DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਮੁੱਕੇਬਾਜ਼ Sachin Siwach ਤੇ Ankush ਕੁਆਰਟਰ ਫਾਈਨਲ ’ਚ

ਦੋਵੇਂ ਮੁੱਕੇਬਾਜ਼ ਤਗ਼ਮੇ ਤੋਂ ਇਕ ਕਦਮ ਦੂਰ

  • fb
  • twitter
  • whatsapp
  • whatsapp
featured-img featured-img
ਗਲਾਸਗੋ ਵਿੱਚ ਰਾਸ਼ਟਰਮੰਡਲ ਖੇਡਾਂ ਦੇ ਮੁੱਕੇਬਾਜ਼ੀ ਮੁਕਾਬਲੇ ’ਚ ਐਂਟੀਗੁਆ ਤੇ ਬਾਰਬੁਡਾ ਦੇ ਜੈਨ ਜ਼ਾਲਾਨ ਨਾਲ ਭਿੜਦਾ ਹੋਇਆ ਭਾਰਤ ਦਾ ਅੰਕੁਸ਼ (ਲਾਲ)। -ਫੋਟੋ: ਪੀਟੀਆਈ
Advertisement
ਸਾਬਕਾ ਵਿਸ਼ਵ ਯੂਥ ਚੈਂਪੀਅਨ ਸਚਿਨ ਸਿਵਾਚ ਅਤੇ ਉੱਭਰਦਾ ਹੋਇਆ ਨੌਜਵਾਨ ਮੁੱਕੇਬਾਜ਼ ਅੰਕੁਸ਼ ਰਾਸ਼ਟਰਮੰਡਲ ਖੇਡਾਂ ਵਿੱਚ ਕ੍ਰਮਵਾਰ ਪੁਰਸ਼ਾਂ ਦੇ 60 ਕਿਲੋ ਤੇ 80 ਕਿਲੋ ਮੁੱਕੇਬਾਜ਼ੀ ਮੁਕਾਬਲੇ ਦੇ ਕੁਆਰਟਰ ਫਾਈਨਲ ਵਿੱਚ ਪਹੁੰਚ ਗਏ ਹਨ। 26 ਸਾਲਾ ਸਚਿਨ ਨੇ ਸੰਜਮ ਵਾਲਾ ਪ੍ਰਦਰਸ਼ਨ ਕਰਦਿਆਂ ਇੰਗਲੈਂਡ ਦੇ ਵਿਲੀਅਮ ਹਿਊਟ ਨੂੰ 4-1 ਨਾਲ ਹਰਾਇਆ ਅਤੇ ਪੰਜ ਵਿੱਚੋਂ ਚਾਰ ਜੱਜਾਂ ਦੇ ਸਕੋਰ ਕਾਰਡ ਆਪਣੇ ਨਾਂ ਕੀਤੇ। ਜੱਜ 1, 2, 3 ਅਤੇ 5 ਨੇ ਸਚਿਨ ਨੂੰ 29-27 ਨਾਲ ਜੇਤੂ ਕਰਾਰ ਦਿੱਤਾ, ਜਦੋਂ ਕਿ ਜੱਜ 4 ਨੇ 29-27 ਦੇ ਸਕੋਰ ਨਾਲ ਹਿਊਟ ਦੇ ਹੱਕ ਵਿੱਚ ਫ਼ੈਸਲਾ ਦਿੱਤਾ। ਸਚਿਨ ਨੇ ਤਿੰਨਾਂ ਗੇੜਾਂ ਵਿੱਚ ਲਗਾਤਾਰ ਅੰਕ ਹਾਸਲ ਕਰਦਿਆਂ ਮੁਕਾਬਲੇ ਵਿੱਚ ਦਬਦਬਾ ਬਣਾਈ ਰੱਖਿਆ। ਹਿਊਟ ਦੇ ਪੱਖ ਵਿੱਚ ਇੱਕ ਜੱਜ ਵੱਲੋਂ ਸਕੋਰ ਦਿੱਤੇ ਜਾਣ ਦੇ ਬਾਵਜੂਦ, ਉਸ ਨੇ ਚਾਰ ਜੱਜਾਂ ਦੇ ਕਾਰਡਾਂ ’ਤੇ ਪਹਿਲੇ ਦੋ ਰਾਊਂਡ ਜਿੱਤ ਕੇ ਸਮੁੱਚਾ ਫੈਸਲਾ ਪੱਕਾ ਕਰ ਲਿਆ।ਉਪਰੰਤ ਭਾਰਤੀ ਮੁੱਕੇਬਾਜ਼ ਨੇ ਆਖਰੀ ਰਾਊਂਡ ਵਿੱਚ ਇੱਕ ਅੰਕ ਕੱਟੇ ਜਾਣ ਦੇ ਬਾਵਜੂਦ ਜਿੱਤ ਆਪਣੇ ਨਾਂ ਕਰ ਲਈ। ਇਸ ਜਿੱਤ ਨਾਲ ਸਚਿਨ ਰਾਸ਼ਟਰਮੰਡਲ ਖੇਡਾਂ ਦੇ ਤਗ਼ਮੇ ਤੋਂ ਸਿਰਫ਼ ਇੱਕ ਕਦਮ ਦੂਰ ਰਹਿ ਗਿਆ ਹੈ ਅਤੇ ਕੁਆਰਟਰ ਫਾਈਨਲ ਵਿੱਚ ਉਸ ਦਾ ਮੁਕਾਬਲਾ ਬੋਤਸਵਾਨਾ ਦੇ ਟ੍ਰੇਜ਼ਰ ਮੋਰੇਮੀ ਨਾਲ ਹੋਵੇਗਾ। ਮੋਰੇਮੀ ਨੇ ਪ੍ਰੀ-ਕੁਆਰਟਰ ਫਾਈਨਲ ਦੇ ਇੱਕ ਹੋਰ ਮੁਕਾਬਲੇ ਵਿੱਚ ਲੈਸੋਥੋ ਦੇ ਟੋਕਾ ਲਿਟਾਬੇ ਨੂੰ 3-2 ਦੇ ਫਟਵੇਂ ਫੈਸਲੇ ਨਾਲ ਹਰਾਇਆ ਸੀ।

ਅੰਕੁਸ਼ ਨੇ ਐਂਟੀਗੁਆ ਅਤੇ ਬਾਰਬੁਡਾ ਦੇ ਜੈਨ ਜ਼ਾਲਾਨ ਖ਼ਿਲਾਫ਼ ਪ੍ਰੀ-ਕੁਆਰਟਰ ਫਾਈਨਲ ਦਾ ਇੱਕਪਾਸੜ ਮੁਕਾਬਲਾ ਪੰਜਾਂ ਜੱਜਾਂ ਦੇ ਸਰਬਸੰਮਤੀ ਨਾਲ ਲਏ ਗਏ ਫ਼ੈਸਲੇ ਵਿੱਚ 5-0 ਨਾਲ ਜਿੱਤ ਕੇ ਆਖਰੀ-ਅੱਠ ਪੜਾਅ ਵਿੱਚ ਥਾਂ ਬਣਾ ਲਈ।

Advertisement

Advertisement
Advertisement
×