DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Badminton: ਸਿੰਧੂ ਅਤੇ ਲਕਸ਼ੈ ਸੇਨ Hylo Open champions ਬਣੇ

ਜੋਨਾਥਨ ਕ੍ਰਿਸਟੀ ਨੂੰ ਹਰਾ ਕੇ ਦੋ ਵਾਰ ਹਾਈਲੋ ਓਪਨ ਜਿੱਤਣ ਵਾਲਾ ਪਹਿਲਾ ਭਾਰਤੀ ਬਣਿਆ ਲਕਸ਼ੈ ਸੇਨ; ਸਿੰਧੂ ਨੇ ਡੈਨਮਾਰਕ ਦੀ ਖਿਡਾਰਨ ਨੂੰ ਹਰਾ ਕੇ ਇਤਿਹਾਸ ਰਚਿਆ

  • fb
  • twitter
  • whatsapp
  • whatsapp
featured-img featured-img
ਖ਼ਿਤਾਬ ਜਿੱਤਣ ਮਗਰੋਂ ਖ਼ੁਸ਼ੀ ਮਨਾਉਂਦੀ ਹੋਈ ਪੀ ਵੀ ਸਿੰਧੂ। -ਫੋਟੋ: ਏਐੱਨਆਈ
Advertisement
ਭਾਰਤ ਦੇ ਸਟਾਰ ਬੈਡਮਿੰਟਨ ਖਿਡਾਰੀਆਂ ਪੀ ਵੀ ਸਿੰਧੂ ਅਤੇ ਲਕਸ਼ੈ ਸੇਨ ਨੇ ਅੱਜ ਇੱਥੇ ਹਾਈਲੋ ਓਪਨ 2026 ਦੇ ਕ੍ਰਮਵਾਰ ਮਹਿਲਾ ਅਤੇ ਪੁਰਸ਼ ਸਿੰਗਲਜ਼ ਖ਼ਿਤਾਬ ਜਿੱਤ ਲਏ ਹਨ। ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਸਿੰਧੂ ਫਾਈਨਲ ਵਿੱਚ ਡੈਨਮਾਰਕ ਦੀ ਲਾਈਨ ਕੇਅਰਸਫੇਲਡ ਨੂੰ 21-12, 21-14 ਨਾਲ ਹਰਾ ਕੇ ਇਹ ਖ਼ਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ। ਦੂਜੇ ਪਾਸੇ, 25 ਸਾਲਾ ਲਕਸ਼ੈ ਸੇਨ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇੰਡੋਨੇਸ਼ੀਆ ਦੇ ਮੌਜੂਦਾ ਚੈਂਪੀਅਨ ਜੋਨਾਥਨ ਕ੍ਰਿਸਟੀ ਨੂੰ 21-17, 21-10 ਨਾਲ ਹਰਾ ਕਰ ਕੇ ਦੂਜੀ ਵਾਰ ਪੁਰਸ਼ ਸਿੰਗਲਜ਼ ਦਾ ਖ਼ਿਤਾਬ ਆਪਣੇ ਨਾਂ ਕੀਤਾ। ਇਹ ਲਕਸ਼ੈ ਦਾ ਇਸ ਸਾਲ ਦਾ ਪਹਿਲਾ ਬੀ ਡਬਲਿਊ ਐੱਫ ਖ਼ਿਤਾਬ ਹੈ ਅਤੇ ਉਹ ਕਿਸੇ ਵੀ ਵਰਗ ਵਿੱਚ ਦੋ ਵਾਰ ਹਾਈਲੋ ਓਪਨ ਜਿੱਤਣ ਵਾਲਾ ਪਹਿਲਾ ਭਾਰਤੀ ਖਿਡਾਰੀ ਬਣ ਗਿਆ ਹੈ।

ਲਗਾਤਾਰ ਦੂਜੇ ਹਫ਼ਤੇ ਫਾਈਨਲ ਵਿੱਚ ਪੁੱਜੀ ਸਿੰਧੂ ਦਾ ਜੁਲਾਈ ਵਿੱਚ ਜਪਾਨ ਓਪਨ ਜਿੱਤਣ ਮਗਰੋਂ ਬੀ ਡਬਲਿਊ ਐੱਫ ਵਿਸ਼ਵ ਟੂਰ ’ਤੇ ਇਸ ਸੀਜ਼ਨ ਦਾ ਇਹ ਦੂਜਾ ਖ਼ਿਤਾਬ ਹੈ। ਪਿਛਲੇ ਹਫ਼ਤੇ ਉਹ ਫਰੈਂਚ ਓਪਨ ਦੇ ਫਾਈਨਲ ਵਿੱਚ ਦੁਨੀਆ ਦੀ ਨੰਬਰ ਇੱਕ ਖਿਡਾਰਨ ਆਨ ਸੇ ਯੰਗ ਹੱਥੋਂ ਹਾਰ ਕੇ ਉਪ ਜੇਤੂ ਰਹੀ ਸੀ।

Advertisement

ਦੂਜਾ ਦਰਜਾ ਪ੍ਰਾਪਤ ਸਿੰਧੂ ਨੇ ਟੂਰਨਾਮੈਂਟ ਵਿੱਚ ਬਿਨਾਂ ਕੋਈ ਗੇਮ ਗੁਆਏ ਆਪਣੀ ਜੇਤੂ ਮੁਹਿੰਮ ਪੂਰੀ ਕੀਤੀ। ਉਸ ਨੇ ਸ਼ੁਰੂਆਤ ਯੂ ਏ ਈ ਦੀ ਪ੍ਰਕ੍ਰਿਤੀ ਭਾਰਤ ਖ਼ਿਲਾਫ਼ 21-10, 21-10 ਦੀ ਆਸਾਨ ਜਿੱਤ ਨਾਲ ਕੀਤੀ ਸੀ। ਇਸ ਮਗਰੋਂ ਉਸ ਨੇ ਫਰਾਂਸ ਦੀ ਰੋਜ਼ੀ ਓਕਟਾਵੀਆ ਪੰਕਾਸਾਰੀ ਨੂੰ ਮਹਿਜ਼ 26 ਮਿੰਟਾਂ ਵਿੱਚ 21-9, 21-6 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾਈ। ਆਖ਼ਰੀ ਅੱਠ ਵਿੱਚ ਉਹ ਜਰਮਨੀ ਦੀ ਅਮਾਲੀ ਸ਼ੁਲਜ਼ ਨੂੰ 21-12, 21-10 ਨਾਲ ਹਰਾ ਕੇ ਸੈਮੀ ਫਾਈਨਲ ਵਿੱਚ ਪਹੁੰਚੀ ਸੀ। ਸੈਮੀ ਫਾਈਨਲ ਵਿੱਚ ਉਸ ਦਾ ਸਾਹਮਣਾ ਹਮਵਤਨਣ 19 ਸਾਲਾ ਅਨਮੋਲ ਖਰਬ ਨਾਲ ਹੋਇਆ, ਜਿੱਥੇ ਉਸ ਨੇ ਨੌਜਵਾਨ ਖਿਡਾਰਨ ਦੀ ਸਖ਼ਤ ਚੁਣੌਤੀ ਨੂੰ 21-13, 21-16 ਨਾਲ ਪਾਰ ਕਰਦਿਆਂ ਫਾਈਨਲ ਵਿੱਚ ਥਾਂ ਬਣਾਈ ਸੀ।

Advertisement

Advertisement
×