DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬੈਡਮਿੰਟਨ: ਤਨਵੀ ਓਰਲੀਨਜ਼ ਮਾਸਟਰਜ਼ ਦੇ ਸੈਮੀ ਫਾਈਨਲ ’ਚ

ਭਾਰਤ ਦੀ ਤਨਵੀ ਸ਼ਰਮਾ ਨੇ ਅੱਜ ਇੱਥੇ 2,50,000 ਅਮਰੀਕੀ ਡਾਲਰ ਇਨਾਮੀ ਓਰਲੀਨਜ਼ ਮਾਸਟਰਜ਼ ਸੁਪਰ 300 ਬੈਡਮਿੰਟਨ ਟੂਰਨਾਮੈਂਟ ਵਿੱਚ ਜਪਾਨ ਦੀ ਛੇਵੀਂ ਸੀਡ ਨਾਤਸੁਕੀ ਨਿਦੈਰਾ ਨੂੰ ਹਰਾ ਕੇ ਸੈਮੀ ਫਾਈਨਲ ’ਚ ਥਾਂ ਬਣਾ ਲਈ ਹੈ। 17 ਸਾਲਾ ਤਨਵੀ ਜੋ ਕਿ ਬੀ...

  • fb
  • twitter
  • whatsapp
  • whatsapp
Advertisement

ਭਾਰਤ ਦੀ ਤਨਵੀ ਸ਼ਰਮਾ ਨੇ ਅੱਜ ਇੱਥੇ 2,50,000 ਅਮਰੀਕੀ ਡਾਲਰ ਇਨਾਮੀ ਓਰਲੀਨਜ਼ ਮਾਸਟਰਜ਼ ਸੁਪਰ 300 ਬੈਡਮਿੰਟਨ ਟੂਰਨਾਮੈਂਟ ਵਿੱਚ ਜਪਾਨ ਦੀ ਛੇਵੀਂ ਸੀਡ ਨਾਤਸੁਕੀ ਨਿਦੈਰਾ ਨੂੰ ਹਰਾ ਕੇ ਸੈਮੀ ਫਾਈਨਲ ’ਚ ਥਾਂ ਬਣਾ ਲਈ ਹੈ। 17 ਸਾਲਾ ਤਨਵੀ ਜੋ ਕਿ ਬੀ ਡਬਲਿਊ ਐੱਫ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਦੀ ਚਾਂਦੀ ਦਾ ਤਗ਼ਮਾ ਜੇਤੂ ਹੈ, ਨੇ ਮਹਿਲਾ ਸਿੰਗਲਜ਼ ਦੇ ਕੁਆਰਟਰ ਫਾਈਨਲ ਵਿੱਚ 21-14, 21-14 ਨਾਲ 43 ਮਿੰਟਾਂ ਵਿੱਚ ਜਿੱਤ ਦਰਜ ਕੀਤੀ। ਤਨਵੀ ਜੋ ਕਿ 2025 ਯੂ ਐੱਸ ਓਪਨ ਸੁਪਰ 300 ਦੇ ਫਾਈਨਲ ਵਿੱਚ ਪਹੁੰਚਣ ਵਾਲੀ ਸਭ ਤੋਂ ਘੱਟ ਉਮਰ ਦੀ ਭਾਰਤੀ ਖਿਡਾਰਨ ਹੈ, ਦਾ ਅਗਲਾ ਮੁਕਾਬਲਾ ਜਪਾਨ ਦੀ ਸਾਬਕਾ ਵਿਸ਼ਵ ਚੈਂਪੀਅਨ ਨੋਜ਼ੋਮੀ ਓਕੂਹਾਰਾ ਜਾਂ ਵੀਅਤਨਾਮ ਦੀ ਨਗੁਏਨ ਥੁਈ ਲਿਨ ਨਾਲ ਹੋਵੇਗਾ। ਇਸੇ ਦੌਰਾਨ ਪੁਰਸ਼ ਡਬਲਜ਼ ਵਿੱਚ ਇੰਡੋਨੇਸ਼ੀਆ ਦੇ ਲਿਓ ਕਾਰਨਾਂਡੋ ਅਤੇ ਬਾਗਾਸ ਮੌਲਾਨਾ ਨੇ ਭਾਰਤ ਦੇ ਹਰੀਹਰਨ ਅਮਸਾਕਰੁਨਨ ਅਤੇ ਐੱਮ ਆਰ ਅਰਜੁਨ ਦੀ ਜੋੜੀ ਨੂੰ 21-12, 22-20 ਨਾਲ ਹਰਾ ਕੇ ਉਨ੍ਹਾਂ ਦਾ ਸਫ਼ਰ ਖਤਮ ਕਰ ਦਿੱਤਾ।

Advertisement
Advertisement
×