DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬੈਡਮਿੰਟਨ: ਥੌਮਸ ਤੇ ਉਬੇਰ ਕੱਪ ’ਚ ਭਾਰਤ ਲਈ ਮੁਸ਼ਕਲ ਡਰਾਅ

ਦੋਹਾਂ ਟੀਮਾਂ ਨੂੰ ਗਰੁੱਪ ‘ਏ’ ਵਿੱਚ ਮੌਜੂਦਾ ਚੈਂਪੀਅਨ ਚੀਨ ਨਾਲ ਜਗ੍ਹਾ ਮਿਲੀ

  • fb
  • twitter
  • whatsapp
  • whatsapp
Advertisement

ਵਿਸ਼ਵ ਬੈਡਮਿੰਟਨ ਫੈਡਰੇਸ਼ਨ (ਬੀ ਡਬਲਿਊ ਐੱਫ) ਨੇ ਅੱਜ ਥੌਮਸ ਅਤੇ ਉਬੇਰ ਕੱਪ ਦੇ ਡਰਾਅ ਦਾ ਐਲਾਨ ਕਰ ਦਿੱਤਾ ਹੈ, ਜਿਸ ਤਹਿਤ ਭਾਰਤੀ ਪੁਰਸ਼ ਅਤੇ ਮਹਿਲਾ ਟੀਮਾਂ ਨੂੰ ਸਖ਼ਤ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਦੋਵਾਂ ਭਾਰਤੀ ਟੀਮਾਂ ਨੂੰ ਗਰੁੱਪ ‘ਏ’ ਵਿੱਚ ਮੌਜੂਦਾ ਚੈਂਪੀਅਨ ਚੀਨ ਨਾਲ ਰੱਖਿਆ ਗਿਆ ਹੈ। 34ਵਾਂ ਥੌਮਸ ਕੱਪ ਅਤੇ 31ਵਾਂ ਉਬੇਰ ਕੱਪ 24 ਅਪਰੈਲ ਤੋਂ 3 ਮਈ ਤੱਕ ਡੈਨਮਾਰਕ ਦੇ ਹੋਰਸੈਂਸ ਵਿੱਚ ਖੇਡਿਆ ਜਾਵੇਗਾ। ਥੌਮਸ ਕੱਪ (ਪੁਰਸ਼) ਵਿੱਚ ਭਾਰਤ ਨੂੰ ਚੀਨ, ਕੈਨੇਡਾ ਅਤੇ ਆਸਟਰੇਲੀਆ ਨਾਲ ਗਰੁੱਪ ‘ਏ’ ਵਿੱਚ ਥਾਂ ਮਿਲੀ ਹੈ। ਗ਼ੌਰਤਲਬ ਹੈ ਕਿ ਭਾਰਤੀ ਪੁਰਸ਼ ਟੀਮ ਨੇ 2022 ਵਿੱਚ ਬੈਂਕਾਕ ਵਿੱਚ ਪਹਿਲੀ ਵਾਰ ਥੌਮਸ ਕੱਪ ਜਿੱਤ ਕੇ ਇਤਿਹਾਸ ਰਚਿਆ ਸੀ ਪਰ 2024 ਦੇ ਪਿਛਲੇ ਸੀਜ਼ਨ ਵਿੱਚ ਉਸ ਨੂੰ ਕੁਆਰਟਰ ਫਾਈਨਲ ’ਚ ਚੀਨ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਰਤ ਨੂੰ ਲਕਸ਼ੈ ਸੇਨ ਤੋਂ ਕਾਫੀ ਉਮੀਦਾਂ ਹਨ। ਉਸ ਨੇ ਆਲ ਇੰਗਲੈਂਡ ਚੈਂਪੀਅਨਸ਼ਿਪ ਵਿੱਚ ਚੀਨ ਦੇ ਲੀ ਸ਼ੀ ਫੇਂਗ ਨੂੰ ਹਰਾਇਆ ਸੀ।

ਦੂਜੇ ਪਾਸੇ, ਉਬੇਰ ਕੱਪ (ਮਹਿਲਾ) ਵਿੱਚ ਵੀ ਭਾਰਤੀ ਟੀਮ ਨੂੰ ਗਰੁੱਪ ‘ਏ’ ਵਿੱਚ 16 ਵਾਰ ਦੇ ਚੈਂਪੀਅਨ ਚੀਨ, ਮੇਜ਼ਬਾਨ ਡੈਨਮਾਰਕ ਅਤੇ ਯੂਕਰੇਨ ਨਾਲ ਮੁਕਾਬਲਾ ਕਰਨਾ ਪਵੇਗਾ। ਪਿਛਲੇ ਟੂਰਨਾਮੈਂਟ ਵਿੱਚ ਭਾਰਤੀ ਮਹਿਲਾ ਟੀਮ ਕੁਆਰਟਰ ਫਾਈਨਲ ਵਿੱਚ ਜਪਾਨ ਹੱਥੋਂ ਹਾਰ ਗਈ ਸੀ। ਟੂਰਨਾਮੈਂਟ ਦੇ ਨਿਯਮਾਂ ਅਨੁਸਾਰ ਕੁੱਲ 16 ਟੀਮਾਂ ਨੂੰ ਚਾਰ ਗਰੁੱਪਾਂ ਵਿੱਚ ਵੰਡਿਆ ਗਿਆ ਹੈ, ਜੋ ਰਾਊਂਡ ਰੌਬਿਨ ਲੀਗ ਖੇਡਣਗੀਆਂ।

Advertisement

Advertisement
Advertisement
×