DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਥਲੀਟ ਕਮਿਸ਼ਨ ਵਿੱਚ ਬਿੰਦਰਾ ਦਾ ਕਾਰਜਕਾਲ ਮੁਕੰਮਲ

ਭਾਰਤੀ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੇ ਕੌਮਾਂਤਰੀ ਓਲੰਪਿਕ ਕਮੇਟੀ (ਆਈ ਓ ਸੀ) ਦੇ ਅਥਲੀਟ ਕਮਿਸ਼ਨ ਦੇ ਉਪ ਪ੍ਰਧਾਨ ਵਜੋਂ ਆਪਣਾ ਅੱਠ ਸਾਲਾਂ ਦਾ ਕਾਰਜਕਾਲ ਮੁਕੰਮਲ ਕਰ ਲਿਆ ਹੈ। ਉਸ ਨੇ ਇਸ ਸਫਰ ਨੂੰ ਆਪਣੀ ਖੇਡ ਯਾਤਰਾ ਦਾ ਸਭ ਤੋਂ ਅਰਥਪੂਰਨ ਅਧਿਆਇ...

  • fb
  • twitter
  • whatsapp
  • whatsapp
Advertisement

ਭਾਰਤੀ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੇ ਕੌਮਾਂਤਰੀ ਓਲੰਪਿਕ ਕਮੇਟੀ (ਆਈ ਓ ਸੀ) ਦੇ ਅਥਲੀਟ ਕਮਿਸ਼ਨ ਦੇ ਉਪ ਪ੍ਰਧਾਨ ਵਜੋਂ ਆਪਣਾ ਅੱਠ ਸਾਲਾਂ ਦਾ ਕਾਰਜਕਾਲ ਮੁਕੰਮਲ ਕਰ ਲਿਆ ਹੈ। ਉਸ ਨੇ ਇਸ ਸਫਰ ਨੂੰ ਆਪਣੀ ਖੇਡ ਯਾਤਰਾ ਦਾ ਸਭ ਤੋਂ ਅਰਥਪੂਰਨ ਅਧਿਆਇ ਦੱਸਿਆ। ਇਟਲੀ ਵਿੱਚ ਜਾਰੀ ਸਰਦ ਰੁੱਤ ਓਲੰਪਿਕ ਖੇਡਾਂ ਦੌਰਾਨ ਕਮਿਸ਼ਨ ਅੰਦਰ ਫੇਰਬਦਲ ਕੀਤਾ ਗਿਆ ਹੈ। ਇਸ ਤਹਿਤ 43 ਸਾਲਾ ਬਿੰਦਰਾ ਦੀ ਜਗ੍ਹਾ ਹੁਣ ਕੀਨੀਆ ਦੇ ਰਗਬੀ ਖਿਡਾਰੀ ਹੰਫਰੀ ਕਾਯਾਂਗੇ ਇਹ ਜ਼ਿੰਮੇਵਾਰੀ ਨਿਭਾਏਗਾ। ਬਿੰਦਰਾ ਨੇ ਐਕਸ ’ਤੇ ਕਿਹਾ ਕਿ ਦੁਨੀਆ ਭਰ ਦੇ ਖਿਡਾਰੀਆਂ ਦੇ ਹਿੱਤਾਂ ਲਈ ਕੰਮ ਕਰਨਾ ਤਸੱਲੀਬਖ਼ਸ਼ ਰਿਹਾ। ਜ਼ਿਕਰਯੋਗ ਹੈ ਕਿ ਭਾਰਤੀ ਨਿਸ਼ਾਨੇਬਾਜ਼ ਨੇ ਸਾਲ 2008 ਦੀਆਂ ਪੇਈਚਿੰਗ ਓਲੰਪਿਕ ਖੇਡਾਂ ਵਿੱਚ ਵਿਅਕਤੀਗਤ ਸੋਨ ਤਗ਼ਮਾ ਜਿੱਤ ਕੇ ਇਤਿਹਾਸ ਰਚਿਆ ਸੀ।

Advertisement
Advertisement
×