DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Team India 'ਚ ਚੁਣਿਆ ਜਾਣਾ ਸੁਪਨਾ ਸੱਚ ਹੋਣ ਵਰਗਾ: Vaibhav Suryavanshi

ਭਾਰਤੀ ਟੀ-20 ਕ੍ਰਿਕਟ ਟੀਮ ਵਿੱਚ ਚੁਣੇ ਗਏ 15 ਸਾਲਾ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਨੇ ਇਸ ਨੂੰ ਆਪਣੇ ਕਰੀਅਰ ਦਾ ਸਭ ਤੋਂ ਵੱਡਾ ਪੜਾਅ ਅਤੇ ਸੁਪਨਾ ਸੱਚ ਹੋਣ ਵਰਗਾ ਦੱਸਿਆ ਹੈ। ਆਈ ਪੀ ਐੱਲ 2026 ਵਿੱਚ ਰਾਜਸਥਾਨ ਰੌਇਲਜ਼ ਲਈ 230 ਤੋਂ ਵੱਧ...

  • fb
  • twitter
  • whatsapp
  • whatsapp
Advertisement

ਭਾਰਤੀ ਟੀ-20 ਕ੍ਰਿਕਟ ਟੀਮ ਵਿੱਚ ਚੁਣੇ ਗਏ 15 ਸਾਲਾ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਨੇ ਇਸ ਨੂੰ ਆਪਣੇ ਕਰੀਅਰ ਦਾ ਸਭ ਤੋਂ ਵੱਡਾ ਪੜਾਅ ਅਤੇ ਸੁਪਨਾ ਸੱਚ ਹੋਣ ਵਰਗਾ ਦੱਸਿਆ ਹੈ। ਆਈ ਪੀ ਐੱਲ 2026 ਵਿੱਚ ਰਾਜਸਥਾਨ ਰੌਇਲਜ਼ ਲਈ 230 ਤੋਂ ਵੱਧ ਦੇ ਸਟ੍ਰਾਈਕ ਰੇਟ ਨਾਲ 776 ਦੌੜਾਂ ਬਣਾਉਣ ਵਾਲੇ ਵੈਭਵ ਨੂੰ ਆਇਰਲੈਂਡ ਅਤੇ ਇੰਗਲੈਂਡ ਦੌਰੇ ਲਈ ਭਾਰਤੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਖੱਬੂ ਬੱਲੇਬਾਜ਼ ਨੇ ਜਾਰੀ ਵੀਡੀਓ ਵਿੱਚ ਕਿਹਾ ਕਿ ਦੇਸ਼ ਦੀ ਜਰਸੀ ਦੇਖ ਕੇ ਉਹ ਆਪਣੀ ਖ਼ੁਸ਼ੀ ਬਿਆਨ ਨਹੀਂ ਕਰ ਸਕਦਾ। ਜੇ ਵੈਭਵ ਇਸ ਦੌਰੇ ’ਤੇ ਮੈਦਾਨ ’ਚ ਉਤਰਦਾ ਹੈ, ਤਾਂ ਉਹ ਸਚਿਨ ਤੇਂਦੁਲਕਰ (16 ਸਾਲ 205 ਦਿਨ) ਨੂੰ ਪਿੱਛੇ ਛੱਡ ਕੇ ਭਾਰਤ ਲਈ ਖੇਡਣ ਵਾਲਾ ਸਭ ਤੋਂ ਘੱਟ ਉਮਰ ਦਾ ਕੌਮਾਂਤਰੀ ਕ੍ਰਿਕਟਰ ਬਣ ਜਾਵੇਗਾ।

Advertisement
Advertisement
×