DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Bimal Patel ਕੌਮਾਂਤਰੀ ਟ੍ਰਿਬਿਊਨਲ ਦੇ ਜੱਜ ਬਣੇ

ਭਾਰਤ ਦੇ ਉੱਘੇ ਕਾਨੂੰਨਦਾਨ ਪ੍ਰੋਫ਼ੈਸਰ ਬਿਮਲ ਪਟੇਲ ਸਮੁੰਦਰਾਂ ਬਾਰੇ ਕਾਨੂੰਨ ਦੇ ਕੌਮਾਂਤਰੀ ਟ੍ਰਿਬਿਊਨਲ ਦੇ ਜੱਜ ਚੁਣੇ ਗਏ ਹਨ। ਰਾਸ਼ਟਰੀ ਰਕਸ਼ਾ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪਟੇਲ ਸੰਯੁਕਤ ਰਾਸ਼ਟਰ ਕੌਮਾਂਤਰੀ ਲਾਅ ਕਮਿਸ਼ਨ ਅਤੇ ਕੌਮੀ ਸੁਰੱਖਿਆ ਸਲਾਹਕਾਰ ਬੋਰਡ ਦੇ ਮੈਂਬਰ ਵੀ ਹਨ। ਸੰਯੁਕਤ ਰਾਸ਼ਟਰ...

  • fb
  • twitter
  • whatsapp
  • whatsapp
featured-img featured-img
ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੰਦੇ ਹੋਏ ਜੱਜ ਬਿਮਲ ਪਟੇਲ ਤੇ ਹੋਰ। -ਫੋਟੋ: ਏਐੱਨਆਈ
Advertisement

ਭਾਰਤ ਦੇ ਉੱਘੇ ਕਾਨੂੰਨਦਾਨ ਪ੍ਰੋਫ਼ੈਸਰ ਬਿਮਲ ਪਟੇਲ ਸਮੁੰਦਰਾਂ ਬਾਰੇ ਕਾਨੂੰਨ ਦੇ ਕੌਮਾਂਤਰੀ ਟ੍ਰਿਬਿਊਨਲ ਦੇ ਜੱਜ ਚੁਣੇ ਗਏ ਹਨ। ਰਾਸ਼ਟਰੀ ਰਕਸ਼ਾ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪਟੇਲ ਸੰਯੁਕਤ ਰਾਸ਼ਟਰ ਕੌਮਾਂਤਰੀ ਲਾਅ ਕਮਿਸ਼ਨ ਅਤੇ ਕੌਮੀ ਸੁਰੱਖਿਆ ਸਲਾਹਕਾਰ ਬੋਰਡ ਦੇ ਮੈਂਬਰ ਵੀ ਹਨ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਮਿਸ਼ਨ ਨੇ ਉਨ੍ਹਾਂ ਦੀ ਇਸ ਪ੍ਰਾਪਤੀ ’ਤੇ ਖ਼ੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਇਹ ਚੋਣ ਸਮੁੰਦਰੀ ਕਾਨੂੰਨਾਂ ਅਤੇ ਬਹੁ-ਪੱਖਵਾਦ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਮਿਸ਼ਨ ਨੇ ਸਹਿਯੋਗ ਲਈ ਸਾਰੇ ਮੈਂਬਰ ਮੁਲਕਾਂ ਦਾ ਧੰਨਵਾਦ ਕੀਤਾ ਹੈ। ਤਿੰਨ ਦਹਾਕਿਆਂ ਤੋਂ ਵੱਧ ਦੇ ਕਰੀਅਰ ਵਿੱਚ ਪਟੇਲ ਨੇ ਗੁਜਰਾਤ ਨੈਸ਼ਨਲ ਲਾਅ ਯੂਨੀਵਰਸਿਟੀ ਦੇ ਡਾਇਰੈਕਟਰ ਅਤੇ 21ਵੇਂ ਲਾਅ ਕਮਿਸ਼ਨ ਦੇ ਮੈਂਬਰ ਵਜੋਂ ਸੇਵਾਵਾਂ ਨਿਭਾਈਆਂ ਹਨ।

Advertisement
Advertisement
×