅੱਜ ਭਾਰਤੀ ਮੁੱਕੇਬਾਜ਼ੀ ਦੀ ਤੂਫਾਨੀ ਰਫ਼ਤਾਰ ਹੋਰ ਤੇਜ਼ ਹੋ ਗਈ ਕਿਉਂਕਿ ਪੰਜ ਹੋਰ ਮੁੱਕੇਬਾਜ਼ ਸੈਮੀ ਫਾਈਨਲ ਵਿੱਚ ਪਹੁੰਚ ਗਏ, ਜਿਸ ਨਾਲ ਦੇਸ਼ ਦੇ ਪੱਕੇ ਤਗ਼ਮਿਆਂ ਦੀ ਗਿਣਤੀ ਨੌਂ ਹੋ ਗਈ ਹੈ। ਇਸ ਨੇ 2022 ਦੀਆਂ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਦੇ ਆਪਣੇ ਕੁੱਲ ਮੁੱਕੇਬਾਜ਼ੀ ਤਗ਼ਮਿਆਂ ਦੇ ਅੰਕੜੇ ਨੂੰ ਪਹਿਲਾਂ ਹੀ ਪਾਰ ਕਰ ਲਿਆ ਹੈ।

ਮੁੱਕੇਬਾਜ਼ੀ ਰਿੰਗ ਵਿੱਚ, ਮੌਜੂਦਾ ਏਸ਼ਿਆਈ ਚੈਂਪੀਅਨ ਪ੍ਰਿਆ ਘਾਂਘਸ ਨੇ ਸਥਾਨਕ ਮਨਪਸੰਦ ਨਿਆਮ ਮਿਸ਼ੇਲ ਉੱਤੇ ਇੱਕ ਸ਼ਾਨਦਾਰ ਵਾਪਸੀ ਵਾਲੀ ਜਿੱਤ ਨਾਲ ਪੱਖਪਾਤੀ ਘਰੇਲੂ ਭੀੜ ਨੂੰ ਹੈਰਾਨ ਕਰ ਦਿੱਤਾ, ਜਦੋਂ ਕਿ ਏਸ਼ਿਆਈ ਖੇਡਾਂ ਦੀ ਕਾਂਸੀ ਤਗ਼ਮਾ ਜੇਤੂ ਪ੍ਰੀਤੀ ਪਵਾਰ ਅਤੇ ਜਾਦੂਮਣੀ ਸਿੰਘ ਨੇ ਸੈਮੀ ਫਾਈਨਲ ਵਿੱਚ ਪਹੁੰਚਣ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ।

