DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਬੈਡਮਿੰਟਨ: ਵਾਂਗ ਯੀ ਤੋਂ ਹਾਰ ਕੇ ਸਿੰਧੂ ਬਾਹਰ

ਆਯੂਸ਼ ਸ਼ੈੱਟੀ ਵੀ ਪੁਰਸ਼ਾਂ ਦੇ ਮੁਕਾਬਲੇ ਵਿੱਚ ਹਾਰਿਆ; ਆਲਮੀ ਚੈਂਪੀਅਨਸ਼ਿਪ ’ਚ ਭਾਰਤ ਦੀ ਸਿੰਗਲਜ਼ ਮੁਹਿੰਮ ਸਮਾਪਤ

  • fb
  • twitter
  • whatsapp
  • whatsapp
featured-img featured-img
ਭਾਰਤੀ ਸ਼ਟਲਰ ਪੀ ਵੀ ਸਿੰਧੂ ਚੀਨੀ ਖਿਡਾਰਨ ਵਾਂਗ ਜ਼ੀ ਯੀ ਦੀ ਚੁਣੌਤੀ ਦਾ ਸਾਹਮਣਾ ਕਰਦੀ ਹੋਈ। -ਫੋਟੋ: ਮਾਨਸ ਰੰਜਨ ਭੂਈ
Advertisement
ਭਾਰਤ ਦੀ ਚੋਟੀ ਦੀ ਸ਼ਟਲਰ ਪੀ ਵੀ ਸਿੰਧੂ ਅੱਜ ਇੱਥੇ ਮਹਿਲਾ ਸਿੰਗਲਜ਼ ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ ਚੀਨ ਦੀ ਵਾਂਗ ਜ਼ੀ ਯੀ ਤੋਂ ਹਾਰ ਕੇ ਬੀ ਡਬਲਿਊ ਐੱਫ ਆਲਮੀ ਚੈਂਪੀਅਨਸ਼ਿਪ 2026 ਤੋਂ ਬਾਹਰ ਹੋ ਗਈ। ਇਸ ਦੇ ਨਾਲ ਹੀ ਟੂਰਨਾਮੈਂਟ ਵਿੱਚ ਮੇਜ਼ਬਾਨ ਦੇਸ਼ ਦੀ ਸਿੰਗਲਜ਼ ਮੁਹਿੰਮ ਵੀ ਸਮਾਪਤ ਹੋ ਗਈ।

ਈ ਐੱਸ ਪੀ ਐੱਨ ਅਨੁਸਾਰ, ਇੰਦਰਾ ਗਾਂਧੀ ਇਨਡੋਰ ਸਟੇਡੀਅਮ ਵਿੱਚ ਖੇਡੇ ਗਏ 88 ਮਿੰਟ ਦੇ ਫਸਵੇਂ ਮੁਕਾਬਲੇ ਵਿੱਚ, ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਨੂੰ ਘਰੇਲੂ ਦਰਸ਼ਕਾਂ ਦੇ ਭਾਰੀ ਸਮਰਥਨ ਦੇ ਬਾਵਜੂਦ, ਦੁਨੀਆਂ ਦੀ ਨੰਬਰ 2 ਖਿਡਾਰਨ ਤੋਂ 11-21, 21-15, 17-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਨੇ ਸਿੰਧੂ ਦੀ ਇਤਿਹਾਸਕ ਛੇਵਾਂ ਆਲਮੀ ਚੈਂਪੀਅਨਸ਼ਿਪ ਤਗ਼ਮਾ ਜਿੱਤਣ ਦੀ ਉਮੀਦ ਨੂੰ ਤੋੜ ਦਿੱਤਾ ਅਤੇ ਇਸ ਟੂਰਨਾਮੈਂਟ ਵਿੱਚ ਚੀਨੀ ਖਿਡਾਰੀਆਂ ਖ਼ਿਲਾਫ਼ ਉਸ ਦੇ ਅਜੇਤੂ ਰਿਕਾਰਡ ਨੂੰ ਵੀ ਖ਼ਤਮ ਕਰ ਦਿੱਤਾ।

