DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੈਨੇਡਾ ਦੀ ਟੀ20 ਟੀਮ ਦੀ ਅਗਵਾਈ ਕਰੇਗਾ ਬਟਾਲੇ ਦਾ ਦਿਲਪ੍ਰੀਤ ਬਾਜਵਾ

ਸੁਖਜਿੰਦਰ ਰੰਧਾਵਾ ਤੇ ਹੋਰ ਆਗੂਆਂ ਨੇ ਦਿੱਤੀ ਵਧਾਈ

  • fb
  • twitter
  • whatsapp
  • whatsapp
Advertisement

ਭਾਰਤ ’ਚ ਮੇਰਾ ਹੁਨਰ ਪਛਾਣਿਆ ਨਹੀਂ ਗਿਆ: ਦਿਲਪ੍ਰੀਤ

Advertisement

ਦਿਲਪ੍ਰੀਤ ਦੀ ਕਹਾਣੀ ਸੰਘਰਸ਼ ਅਤੇ ਜਜ਼ਬੇ ਦੀ ਮਿਸਾਲ ਹੈ। ਘਰੇਲੂ ਕ੍ਰਿਕਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੇ ਬਾਵਜੂਦ ਪੰਜਾਬ ਅਤੇ ਬੀ ਸੀ ਸੀ ਆਈ ਦੇ ਚੋਣਕਾਰਾਂ ਨੇ ਉਸ ਨੂੰ ਲਗਾਤਾਰ ਨਜ਼ਰਅੰਦਾਜ਼ ਕੀਤਾ। ਇਸੇ ਨਿਰਾਸ਼ਾ ਵਿੱਚ ਉਸ ਨੇ 2020 ਵਿੱਚ ਭਾਰਤ ਛੱਡ ਕੇ ਕੈਨੇਡਾ ਜਾਣ ਦਾ ਫੈਸਲਾ ਕੀਤਾ। ਅੱਜ ਉਹੀ ਦਿਲਪ੍ਰੀਤ ਵਿਸ਼ਵ ਪੱਧਰ ’ਤੇ ਕੈਨੇਡਾ ਦੀ ਅਗਵਾਈ ਕਰੇਗਾ। ਇਸ ਵੇਲੇ ਉਹ ਸ੍ਰੀਲੰਕਾ ਦੌਰੇ ’ਤੇ ਟੀਮ ਦੀ ਕਮਾਨ ਸੰਭਾਲ ਰਿਹਾ ਹੈ। ਦਿਲਪ੍ਰੀਤ ਨੇ ਕਿਹਾ ਕਿ ਉਹ ਭਾਰਤ ਖਿਲਾਫ਼ ਖੇਡਣ ਲਈ ਉਤਸ਼ਾਹਿਤ ਹੈ। ਉਸ ਨੇ ਕਿਹਾ, ‘‘ਮੈਂ ਸਾਬਤ ਕਰਨਾ ਚਾਹੁੰਦਾ ਹਾਂ ਕਿ ਮੇਰੇ ਅੰਦਰ ਹੁਨਰ ਸੀ ਜਿਸ ਨੂੰ ਇੱਥੇ ਪਛਾਣਿਆ ਨਹੀਂ ਗਿਆ। ਮੈਥੋਂ ਘੱਟ ਹੁਨਰ ਵਾਲਿਆਂ ਨੂੰ ਮੌਕੇ ਦਿੱਤੇ ਗਏ, ਪਰ ਮੈਂ ਹਾਰ ਨਹੀਂ ਮੰਨੀ।’’ ਦਿਲਪ੍ਰੀਤ ਨੇ ਆਪਣੇ ਕੋਚ ਰਾਕੇਸ਼ ਮਾਰਸ਼ਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੇ ਕੋਚ ਨੂੰ ਵਿਸ਼ਵ ਕੱਪ ਦੇ ਸਾਰੇ ਮੈਚ ਦਿਖਾਉਣ ਲਈ ਹਵਾਈ ਟਿਕਟਾਂ ਅਤੇ ਹੋਟਲ ਦਾ ਪ੍ਰਬੰਧ ਕਰ ਕੇ ਵਿਸ਼ੇਸ਼ ਤੌਰ ’ਤੇ ਸੱਦੇਗਾ। ਉਸ ਨੇ ਦੱਸਿਆ ਕਿ ਕੋਚ ਮਾਰਸ਼ਲ ਨੇ ਹੀ ਗੁਰਦਾਸਪੁਰ ਸਰਕਾਰੀ ਕਾਲਜ ਦੇ ਮੈਦਾਨ ਵਿੱਚ ਉਸ ਨੂੰ ਤਰਾਸ਼ਿਆ ਅਤੇ ਔਖੇ ਸਮੇਂ ਹੌਸਲਾ ਦਿੱਤਾ ਸੀ। ਦਿਲਪ੍ਰੀਤ ਦੇ ਪਿਤਾ ਹਰਪ੍ਰੀਤ ਸਿੰਘ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਕ੍ਰਿਕਟ ਖੇਡ ਚੁੱਕੇ ਹਨ। ਕੈਨੇਡਾ ਜਾਣ ਮਗਰੋਂ ਦਿਲਪ੍ਰੀਤ ਕੈਰੇਬੀਅਨ ਟਾਈਗਰਜ਼, ਮਾਂਟਰੀਅਲ ਟਾਈਗਰਜ਼ ਅਤੇ ਸਰੀ ਸ਼ਾਈਨਜ਼ ਵਰਗੇ ਕਲੱਬਾਂ ਲਈ ਖੇਡ ਚੁੱਕਾ ਹੈ।

Advertisement

Advertisement
×