Advertisement

ਪ੍ਰੀਤੀ (54 ਕਿਲੋ) ਆਪਣੀ ਸਭ ਤੋਂ ਵਧੀਆ ਫਾਰਮ ਵਿੱਚ ਸੀ। ਉਸ ਨੇ ਇੱਕਪਾਸੜ ਮੁਕਾਬਲੇ ਵਿੱਚ ਉੱਤਰੀ ਆਇਰਲੈਂਡ ਦੀ ਨਿਕੋਲ ਕਲਾਇਡ ਨੂੰ ਪੂਰੀ ਤਰ੍ਹਾਂ ਹਰਾ ਕੇ ਸਰਬਸੰਮਤੀ ਨਾਲ 5-0 ਨਾਲ ਜਿੱਤ ਦਰਜ ਕੀਤੀ। ਇਸ ਦੌਰਾਨ, ਪ੍ਰਿਆ (60 ਕਿਲੋ) ਨੇ ਪਹਿਲਾ ਰਾਊਂਡ ਹਾਰਨ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ ਅਤੇ ਮਿਸ਼ੇਲ ਨੂੰ ਹਰਾ ਕੇ ਇੱਕ ਰੋਮਾਂਚਕ ਕੁਆਰਟਰ ਫਾਈਨਲ ਵਿੱਚ 4-1 ਦੀ ਸਖ਼ਤ ਜਿੱਤ ਪ੍ਰਾਪਤ ਕੀਤੀ ਜਿਸ ਨੇ ਘਰੇਲੂ ਸਮਰਥਕਾਂ ਨੂੰ ਚੁੱਪ ਕਰਵਾ ਦਿੱਤਾ। ਜਾਦੂਮਣੀ ਨੇ ਵੀ ਪ੍ਰਭਾਵਸ਼ਾਲੀ ਅੰਦਾਜ਼ ਵਿੱਚ ਅੱਗੇ ਵਧਦਿਆਂ ਪੁਰਸ਼ਾਂ ਦੇ 55 ਕਿਲੋ ਕੁਆਰਟਰ ਫਾਈਨਲ ਵਿੱਚ ਸਰਬਸੰਮਤੀ ਵਾਲੇ ਫੈਸਲੇ ਨਾਲ ਜਿੱਤ ਦਰਜ ਕਰਦੇ ਹੋਏ ਜ਼ਾਂਬੀਆ ਦੇ ਮਵੇਂਗੋ ਮਵਾਲੇ ਨੂੰ ਹਰਾਇਆ। ਇਸੇ ਤਰ੍ਹਾਂ ਭਾਰਤੀ ਮੁੱਕੇਬਾਜ਼ ਸਾਕਸ਼ੀ ਚੌਧਰੀ ਨੇ ਅੱਜ ਇੱਥੇ 51 ਕਿਲੋ ਭਾਰ ਵਰਗ ਦੇ ਸੈਮੀ ਫਾਈਨਲ ਵਿੱਚ ਪਹੁੰਚ ਕੇ ਆਪਣੇ ਲਈ ਘੱਟੋ-ਘੱਟ ਕਾਂਸੀ ਦਾ ਤਗ਼ਮਾ ਯਕੀਨੀ ਬਣਾ ਲਿਆ ਹੈ। 26 ਸਾਲਾ ਸਾਕਸ਼ੀ ਨੇ ਆਖਰੀ-ਚਾਰ ਪੜਾਅ ਵਿੱਚ ਪਹੁੰਚਣ ਲਈ ਉੱਤਰੀ ਆਇਰਲੈਂਡ ਦੀ ਕੈਟਲਿਨ ਫਰਾਈਅਰਜ਼ ਨੂੰ 5-0 ਨਾਲ ਹਰਾਇਆ। ਉਹ ਇਨ੍ਹਾਂ ਖੇਡਾਂ ਵਿੱਚ ਤਗ਼ਮਾ ਪੱਕਾ ਕਰਨ ਵਾਲੀ ਪੰਜਵੀਂ ਭਾਰਤੀ ਮੁੱਕੇਬਾਜ਼ ਬਣ ਗਈ ਹੈ। ਇਸੇ ਦੌਰਾਨ ਅਰੁੰਧਤੀ ਚੌਧਰੀ ਅਤੇ ਸਚਿਨ ਸਿਵਾਚ ਨੇ ਵੀ ਅੱਜ ਰਾਸ਼ਟਰਮੰਡਲ ਖੇਡਾਂ ਵਿੱਚ ਆਪੋ-ਆਪਣੇ ਸੈਮੀ ਫਾਈਨਲ ’ਚ ਸ਼ਾਨਦਾਰ ਜਿੱਤਾਂ ਦਰਜ ਕਰਦਿਆਂ ਮੁੱਕੇਬਾਜ਼ੀ ਰਿੰਗ ਵਿੱਚ ਭਾਰਤ ਦੇ ਪ੍ਰਭਾਵਸ਼ਾਲੀ ਸਫਰ ਨੂੰ ਜਾਰੀ ਰੱਖਿਆ। ਉੱਥੇ ਹੀ ਅਰੁੰਧਤੀ (70 ਕਿਲੋ) ਨੂੰ ਨਿਊਜ਼ੀਲੈਂਡ ਦੀ ਮੋਰਗਨ ਹੈਂਡਰਸਨ ਵਿਰੁੱਧ 3-1 ਦੀ ਜਿੱਤ ਲਈ ਕਾਫੀ ਮਿਹਨਤ ਕਰਨੀ ਪਈ। ਉਸ ਨੇ ਆਪਣੇ ਲਈ ਕਾਂਸੀ ਦਾ ਤਗ਼ਮਾ ਪੱਕਾ ਕੀਤਾ। ਸਾਬਕਾ ਆਲਮੀ ਯੂਥ ਚੈਂਪੀਅਨ ਸਿਵਾਚ ਨੇ ਪੁਰਸ਼ਾਂ ਦੇ 60 ਕਿਲੋ ਵਰਗ ਦੇ ਸੈਮੀ ਫਾਈਨਲ ਵਿੱਚ ਪਹੁੰਚ ਕੇ ਆਪਣੇ ਲਈ ਘੱਟੋ-ਘੱਟ ਕਾਂਸੀ ਦਾ ਤਗ਼ਮਾ ਪੱਕਾ ਕਰ ਲਿਆ। ਇਸੇ ਤਰ੍ਹਾਂ ਨਰਿੰਦਰ ਬਰਵਾਲ ਤੇ ਅੰਕੁਸ਼ ਪੰਘਾਲ ਨੇ ਵੀ ਆਪੋ ਆਪਣੇ ਮੈਚ ਜਿੱਤ ਕੇ ਤਗ਼ਮੇ ਪੱਕੇ ਕੀਤੇ।

Advertisement

Advertisement
×