ਬੈਡਮਿੰਟਨ: ਖ਼ਿਤਾਬ ਲਈ ਸਿੰਧੂ ਤੇ ਮਾਲਵਿਕਾ ਦਾ ਭੇੜ ਅੱਜ

ਬੈਡਮਿੰਟਨ: ਖ਼ਿਤਾਬ ਲਈ ਸਿੰਧੂ ਤੇ ਮਾਲਵਿਕਾ ਦਾ ਭੇੜ ਅੱਜ

ਲਖ਼ਨਊ: ਦੋ ਵਾਰ ਦੀ ਉਲੰਪਿਕ ਤਗ਼ਮਾ ਜੇਤੂ ਪੀਵੀ ਸਿੰਧੂ ਅੱਜ ਇੱਥੇ ਪੰਜਵਾਂ ਦਰਜਾ ਹਾਸਲ ਰੂਸੀ ਮੁਕਾਬਲੇਬਾਜ਼ ਇਵਜੇਨੀਆ ਕੋਸੇਤਸਕਾਇਆ ਦੇ ਸੈਮੀਫਾਈਨਲ ਵਿਚ ਰਿਟਾਇਰਡ ਹਰਟ ਹੋਣ ਨਾਲ ਸਈਅਦ ਮੋਦੀ ਇੰਟਰਨੈਸ਼ਨਲ ਬੈਡਮਿੰਟਨ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਫਾਈਨਲ ਵਿਚ ਪਹੁੰਚ ਗਈ। ਸਿਖ਼ਰਲਾ ਦਰਜਾ ਪ੍ਰਾਪਤ ਸਿੰਧੂ ਨੇ ਆਸਾਨੀ ਨਾਲ ਪਹਿਲੀ ਗੇਮ 21-11 ਨਾਲ ਜਿੱਤ ਲਈ ਸੀ। ਇਸ ਤੋਂ ਬਾਅਦ ਕੋਸੇਤਸਕਿਆ ਨੇ ਦੂਜੇ ਮਹਿਲਾ ਸਿੰਗਲਜ਼ ਸੈਮੀਫਾਈਨਲ ਮੈਚ ਤੋਂ ਰਿਟਾਇਰਡ ਹਰਟ ਹੋ ਕੇ ਹਟਣ ਦਾ ਫ਼ੈਸਲਾ ਲਿਆ। ਸਾਬਕਾ ਵਿਸ਼ਵ ਚੈਂਪੀਅਨ ਸਿੰਧੂ ਐਤਵਾਰ ਨੂੰ ਫਾਈਨਲ ਵਿਚ ਹਮਵਤਨ ਮਾਲਵਿਕਾ ਬੰਸੋਦ ਨਾਲ ਭਿੜੇਗੀ। ਮਾਲਵਿਕਾ ਨੇ ਸੈਮੀਫਾਈਨਲ ਵਿਚ ਇਕ ਹੋਰ ਭਾਰਤੀ ਅਨੁਪਮਾ ਉਪਾਧਿਆਏ ਨੂੰ 19-21, 21-19, 21-7 ਨਾਲ ਹਰਾਇਆ। -ਪੀਟੀਆਈ 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਬੇਅਦਬੀ ਕਾਂਡ ਬਾਰੇ ਐੱਸਆਈਟੀ ਦੀ ਰਿਪੋਰਟ ਜਨਤਕ

ਬੇਅਦਬੀ ਕਾਂਡ ਬਾਰੇ ਐੱਸਆਈਟੀ ਦੀ ਰਿਪੋਰਟ ਜਨਤਕ

ਰਿਪੋਰਟ ’ਚ ਡੇਰਾ ਸੱਚਾ ਸੌਦਾ ਮੁਖੀ ਸਣੇ ਕਈ ਡੇਰਾ ਪ੍ਰੇਮੀ ਸਾਜ਼ਿਸ਼ਕਾਰ ਕ...

ਬਰਮਿੰਘਮ ਟੈਸਟ: ਇੰਗਲੈਂਡ ਦੀ ਪਾਰੀ ਲੜਖੜਾਈ

ਬਰਮਿੰਘਮ ਟੈਸਟ: ਇੰਗਲੈਂਡ ਦੀ ਪਾਰੀ ਲੜਖੜਾਈ

84 ਦੌੜਾਂ ਵਿੱਚ ਪੰਜ ਖਿਡਾਰੀ ਪੈਵੀਅਨ ਪਰਤੇ

ਸ਼ਹਿਰ

View All