DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਟੌਪਸ’ ਸੂਚੀ ਵਿੱਚ ਵੱਡੀ ਤਬਦੀਲੀ

ਡੋਪ ਟੈਸਟ ’ਚੋਂ ਫੇਲ੍ਹ ਹੋਈ ਪਹਿਲਵਾਨ ਰੀਤਿਕਾ ਹੁੱਡਾ ਸੂਚੀ ’ਚੋਂ ਬਾਹਰ

  • fb
  • twitter
  • whatsapp
  • whatsapp
featured-img featured-img
ਰੀਤਿਕਾ ਹੁੱਡਾ / ਪਰਨੀਤ ਕੌਰ / ਅਭਿਸ਼ੇਕ ਵਰਮਾ।
Advertisement

ਖੇਡ ਮੰਤਰਾਲੇ ਦੀ ‘ਟਾਰਗੇਟ ਓਲੰਪਿਕ ਪੋਡੀਅਮ ਸਕੀਮ’ (ਟੌਪਸ) ਸੂਚੀ ਵਿੱਚ ਵੱਡੀ ਤਬਦੀਲੀ ਕੀਤੀ ਗਈ ਹੈ। ਡੋਪ ਟੈਸਟ ’ਚੋਂ ਫੇਲ੍ਹ ਹੋਈ ਪਹਿਲਵਾਨ ਰੀਤਿਕਾ ਹੁੱਡਾ ਨੂੰ ਸੂਚੀ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ; ਪਰਨੀਤ ਕੌਰ ਤੇ ਅਭਿਸ਼ੇਕ ਵਰਮਾ ਵਰਗੇ ਤੀਰਅੰਦਾਜ਼ਾਂ ਨੂੰ ‘ਕੋਰ ਗਰੁੱਪ’ ਵਿੱਚ ਸ਼ਾਮਲ ਕੀਤਾ ਗਿਆ ਹੈ। ਡੈਕਾਥਲੀਟ ਤੇਜਸਵਿਨ ਸ਼ੰਕਰ ਨੂੰ ‘ਡਿਵੈਲਪਮੈਂਟਲ’ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ।

ਪਿਛਲੇ ਸਾਲ ਸੂਚੀ ਨੂੰ 179 ਤੋਂ ਘਟਾ ਕੇ 94 ਕਰ ਦਿੱਤਾ ਗਿਆ ਸੀ, ਪਰ ਹੁਣ ਇਸ ਨੂੰ ਦੁਬਾਰਾ ਤਿਆਰ ਕੀਤਾ ਗਿਆ ਹੈ। ਹੁਣ ਕੋਰ ਗਰੁੱਪ ਦੇ ਖਿਡਾਰੀਆਂ ਦੀ ਗਿਣਤੀ ਵਧ ਕੇ 118 ਹੋ ਗਈ ਹੈ, ਜਿਸ ਵਿੱਚ 57 ਆਮ ਖਿਡਾਰੀ ਤੇ 61 ਪੈਰਾ ਖਿਡਾਰੀ ਸ਼ਾਮਲ ਹਨ। ਪੈਰਿਸ ਓਲੰਪਿਕ ਵਿੱਚ ਹਿੱਸਾ ਲੈਣ ਵਾਲੀ ਰੀਤਿਕਾ ਪਿਛਲੇ ਸਾਲ ਜੁਲਾਈ ਵਿੱਚ ਚੋਣ ਟਰਾਇਲ ਦੌਰਾਨ ਡੋਪ ਟੈਸਟ ਵਿੱਚ ਫੇਲ੍ਹ ਹੋ ਗਈ ਸੀ, ਜਿਸ ਕਾਰਨ ਉਸ ਨੂੰ ਹੁਣ ਸੂਚੀ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ। ਵਿਸ਼ਵ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜੇਤੂ ਸਿਮਰਨ ਨੂੰ ਕੋਰ ਗਰੁੱਪ ਵਿੱਚ ਬਰਕਰਾਰ ਰੱਖਿਆ ਗਿਆ ਹੈ। 2028 ਲਾਸ ਏਂਜਲਸ ਓਲੰਪਿਕ ਵਿੱਚ ਕੰਪਾਊਂਡ ਤੀਰਅੰਦਾਜ਼ੀ ਨੂੰ ਸ਼ਾਮਲ ਕੀਤੇ ਜਾਣ ਤੋਂ ਬਾਅਦ, ਅੱਠ ਕੰਪਾਊਂਡ ਤੀਰਅੰਦਾਜ਼ਾਂ, ਜਿਵੇਂ ਪਰਨੀਤ, ਅਭਿਸ਼ੇਕ ਤੇ ਜਯੋਤੀ ਸੁਰੇਖਾ ਨੂੰ ਕੋਰ ਗਰੁੱਪ ਵਿੱਚ ਵੱਡੀ ਤਰੱਕੀ ਮਿਲੀ ਹੈ। ਸੂਚੀ ਵਿੱਚ ਨੀਰਜ ਚੋਪੜਾ ਦੇ ਨਾਲ ਹੁਣ ਸਚਿਨ ਯਾਦਵ ਵੀ ਸ਼ਾਮਲ ਹੋ ਗਏ ਹਨ।

Advertisement

ਕੋਰ ਗਰੁੱਪ ਦੇ ਖਿਡਾਰੀਆਂ ਨੂੰ 50 ਹਜ਼ਾਰ ਰੁਪਏ ਤੇ ਡਿਵੈਲਪਮੈਂਟ ਗਰੁੱਪ ਦੇ ਖਿਡਾਰੀਆਂ ਨੂੰ 25 ਹਜ਼ਾਰ ਰੁਪਏ ਪ੍ਰਤੀ ਮਹੀਨਾ ਭੱਤਾ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਵਿਦੇਸ਼ਾਂ ਵਿੱਚ ਸਿਖਲਾਈ ਦੌਰਾਨ ਪ੍ਰਤੀ ਦਿਨ ਵਾਧੂ 25 ਅਮਰੀਕੀ ਡਾਲਰ ਵੀ ਦਿੱਤੇ ਜਾਂਦੇ ਹਨ।

Advertisement

Advertisement
×