Advertisement

ਇਸ ਤੋਂ ਪਹਿਲਾਂ, ਪੁਰਸ਼ ਸਿੰਗਲਜ਼ ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ ਆਯੂਸ਼ ਸ਼ੈੱਟੀ ਨੂੰ ਇੰਡੋਨੇਸ਼ੀਆ ਦੇ ਅਲਵੀ ਫ਼ਰਹਾਨ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਅੱਜ ਆਲਮੀ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਪੁਰਸ਼ ਸਿੰਗਲਜ਼ ਦੀ ਚੁਣੌਤੀ ਸਮਾਪਤ ਹੋ ਗਈ। 21 ਸਾਲਾ ਸ਼ੈੱਟੀ, ਸੰਸਾਰ ਦੇ 12ਵੇਂ ਨੰਬਰ ਦੇ ਖਿਡਾਰੀ ਫ਼ਰਹਾਨ ਤੋਂ 19-21, 11-21 ਨਾਲ ਹਾਰ ਗਿਆ। ਇਸ ਨਾਲ ਪੁਰਸ਼ ਸਿੰਗਲਜ਼ ਵਿੱਚ ਭਾਰਤੀ ਚੁਣੌਤੀ ’ਤੇ ਵਿਰਾਮ ਲੱਗ ਗਿਆ।

Advertisement

ਉੱਧਰ, ਤ੍ਰੀਸਾ ਜੌਲੀ ਅਤੇ ਗਾਇਤਰੀ ਗੋਪੀਚੰਦ ਦੀ ਭਾਰਤੀ ਮਹਿਲਾ ਡਬਲਜ਼ ਜੋੜੀ ਨੇ ਜਪਾਨ ਦੀ ਸੱਤਵਾਂ ਦਰਜਾ ਪ੍ਰਾਪਤ ਰਿਨ ਇਵਾਨਾਗਾ ਅਤੇ ਕੀ ਨਾਕਾਨਿਸ਼ੀ ਨੂੰ ਸਿੱਧੇ ਗੇਮਾਂ ਵਿੱਚ ਹਰਾ ਕੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾਈ ਅਤੇ ਤਗ਼ਮੇ ਦੇ ਹੋਰ ਨੇੜੇ ਪਹੁੰਚ ਗਈਆਂ। ਗੈਰ-ਦਰਜਾ ਪ੍ਰਾਪਤ ਭਾਰਤੀ ਜੋੜੀ ਜੋ ਤ੍ਰੀਸਾ ਦੇ ਸੱਟ ਤੋਂ ਉੱਭਰਨ ਤੋਂ ਬਾਅਦ ਵਾਪਸੀ ਕਰ ਰਹੀ ਹੈ, ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੁਨੀਆਂ ਦੀ ਨੰਬਰ 7 ਜਪਾਨੀ ਜੋੜੀ ਨੂੰ 21-16, 21-12 ਨਾਲ ਮਾਤ ਦਿੱਤੀ। ਤ੍ਰੀਸਾ ਅਤੇ ਗਾਇਤਰੀ ਜਿਨ੍ਹਾਂ ਨੂੰ 2025 ਲਈ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ, ਨੇ 2022 ਅਤੇ 2023 ਵਿੱਚ ਲਗਾਤਾਰ ਆਲ ਇੰਗਲੈਂਡ ਓਪਨ ਦੇ ਸੈਮੀ ਫਾਈਨਲ ਵਿੱਚ ਜਗ੍ਹਾ ਬਣਾਈ ਸੀ। ਉਨ੍ਹਾਂ ਨੇ 2022 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਕਾਂਸੀ ਦਾ ਤਗ਼ਮਾ ਵੀ ਜਿੱਤਿਆ ਸੀ ਅਤੇ ਬੀਤੇ ਸਾਲ ਦੀ ਸ਼ੁਰੂਆਤ ਵਿੱਚ ਸਿਖਰਲੇ-10 ਵਿੱਚ ਥਾਂ ਬਣਾਈ ਸੀ। ਹਾਲਾਂਕਿ, ਇਸ ਸਾਲ ਦੀ ਸ਼ੁਰੂਆਤ ਵਿੱਚ ਏਸ਼ੀਆ ਬੈਡਮਿੰਟਨ ਚੈਂਪੀਅਨਸ਼ਿਪ ਅਤੇ ਉਬਰ ਕੱਪ ਤੋਂ ਪਹਿਲਾਂ ਅਭਿਆਸ ਦੌਰਾਨ ਤ੍ਰੀਸਾ ਦੇ ਗਿੱਟੇ ’ਤੇ ਸੱਟ ਲੱਗ ਗਈ ਸੀ।

Advertisement
×