ਬੰਗਲਾਦੇਸ਼ ਆਈ ਸੀ ਸੀ ਦੀ ਵਿਵਾਦ ਹੱਲ ਕਮੇਟੀ ਕੋਲ ਪੁੱਜਾ
ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਟੀ-20 ਵਿਸ਼ਵ ਕੱਪ ਦੇ ਮੈਚ ਭਾਰਤ ਤੋਂ ਬਾਹਰ ਕਰਵਾਉਣ ਲਈ ਆਈ ਸੀ ਸੀ ਦੀ ਵਿਵਾਦ ਹੱਲ ਕਮੇਟੀ ਕੋਲ ਪਹੁੰਚ ਕੀਤੀ ਹੈ; ਹਾਲਾਂਕਿ ਨਿਯਮਾਂ ਮੁਤਾਬਕ ਡੀ ਆਰ ਸੀ ਕੋਲ ਬੋਰਡ ਦੇ ਨੀਤੀਗਤ ਫੈਸਲਿਆਂ ਵਿਰੁੱਧ ਸੁਣਵਾਈ ਦਾ ਅਧਿਕਾਰ...
Advertisement
ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਟੀ-20 ਵਿਸ਼ਵ ਕੱਪ ਦੇ ਮੈਚ ਭਾਰਤ ਤੋਂ ਬਾਹਰ ਕਰਵਾਉਣ ਲਈ ਆਈ ਸੀ ਸੀ ਦੀ ਵਿਵਾਦ ਹੱਲ ਕਮੇਟੀ ਕੋਲ ਪਹੁੰਚ ਕੀਤੀ ਹੈ; ਹਾਲਾਂਕਿ ਨਿਯਮਾਂ ਮੁਤਾਬਕ ਡੀ ਆਰ ਸੀ ਕੋਲ ਬੋਰਡ ਦੇ ਨੀਤੀਗਤ ਫੈਸਲਿਆਂ ਵਿਰੁੱਧ ਸੁਣਵਾਈ ਦਾ ਅਧਿਕਾਰ ਨਹੀਂ ਹੈ, ਇਸ ਲਈ ਅਪੀਲ ਖਾਰਜ ਹੋਣ ਦਾ ਖ਼ਦਸਾ ਹੈ। ਬੰਗਲਾਦੇਸ਼ ਦੀ ਸਰਕਾਰ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਟੀਮ ਭੇਜਣ ਤੋਂ ਇਨਕਾਰ ਕੀਤਾ ਹੈ। ਦੂਜੇ ਪਾਸੇ, ਆਈ ਸੀ ਸੀ ਨੇ ਸਕਾਟਲੈਂਡ ਨੂੰ ਬਦਲਵੀਂ ਟੀਮ ਵਜੋਂ ਤਿਆਰ ਰੱਖਿਆ ਹੈ। ਆਈ ਸੀ ਸੀ ਦੇ ਚੇਅਰਮੈਨ ਜੈ ਸ਼ਾਹ ਦੁਬਈ ਵਿੱਚ ਹਨ ਅਤੇ ਸ਼ਨਿਚਰਵਾਰ ਤੱਕ ਇਸ ਬਾਰੇ ਰਸਮੀ ਫੈਸਲਾ ਆ ਸਕਦਾ ਹੈ। ਜੇ ਡੀ ਆਰ ਸੀ ਅਪੀਲ ਰੱਦ ਕਰਦੀ ਹੈ ਤਾਂ ਬੰਗਲਾਦੇਸ਼ ਕੋਲ ਸਿਰਫ਼ ਖੇਡ ਅਦਾਲਤ ਜਾਣ ਦਾ ਰਾਹ ਬਚੇਗਾ।
Advertisement
Advertisement
×

