DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

US Open ਵਿੱਚ ਵੱਡਾ ਉਲਟਫੇਰ, Novak Djokovic ਪਹਿਲੇ ਹੀ ਗੇੜ ’ਚੋਂ ਹੀ ਬਾਹਰ

ਅਰਜਨਟੀਨਾ ਦੇ ਮਾਰੀਆਨੋ ਨਵੋਨੇ ਨੇ 7-6, 5-7, 4-6, 6-2, 6-1 ਨਾਲ ਹਰਾਇਆ; 2006 ਤੋਂ ਬਾਅਦ ਪਹਿਲੀ ਵਾਰ ਪਹਿਲੀ ਮੈਚ ’ਚ ਮਿਲੀ ਹਾਰ; ਵੀਨਸ ਵਿਲੀਅਮਜ਼ ਵੀ ਬਾਹਰ ਹੋਈ

  • fb
  • twitter
  • whatsapp
  • whatsapp
featured-img featured-img
ਮੈਚ ਹਾਰਨ ਤੋਂ ਬਾਅਦ ਅਰਜਨਟੀਨਾ ਦੇ ਮਾਰੀਆਨੋ ਨਵੋਨੇ ਨਾਲ ਹੱਥ ਮਿਲਾਉਂਦਾ ਹੋਇਆ ਸਰਬੀਆ ਦਾ ਨੋਵਾਕ ਜੋਕੋਵਿਚ। -ਫੋਟੋ: ਰਾਇਟਰਜ਼
Advertisement

ਇੱਥੇ ਅੱਜ ਯੂ ਐੱਸ ਓਪਨ ਟੈਨਿਸ ਟੂਰਨਾਮੈਂਟ ਦਾ ਆਗਾਜ਼ ਵੱਡੇ ਉਲਟਫੇਰ ਨਾਲ ਹੋਇਆ। ਚੌਥਾ ਦਰਜਾ ਪ੍ਰਾਪਤ ਅਤੇ 24 ਵਾਰ ਦੇ ਗਰੈਂਡ ਸਲੈਮ ਜੇਤੂ ਨੋਵਾਕ ਜੋਕੋਵਿਚ ਪਹਿਲੇ ਹੀ ਗੇੜ ਵਿੱਚ ਹਾਰ ਕੇ ਟੂਰਨਾਮੈਂਟ ਵਿੱਚੋਂ ਬਾਹਰ ਹੋ ਗਿਆ ਹੈ। ਅਰਜਨਟੀਨਾ ਦੇ ਮਾਰੀਆਨੋ ਨਵੋਨੇ ਨੇ ਸਾਢੇ ਚਾਰ ਘੰਟੇ ਚੱਲੇ ਮੁਕਾਬਲੇ ਵਿੱਚ ਉਸ ਨੂੰ 7-6, 5-7, 4-6, 6-2, 6-1 ਨਾਲ ਮਾਤ ਦਿੱਤੀ। ਇਹ ਪਹਿਲੀ ਵਾਰ ਹੈ ਜਦੋਂ ਜੋਕੋਵਿਚ ਯੂ ਐੱਸ ਓਪਨ ਦੇ ਪਹਿਲੇ ਗੇੜ ਵਿੱਚ ਹਾਰਿਆ ਹੈ। ਇਸ ਤੋਂ ਪਹਿਲਾਂ ਇੱਥੇ ਉਸ ਦਾ ਰਿਕਾਰਡ 19-0 ਸੀ ਅਤੇ 2006 ਦੇ ਆਸਟਰੇਲੀਆ ਓਪਨ ਮਗਰੋਂ ਉਹ ਕਿਸੇ ਵੀ ਵੱਡੇ ਟੂਰਨਾਮੈਂਟ ਦੇ ਪਹਿਲੇ ਮੈਚ ਵਿੱਚ ਨਹੀਂ ਹਾਰਿਆ ਸੀ। ਇਸ ਮੈਚ ਦੌਰਾਨ 39 ਸਾਲਾ ਜੋਕੋਵਿਚ ਨੂੰ ਉਲਟੀਆਂ ਅਤੇ ਲੱਤਾਂ ਵਿੱਚ ਦਰਦ ਦੀ ਸ਼ਿਕਾਇਤ ਵੀ ਰਹੀ। ਦੂਜੇ ਪਾਸੇ, ਮਹਿਲਾ ਵਰਗ ਵਿੱਚ 46 ਸਾਲਾ ਵੀਨਸ ਵਿਲੀਅਮਜ਼ ਵੀ ਅਮਰੀਕਾ ਦੀ ਹੀ ਸੋਫੀਆ ਕੈਨਿਨ ਹੱਥੋਂ 6-2, 7-6 ਨਾਲ ਹਾਰ ਕੇ ਬਾਹਰ ਹੋ ਗਈ ਹੈ। ਇਹ ਉਸ ਦੀ ਲਗਾਤਾਰ 14ਵੀਂ ਹਾਰ ਹੈ, ਜਿਸ ਤੋਂ ਬਾਅਦ ਉਸ ਦੇ ਸੰਨਿਆਸ ਲੈਣ ਦੇ ਕਿਆਸ ਲਾਏ ਜਾ ਰਹੇ ਹਨ। ਹਾਲਾਂਕਿ, ਤੀਜਾ ਦਰਜਾ ਪ੍ਰਾਪਤ ਜੈਸਿਕਾ ਪੈਗੁਲਾ ਅਤੇ 11ਵਾਂ ਦਰਜਾ ਪ੍ਰਾਪਤ ਮਾਰਟਾ ਕੋਸਤਿਊਕ ਨੇ ਆਪਣੇ-ਆਪਣੇ ਮੁਕਾਬਲੇ ਆਸਾਨੀ ਨਾਲ ਜਿੱਤ ਕੇ ਅਗਲੇ ਗੇੜ ਵਿੱਚ ਥਾਂ ਬਣਾ ਲਈ ਹੈ।

