DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬੱਲੇਬਾਜ਼ ਹਉਮੈ ਤਿਆਗ ਕੇ ਹਾਲਾਤ ਮੁਤਾਬਕ ਖੇਡਣ: ਗਾਵਸਕਰ

ਦੱਖਣੀ ਅਫਰੀਕਾ ਦੇ ਬੱਲੇਬਾਜ਼ਾਂ ਤੋਂ ਸਬਕ ਲੈਣ ਦੀ ਸਲਾਹ

  • fb
  • twitter
  • whatsapp
  • whatsapp
Advertisement

ਸਾਬਕਾ ਕ੍ਰਿਕਟਰ ਸੁਨੀਲ ਗਾਵਸਕਰ ਨੇ ਟੀ-20 ਵਿਸ਼ਵ ਕੱਪ ਵਿੱਚ ਦੱਖਣੀ ਅਫਰੀਕਾ ਹੱਥੋਂ ਮਿਲੀ 76 ਦੌੜਾਂ ਦੀ ਹਾਰ ਮਗਰੋਂ ਭਾਰਤੀ ਬੱਲੇਬਾਜ਼ਾਂ ਦੀ ਸਖ਼ਤ ਆਲੋਚਨਾ ਕੀਤੀ ਹੈ। ਉਨ੍ਹਾਂ ਮੁਤਾਬਕ ਭਾਰਤੀ ਖਿਡਾਰੀਆਂ ਨੂੰ ਆਪਣੀ ਹਉਮੈ ਤਿਆਗ ਕੇ ਹਾਲਾਤ ਮੁਤਾਬਕ ਖੇਡਣਾ ਸਿੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਟੀਮ ਲੋੜ ਤੋਂ ਵੱਧ ਭਰੋਸੇ ਨਾਲ ਮੈਦਾਨ ਵਿੱਚ ਉਤਰੀ ਅਤੇ ਹਰ ਗੇਂਦ ’ਤੇ ਵੱਡਾ ਸ਼ਾਟ ਖੇਡਣ ਦੀ ਕੋਸ਼ਿਸ਼ ਵਿੱਚ ਵਿਕਟਾਂ ਗੁਆ ਬੈਠੀ। ਉਨ੍ਹਾਂ ਸਪੱਸ਼ਟ ਆਖਿਆ ਕਿ ਦੱਖਣੀ ਅਫਰੀਕਾ ਨੇ ਭਾਰਤ ਨੂੰ ਹਰ ਪੱਖੋਂ ਮਾਤ ਦਿੱਤੀ ਹੈ।

ਗਾਵਸਕਰ ਨੇ ਦੱਖਣੀ ਅਫਰੀਕਾ ਦੇ ਬੱਲੇਬਾਜ਼ਾਂ ਡੇਵਾਲਡ ਬ੍ਰੇਵਿਸ ਅਤੇ ਡੇਵਿਡ ਮਿਲਰ ਦੀ ਮਿਸਾਲ ਦਿੰਦਿਆਂ ਕਿਹਾ ਕਿ ਭਾਰਤੀ ਬੱਲੇਬਾਜ਼ਾਂ ਨੂੰ ਉਨ੍ਹਾਂ ਦੀ ਭਾਈਵਾਲੀ ਤੋਂ ਸਬਕ ਲੈਣ ਦੀ ਲੋੜ ਸੀ। ਦੱਖਣੀ ਅਫਰੀਕਾ ਨੇ ਮੁਸ਼ਕਲ ਪਿੱਚ ’ਤੇ 187 ਦੌੜਾਂ ਬਣਾਈਆਂ; ਭਾਰਤੀ ਟੀਮ ਮਹਿਜ਼ 111 ਦੌੜਾਂ ’ਤੇ ਹੀ ਢੇਰ ਹੋ ਗਈ। ਉਨ੍ਹਾਂ ਕਿਹਾ ਕਿ ਅਹਿਮਦਾਬਾਦ ਵਰਗੇ ਮੈਦਾਨ ’ਤੇ ਜਿੱਥੇ ਗੇਂਦ ਰੁਕ ਕੇ ਆ ਰਹੀ ਸੀ, ਉੱਥੇ ਬੱਲੇਬਾਜ਼ਾਂ ਨੇ ਗ਼ੈਰ-ਜ਼ਿੰਮੇਵਾਰਾਨਾ ਤਰੀਕੇ ਨਾਲ ਬੱਲੇ ਘੁਮਾਏ।

Advertisement

ਖਾਸ ਤੌਰ ’ਤੇ ਪੰਜਾਬ ਦੇ ਬੱਲੇਬਾਜ਼ ਅਭਿਸ਼ੇਕ ਸ਼ਰਮਾ ਅਤੇ ਤਿਲਕ ਵਰਮਾ ਦੇ ਪ੍ਰਦਰਸ਼ਨ ’ਤੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਪਹਿਲੇ ਓਵਰ ਵਿੱਚ ਹੀ ਇਸ਼ਾਨ ਕਿਸ਼ਨ ਸਿਫ਼ਰ ’ਤੇ ਆਊਟ ਹੋ ਗਿਆ ਸੀ ਤਾਂ ਤਿਲਕ ਵਰਮਾ ਨੂੰ ਜ਼ਿੰਮੇਵਾਰੀ ਨਾਲ ਖੇਡਣਾ ਚਾਹੀਦਾ ਸੀ। ਅਭਿਸ਼ੇਕ ਸ਼ਰਮਾ ਵੀ ਲਗਾਤਾਰ ਚੌਥੇ ਮੈਚ ਵਿੱਚ ਜਲਦੀ ਆਊਟ ਹੋ ਕੇ ਪਾਰੀ ਨੂੰ ਅੱਧ ਵਿਚਾਲੇ ਛੱਡ ਗਿਆ। ਜ਼ਿੰਬਾਬਵੇ ਖਿਲਾਫ਼ ਹੋਣ ਵਾਲੇ ਅਗਲੇ ਮੈਚ ਬਾਰੇ ਉਨ੍ਹਾਂ ਟੀਮ ਪ੍ਰਬੰਧਕਾਂ ਨੂੰ ਅਕਸ਼ਰ ਪਟੇਲ ਨੂੰ ਟੀਮ ਵਿੱਚ ਵਾਪਸ ਲਿਆਉਣ ਦੀ ਸਲਾਹ ਦਿੱਤੀ ਹੈ।

Advertisement

Advertisement
×