ਸਾਬਕਾ ਚੈਂਪੀਅਨ ਡੇਨੀਅਲ ਮੈਦਵੇਦੇਵ ਨੇ ਹਿਊਗੋ ਗੈਸਟਨ ਨੂੰ ਹਰਾ ਕੇ ਸ਼ਾਨਦਾਰ ਸ਼ੁਰੂਆਤ ਕੀਤੀ। ਹੋਰ ਜੇਤੂਆਂ ਵਿੱਚ ਐਲਿਨਾ ਸਵਿਤੋਲੀਨਾ, ਜੈਸਮੀਨ ਪਾਓਲਿਨੀ ਅਤੇ ਟੌਮੀ ਪੌਲ ਸ਼ਾਮਲ ਹਨ। ਮੌਸਮ ਖ਼ਰਾਬ ਹੋਣ ਕਾਰਨ ਸੱਤ ਮੈਚ ਪੂਰੇ ਨਹੀਂ ਹੋ ਸਕੇ, ਜਦਕਿ ਮਾਰਿਨ ਸਿਲਿਚ ਅਤੇ ਕੈਸਪਰ ਰੂਡ ਸੱਟਾਂ ਕਾਰਨ ਟੂਰਨਾਮੈਂਟ ’ਚੋਂ ਹਟ ਗਏ ਹਨ। ਟੂਰਨਾਮੈਂਟ ਦੌਰਾਨ ਆਰਥਰ ਐਸ਼ ਸਟੇਡੀਅਮ ਦੀ ਮੁਰੰਮਤ ਦਾ ਕੰਮ ਵੀ ਜਾਰੀ ਹੈ ਜੋ 2027 ਤੱਕ ਪੂਰਾ ਹੋਣ ਦੀ ਉਮੀਦ ਹੈ।

Advertisement

Advertisement
Advertisement
×